ਪੁਲਵਾਮਾ ਦੇ ਸ਼ਹੀਦਾਂ ਨੂੰ ਸਮਰਪਿਤ

3813

ਸ਼ੋਸਲ ਮੀਡੀਆ ‘ਤੇ ਘੁੰਮ ਰਹੀ ਬਹੁਤ ਹੀ ਭਾਵਪੂਰਤ ਅੰਗਰੇਜੀ ਕਵਿਤਾ ਦਾ ਪੰਜਾਬੀ ਅਨੁਵਾਦ।
ਸਿਪਾਹੀ ਦਾ ਖਤ
ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਣ ‘ਤੇ,
ਮੈਨੂੰ ਬਕਸੇ ‘ਚ ਬੰਦ ਕਰਕੇ ਘਰ ਭੇਜ ਦੇਣਾ,
ਮੇਰੇ ਮੈਡਲ ਮੇਰੀ ਛਾਤੀ ‘ਤੇ ਰੱਖ ਦੇਣੇ,
ਮੇਰੀ ਮਾਂ ਨੂੰ ਕਹਿਣਾ ਕਿ ਮੈਂ ਸ਼ਹੀਦ ਹੋ ਗਿਆ ਹਾਂ,
ਮੇਰੇ ਪਿਤਾ ਨੂੰ ਕਹਿਣਾ ਕਿ,
ਮੇਰਾ ਫਿਕਰ ਕਰਨ ਦੀ ਜਰੂਰਤ ਨਹੀਂ,
ਮੇਰੇ ਭਰਾ ਨੂੰ ਮਨ ਲਗਾ ਕੇ ਪੜਨ ਲਈ ਕਹਿਣਾ,
ਮੇਰੇ ਬਾਈਕ ਦੀ ਚਾਬੀ ਪੱਕੇ ਤੌਰ ‘ਤੇ ਉਸ ਨੂੰ ਦੇ ਦੇਣੀ,
ਸਦਾ ਦੀ ਨੀਂਦ ਸੌਂ ਗਏ ਭਰਾ ਦੀ ਭੈਣ ਨੂੰ,
ਧੀਰਜ ਧਰਨ ਲਈ ਸਮਝਾਉਣਾ,
ਮੇਰੇ ਰੋਂਦੇ ਕੁਰਲਾਉਂਦੇ ਰਾਸ਼ਟਰ ਨੂੰ ਸਮਝਾਉਣਾ,
ਕਿ ਸਿਪਾਹੀ ਤਾਂ ਜਨਮ ਹੀ ਸ਼ਹੀਦ ਹੋਣ ਲਈ ਲੈਂਦੇ ਹਨ।
——————
ਮੂਲ- ਸ਼ੋਸਲ ਮੀਡੀਆ
ਅਨੁਵਾਦ-ਬਿੰਦਰ ਸਿੰਘ ਖੁੱਡੀ ਕਲਾਂ
ਮੋਬ-98786-05965
ਸ਼ਕਤੀ ਨਗਰ,ਬਰਨਾਲਾ।

Real Estate