ਐਸਪੀ ਸਲਵਿੰਦਰ ਸਿੰਘ ਜੋ ਪਿਛਲੇ ਸਮੇਂ ਦੌਰਾਨ ਪਠਾਨਕੋਟ ਏਅਰਫੋਰਸ ‘ਤੇ ਹੋਏ ਅੱਤਵਾਦੀ ਹਮਲੇ ਦੌਰਾਨ ਸੁਰਖ਼ੀਆਂ ‘ਚ ਰਹੇ ਸਨ ਨੂੰ ਜਬਰ ਜਨਾਹ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੰਦੇ ਹੋਏ ਅਦਾਲਤ ਵੱਲੋਂ ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ਭੇਜ ਦਿੱਤਾ ਹੈ। ਅਦਾਲਤ ਵੱਲੋਂ ਜਬਰ ਜਨਾਹ ਦੇ ਇੱਕ ਮਾਮਲੇ ਵਿਚ ਸਲਵਿੰਦਰ ਸਿੰਘ ਉੱਪਰ ਦੋਸ਼ ਤਹਿ ਕੀਤੇ ਗਏ ਹਨ। ਅਦਾਲਤ ਵੱਲੋਂ ਇਸ ਮਾਮਲਾ ‘ਤੇ 21 ਫਰਵਰੀ ਨੂੰ ਫ਼ੈਸਲਾ ਸੁਣਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇੱਕ ਮਹਿਲਾ ਪੁਲਿਸ ਮੁਲਾਜਮ ਵਲੋਂ ਹੀ ਸਲਵਿੰਦਰ ਸਿੰਘ ਉੱਪਰ ਜਬਰ ਜਨਾਹ ਦੇ ਦੋਸ਼ ਲਗਾਏ ਗਏ ਸਨ।
Real Estate