ਆਜ਼ਾਦੀ ਤੋਂ ਬਾਅਦ ਮੰਡ ਦੇ ਪਿੰਡਾਂ ਦੀ ਸਮੱਸਿਆ ਦੇ ਪੱਕੇ ਹੱਲ ਦਾ ਰਾਹ ਹੋਇਆ ਪੱਧਰਾ

2020
kapurthalaਕਪੂਰਥਲਾ-16 ਫਰਵਰੀ  (ਕੌੜਾ)-ਬਰਸਾਤਾਂ ਦੇ ਦਿਨਾਂ ਵਿਚ ਬਾਕੀ ਦੁਨੀਆ ਨਾਲੋਂ ਕੱਟੇ ਜਾਣ ਵਾਲੇ ਸੁਲਤਾਨਪੁਰ ਲੋਧੀ ਹਲਕੇ ਦੇ ਮੰਡ ਬਾਊਪੁਰ ਇਲਾਕੇ ਦੇ ਟਾਪੂਨੁਮਾ ਪਿੰਡਾਂ ਦੀ ਚਿਰ ਸਥਾਈ ਸਮੱਸਿਆ ਦੇ ਸਥਾਈ ਹੱਲ ਦਾ ਉਸ ਵੇਲੇ ਰਾਹ ਪੱਧਰਾ ਹੋ ਗਿਆ, ਜਦੋਂ ਹਲਕਾ ਵਿਧਾਇਕ ਸ. ਨਵਤੇਜ ਸਿੰਘ ਚੀਮਾ ਨੇ 13 ਕਰੋੜ ਰੁਪਏ ਦੀ ਲਾਗਤ ਨਾਲ ਇਥੇ ਪਲਟੂਨ ਪੁਲ ਦੀ ਥਾਂ ਇਕ ਪੱਕੇ ਪੁਲ ਦਾ ਨਿਰਮਾਣ ਕਾਰਜ ਆਰੰਭ ਕਰਵਾ ਦਿੱਤਾ। ਦੇਸ਼ ਦੀ ਅਜ਼ਾਦੀ ਤੋਂ ਬਾਅਦ ਦਰਿਆ ਬਿਆਸ ਅੰਦਰ ਵਸੇ 16 ਪਿੰਡਾਂ ਦੇ ਲੋਕਾਂ ਨੇ ਇਸ ਬੇਹੱਦ ਗੰਭੀਰ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਲਈ ਜਿਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਉਥੇ ਇਲਾਕੇ ਦੇ ਹਰਮਨ ਪਿਆਰੇ ਵਿਧਾਇਕ ਸ. ਨਵਤੇਜ ਸਿੰਘ ਚੀਮਾ ਦੀ ਸ਼ਲਾਘਾ ਕੀਤੀ, ਜਿਨਾਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਇਹ ਅਸੰਭਵ ਕਾਰਜ ਸੰਭਵ ਹੋ ਸਕਿਆ ਹੈ। ਇਸ ਮੌਕੇ ਸਬੰਧਤ ਪਿੰਡਾਂ ਦੇ ਵਸਨੀਕਾਂ ਦੇ ਚਿਹਰਿਆਂ ‘ਤੇ ਬਾਕੀ ਦੁਨੀਆ ਨਾਲ ਜੁੜਨ ਦੀ ਖੁਸ਼ੀ ਝਲਕ ਰਹੀ ਸੀ।
ਇਸ ਮੌਕੇ ਪਿੰਡ ਸਾਂਗਰਾ ਵਿਚ ਕਰਵਾਏ ਇਕ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ. ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਇਹ ਪੁਲ 9 ਮਹੀਨਿਆਂ ਵਿਚ ਬਣ ਕੇ ਤਿਆਰ ਹੋ ਜਾਵੇਗਾ ਅਤੇ ਇਸ ਦੇ ਬਣਨ ਨਾਲ ਇਥੋਂ ਦੇ ਪਿੰਡਾਂ ਨੂੰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੀ ਇਸ ਚਿਰ ਸਥਾਈ ਸਮੱਸਿਆ ਤੋਂ ਨਿਜ਼ਾਤ ਮਿਲ ਜਾਵੇਗੀ। ਉਨਾਂ ਕਿਹਾ ਕਿ ਬਰਸਾਤਾਂ ਦੇ ਸੀਜ਼ਨ ਵਿਚ ਹਰੇਕ ਸਾਲ ਇਹ ਪਿੰਡ ਬਾਕੀ ਦੁਨੀਆ ਨਾਲੋਂ ਕੱਟੋ ਜਾਂਦੇ ਸਨ, ਕਿਉਂਕਿ ਜ਼ਿਆਦਾ ਪਾਣੀ ਆਉਣ ਕਾਰਨ ਫ਼ੌਜ ਵੱਲੋਂ ਬਣਾਇਆ ਗਿਆ ਅਸਥਾਈ ਪਲਟੂਨ ਪੁਲ ਹਟਾ ਲਿਆ ਜਾਂਦਾ ਸੀ। ਇਸ ਕਰਕੇ ਇਥੋਂ ਦੇ ਪਿੰਡਾਂ ਦੇ ਲੋਕਾਂ ਨੂੰ ਕਿਸ਼ਤੀ ਰਾਹੀਂ ਦਰਿਆ ਪਾਰ ਕਰਕੇ ਆਉਣਾ ਜਾਣਾ ਪੈਂਦਾ ਸੀ। ਉਨਾਂ ਕਿਹਾ ਕਿ ਹੁਣ ਇਥੋਂ ਦੇ ਲੋਕ ਵੀ ਬਾਕੀ ਦੁਨੀਆ ਨਾਲ ਜੁੜ ਜਾਣਗੇ ਅਤੇ ਉਨਾਂ ਨੂੰ ਆਪਣੀ ਜਿਣਸ ਮੰਡੀਆਂ ਵਿਚ ਲਿਜਾਣ, ਬੱਚਿਆਂ ਨੂੰ ਸਕੂਲ ਕਾਲਜ ਭੇਜਣ, ਸ਼ਹਿਰ ਆਉਣ ਜਾਣ ਸਮੇਤ ਹੋਰ ਕਈ ਮੁਸ਼ਕਿਲਾਂ ਹੱਲ ਹੋ ਜਾਣਗੀਆਂ।  ਉਨਾਂ ਕਿਹਾ ਕਿ ਪੁਲ ਤੋਂ ਬਾਊਪੁਰ ਦੇ ਗੁਰਦੁਆਰਾ ਸਾਹਿਬ ਤੱਕ ਕੰਕਰੀਟ ਦੀ ਸੜਕ ਬਣਾਈ ਜਾਵੇਗੀ। ਉਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਸ ਇਲਾਕੇ ਦੀ ਵੱਡੀ ਸਮੱਸਿਆ ਦੇ ਹੱਲ ਲਈ ਧੰਨਵਾਦ ਕੀਤਾ। ਉਨਾਂ ਕਿਹਾ ਕਿ ਸੁਲਤਾਨਪੁਰ ਲੋਧੀ ਵਿਚ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜ ਮੂੰਹੋਂ ਬੋਲ ਰਹੇ ਹਨ ਆਉਂਦੇ ਕੁਝ ਮਹੀਨਿਆਂ ਵਿਚ ਹਲਕੇ ਦੀ ਨੁਹਾਰ ਬਿਲਕੁਲ ਬਦਲੀ ਨਜ਼ਰ ਆਵੇਗੀ। ਉਨਾਂ ਕਿਹਾ ਕਿ ਕਰਮੂਵਾਲਾ ਪੁਲ ਵੀ ਜ਼ਰੂਰ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਪਲਟੂਨ ਪੁਲ ਨੂੰ ਮਾਝੇ ਨਾਲ ਜੋੜਨ ਦੀ ਤਜਵੀਜ਼ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
ਇਸ ਮੌਕੇ ਬੀ. ਡੀ. ਪੀ. ਓ ਪਰਗਟ ਸਿੰਘ ਸਿੱਧੂ, ਨਗਰ ਕੌਂਸਲ ਪ੍ਰਧਾਨ ਵਿਨੋਦ ਕੁਮਾਰ ਗੁਪਤਾ, ਐਸ. ਡੀ. ਓ ਬਲਬੀਰ ਸਿੰਘ, ਜੇ. ਈ ਸੰਤੋਖ ਸਿੰਘ, ਠੇਕੇਦਾਰ ਸਰਬਜੀਤ ਸਿੰਘ, ਵਿਵੇਕ, ਪ੍ਰਦੇਸ਼ ਸਕੱਤਰ ਪਰਵਿੰਦਰ ਸਿੰਘ ਪੱਪਾ ਤੇ ਦੀਪਕ ਧੀਰ ਰਾਜੂ, ਜ਼ਿਲਾ ਪ੍ਰੀਸ਼ਦ ਮੈਂਬਰ ਆਸਾ ਸਿੰਘ ਵਿਰਕ, ਬਲਾਕ ਸੰਮਤੀ ਮੈਂਬਰ ਸੁਰਜੀਤ ਸਿੰਘ ਸੱਦੂਵਾਲ ਤੇ ਬਲਦੇਵ ਸਿੰਘ, ਚੇਅਰਮੈਨ ਕਿਸਾਨ ਵਿੰਗ ਜਗਜੀਤ ਸਿੰਘ ਚੰਦੀ, ਰਵਿੰਦਰ ਰਵੀ, ਪਰਮਜੀਤ ਸਿੰਘ ਬਾਊਪੁਰ, ਗੁਰਚਰਨ ਸਿੰਘ ਬੱਗਾ, ਸੰਜੀਵ ਮਰਵਾਹਾ, ਅਮਰੀਕ ਸਿੰਘ ਸੈਕਟਰੀ, ਗੁਰਦੀਪ ਸਿੰਘ ਸ਼ਹੀਦ, ਗੁਰਮੇਲ ਸਿੰਘ ਚਾਹਲ, ਬਲਦੇਵ ਸਿੰਘ ਰੰਗੀਲਪੁਰ, ਲਾਭ ਸਿੰਘ, ਹਰਨੇਕ ਸਿੰਘ ਵਿਰਦੀ, ਰਾਜੂ ਢਿੱਲੋਂ, ਕੁੰਦਨ ਸਿੰਘ ਚੱਕਾਂ, ਸਰਬਜੀਤ ਸਿੰਘ, ਜੋਬਨਪ੍ਰੀਤ ਸਿੰਘ ਸਰਪੰਚ, ਜਸਪਾਲ ਸਿੰਘ ਠੇਕੇਦਾਰ, ਸੰਤਪ੍ਰੀਤ ਸਿੰਘ,ਜਸਪਾਲ ਸਿੰਘ ਫੱਤੋਵਾਲ, ਵੀਰ ਸਿੰਘ, ਚਰਨਜੀਤ ਸਿੰਘ, ਸ਼ਿੰਦਰ ਸਿੰਘ, ਬਲਵਿੰਦਰ ਸਿੰਘ ਫੱਤੋਵਾਲ, ਭੂਸ਼ਨ ਛੁਰਾ ਤੋਂ ਇਲਾਵਾ ਪਿੰਡਾਂ ਦੇ ਸਰਪੰਚ, ਪੰਚ ਤੇ ਹਲਕਾ ਨਿਵਾਸੀ ਹਾਜ਼ਰ ਸਨ।
Real Estate