ਪੁਲਵਾਮਾ ਹਮਲਾ : ਪੰਜਾਬ ਸਰਕਾਰ ਵੱਲੋਂ 12 ਲੱਖ ਦਾ ਮੁਆਜਵਾ ਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਾ ਐਲਾਨ

887

ਪੁਲਵਾਮਾ ਵਿੱਚ ਲੰਘੇ ਦਿਨ ਸੀਆਰਪੀਐਫ਼ ਦੇ ਕਾਫ਼ਲੇ ’ਤੇ ਹੋਏ ਫਿਦਾਈਨ ਹਮਲੇ ਵਿੱਚ ਸ਼ਹੀਦ ਹੋਣ ਵਾਲੇ 40 ਸੁਰੱਖਿਆ ਕਰਮੀਆਂ ਵਿੱਚੋਂ ਚਾਰ ਪੰਜਾਬ ਨਾਲ ਸਬੰਧਤ ਹਨ। ਇਨ੍ਹਾਂ ਸੁਰੱਖਿਆ ਜਵਾਨਾਂ ਦੇ ਪਰਿਵਾਰ ਤੇ ਪਿੰਡ ਵਾਸੀ ਸ਼ੋਕ ਵਿੱਚ ਹਨ ਤੇ ਪੁਲਵਾਮਾ ਹਮਲੇ ਨੂੰ ਲੈ ਕੇ ਉਨ੍ਹਾਂ ਅੰਦਰ ਗੁੱਸੇ ਦੀ ਲਹਿਰ ਹੈ। ਉਨ੍ਹਾਂ ਦੀ ਇਕੋ ਮੰਗ ਹੈ ਕਿ ਪਾਕਿਸਤਾਨ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇ।
ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਣ ਵਾਲੇ ਪੰਜਾਬ ਨਾਲ ਸਬੰਧਤ ਚਾਰ ਜਵਾਨਾਂ ਦੀ ਪਛਾਣ ਮੋਗਾ ਦੇ ਕੋਟ ਈਸੇ ਖਾਂ ਪਿੰਡ ਦੇ ਜੈਮਲ ਸਿੰਘ, ਤਰਨ ਤਾਰਨ ਦੇ ਗੰਡੀਵਿੰਡ ਪਿੰਡ ਦੇ ਸੁਖਜਿੰਦਰ ਸਿੰਘ, ਆਨੰਦਪੁਰ ਸਾਹਿਬ ਦੇ ਰਾਓਲੀ ਪਿੰਡ ਦੇ ਕੁਲਵਿੰਦਰ ਸਿੰਘ ਅਤੇ ਗੁਰਦਾਸਪੁਰ ਦੇ ਆਰੀਆ ਨਗਰ ਪਿੰਡ ਦੇ ਮਨਿੰਦਰ ਸਿੰਘ ਅਤਰੀ ਵਜੋਂ ਹੋਈ ਹੈ। ਸਿਪਾਹੀ ਕੁਲਵਿੰਦਰ ਸਿੰਘ (26) ਦੀ ਮੰਗਣੀ ਹੋ ਚੁੱਕੀ ਸੀ ਤੇ ਨਵੰਬਰ ਮਹੀਨੇ ’ਚ ਉਸਦਾ ਵਿਆਹ ਰੱਖਿਆ ਹੋਇਆ ਸੀ। ਉਸਦਾ ਪਿਤਾ ਬੱਸ ਚਾਲਕ ਤੇ ਮਾਂ ਘਰੇਲੂ ਮਹਿਲਾ ਹੈ।
ਸ਼ਹੀਦ ਹੋਏ ਪੰਜਾਬ ਦੇ ਚਾਰ ਜਵਾਨਾਂ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 12-12 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਇਨ੍ਹਾਂ ਪਰਿਵਾਰਾਂ ਦੇ ਇਕ-ਇਕ ਜੀਅ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ।

Real Estate