ਹੁਰੀਅਤ ਲੀਡਰਾਂ ਦੀਆਂ ਸਹੂਲਤਾਂ ਗਈਆਂ , 10 ਕਰੋੜ ਸਲਾਨਾ ਹੁੰਦਾ ਸੀ ਖ਼ਰਚ

1133

ਪੁਲਵਾਮਾ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ‘ਚ ਪੰਜ ਹੁਰੀਅਤ ਲੀਡਰਾਂ ਤੋਂ ਸੁਰੱਖਿਆ ਸਬੰਧੀ ਸਾਰੀਆਂ ਸਹੂਲਤਾਂ ਵਾਪਸ ਲੈਣ ਦਾ ਫੈਸਲਾ ਕੀਤਾ ਹੈ । ਇਨ੍ਹਾਂ ਪੰਜ ਵੱਖਵਾਦੀ ਲੀਡਰਾਂ ਦੀ ਸੁਰੱਖਿਆ ‘ਤੇ ਸਰਕਾਰ ਵੱਲੋਂ ਲਗਪਗ ਕਰੀਬ 10 ਕਰੋੜ ਰੁਪਏ ਸਲਾਨਾ ਖ਼ਰਚ ਕੀਤਾ ਜਾਂਦਾ ਹੈ। ਇਨ੍ਹਾਂ ਲੀਡਰਾਂ ਵਿੱਚ ਮੀਰਵਾਇਜ਼ ਉਮਰ ਫਾਰੂਕ, ਅਬਦੁਲ ਗਨੀ ਭੱਟ, ਬਿਲਾਲ ਲੋਨ, ਹਾਸ਼ਿਮ ਕੁਰੈਸ਼ੀ ਤੇ ਸ਼ਬੀਰ ਸ਼ਾਹ ਦੇ ਨਾਂ ਸ਼ਾਮਲ ਹਨ।
ਖ਼ਬਰਾਂ ਹਨ ਕੇਂਦਰ ਸਰਕਾਰ ਅੱਜ ਸ਼ਾਮ ਤੱਕ ਇਹ ਸਾਰੀਆਂ ਸੁਵਿਧਾਵਾਂ ਵਾਪਸ ਲੈ ਸਕਦੀ ਹੈ।ਸੁਰੱਖਿਆ ਤੋਂ ਇਲਾਵਾ ਇਹਨਾਂ ਲੀਡਰਾਂ ਦੇ ਘੁੰਮਣ ਲਈ ਮਹਿੰਗੀਆਂ ਗੱਡੀਆਂ ਤੇ ਇਲਾਜ ਲਈ ਪੰਜ ਤਾਰਾ ਹਸਪਤਾਲ ਮੁਹੱਈਆ ਕਰਵਾਏ ਗਏ ਸੀ ਜੋ ਹੁਣ ਵਾਪਸ ਲੈ ਲਏ ਜਾਣਗੇ। ਇਕ ਨੇਤਾ ‘ਤੇ 20 ਤੋਂ ਲੈ ਕੇ 25 ਸੁਰੱਖਿਆ ਕਰਮਚਾਰੀ ਦਿਨ ਰਾਤ ਅਲਰਟ ਰਹਿੰਦੇ ਹਨ।

Real Estate