60 ਦਿਨਾਂ ਬਾਅਦ ਵੀ ਚਲਾਨ ਪੇਸ਼ ਨਾ ਹੋਣ ਤੇ ਕੋਲਿਆਂਵਾਲੀ ਨੂੰ ਮਿਲੀ ਜਮਾਨਤ

965

ਲੰਬੀ ਹਲਕੇ ਦੇ ਅਕਾਲੀ ਆਗੂ ਤੇ ਬਾਦਲ ਪਰਿਵਾਰ ਦੇ ਕਰੀਬੀ ਦਿਆਲ ਸਿੰਘ ਕੋਲਿਆਂਵਾਲੀ ਦੀ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਜ਼ਮਾਨਤ ਮਨਜ਼ੂਰ ਕਰ ਦਿੱਤੀ ਹੈ। ਖ਼ਬਰਾ ਅਨੁਸਾਰ ਵਿਜੀਲੈਂਸ ਬਿਊਰੋ ਵੱਲੋਂ 60 ਦਿਨ ਪੂਰੇ ਹੋਣ ਤੇ ਹਾਲੇ ਤੱਕ ਇਸ ਮਾਮਲੇ ਵਿੱਚ ਚਲਾਨ ਪੇਸ਼ ਨਹੀਂ ਕੀਤਾ ਗਿਆ ਸੀ, ਜਿਸ ਕਰਕੇ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਮਨਜ਼ੂਰ ਕਰ ਦਿੱਤੀ ਗਈ ਹੈ। ਵਿਜੀਲੈਂਸ ਅਧਿਕਾਰੀਆਂ ਨੇ ਹੁਣ ਤੱਕ ਚਲਾਨ ਨਾਂ ਪੇਸ਼ ਕਰਨ ਸਬੰਧੀ ਅਦਾਲਤ ਚ ਦੱਸਿਆ ਕਿ ਕੋਲਿਆਂਵਾਲੀ ਨਾਲ ਸਬੰਧਤ ਮਾਮਲੇ ਨਾਲ ਹੋਰ ਕਾਨੂੰਨੀ ਧਾਰਾਵਾਂ ਵੀ ਜੋੜੀਆਂ ਗਈਆਂ ਨੇ ਪਰ ਅਦਾਲਤ ਨੇ ਵਿਜੀਲੈਂਸ ਦੀ ਦਲੀਲ ਨੂੰ ਨਾ ਮੰਨਦੇ ਹੋਏ ਕੋਲਿਆਂਵਾਲੀ ਦੀ ਜ਼ਮਾਨਤ ਅਰਜ਼ੀ ਮਨਜੂਰ ਕਰ ਲਈ ।

Real Estate