ਬਰਨਾਲਾ ਪ੍ਰੈਸ ਕਲੱਬ ਦੀ ਚੋਣ ਦੌਰਾਨ ਬਰਾੜ ਪ੍ਰਧਾਨ,ਸੰਧੂ ਜਨਰਲ ਸਕੱਤਰ ਅਤੇ ਪਾਲਕੋ ਖਜਾਨਚੀ ਬਣੇ

1954

ਬਰਨਾਲਾ,17 ਫਰਵਰੀ( ਖੁੱਡੀ ਕਲਾਂ)- ਬਰਨਾਲਾ ਪ੍ਰੈਸ ਕਲੱਬ ਦੀ ਚੋਣ ਲਈ ਵੋਟਾਂ ਅਮਨ ਅਮਾਨ ਨਾਲ ਪਈਆਂ ਅਤੇ ਕੁੱਲ 143 ਵੋਟਰਾਂ ਵਿੱਚੋਂ 142 ਵੋਟਰਾਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ।ਐਲਾਨੇ ਨਤੀਜਿਆਂ ਅਨੁਸਾਰ ਰਾਜਿੰਦਰ ਬਰਾੜ ਪ੍ਰਧਾਨ,ਜਗਸੀਰ ਸਿੰਘ ਸੰਧੂ ਜਨਰਲ ਸਕੱਤਰ ਅਤੇ ਅਸ਼ੀਸ ਪਾਲਕੋ ਖਜਾਨਚੀ ਚੁਣੇ ਗਏ।ਤਿੰਨੇ ਆਹੁਦੇਦਾਰਾਂ ਨੇ ਪੱਤਰਕਾਰ ਭਾਈਚਾਰੇ ਵੱਲੋਂ ਉਹਨਾਂ ਦੇ ਹੱਕ ਵਿੱਚ ਦਿੱਤੇ ਫਤਵੇ ਦਾ ਧੰਨਵਾਦ ਕੀਤਾ।ਗੱਲਬਾਤ ਦੌਰਾਨ ਨਵੇ ਚੁਣੇ ਆਹੁਦੇਦਾਰਾਂ ਨੇ ਕਿਹਾ ਕਿ ਉਹ ਸਮੂਹ ਪੱਤਰਕਾਰੇ ਭਾਈਚਾਰੇ ਨੂੰ ਨਾਲ ਲੈ ਕੇ ਚੱਲਦਿਆਂ ਪੱਤਰਕਾਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਈਮਾਨਦਾਰੀ ਨਾਲ ਸੰਘਰਸ਼ ਕਰਨਗੇ।ਉਹਨਾਂ ਕਿਹਾ ਕਿ ਜਿਸ ਉਮੀਦ ਨਾਲ ਪੱਤਰਕਾਰਾਂ ਭਰਾਵਾਂ ਨੇ ਸਾਨੂੰ ਇਹ ਆਹੁਦੇ ਬਖਸ਼ੇ ਹਨ ਉਹ ਉਹਨਾਂ ‘ਤੇ ਹਰ ਹਾਲਤ ਵਿੱਚ ਖਰੇ ਉਤਰਨ ਦੀ ਹਰ ਸੰਭਵ ਕੋਸ਼ਿਸ਼ ਕਰਨਗੇ।

Real Estate