ਬੀਜੇਪੀ ਸਰਕਾਰ ਦਾ ਰਿਹਾਅ ਕੀਤਾ ਹੋਇਆ ਅਜਹਰ ਅੱਜ ਤੱਕ ਬਣਿਆ ਹੋਇਆ ਹੈ ਸਿਰਦਰਦ

1054

ਕਸ਼ਮੀਰ ਦੇ ਪੁਲਵਾਮਾ ਵਿੱਚ ਵੀਰਵਾਰ ਨੂੰ ਹੋਇਆ ਘਿਨਾਉਣਾ ਅੱਤਵਾਦੀ ਹਮਲਾ, ਜਿਸ ਵਿੱਚ ਭਾਰਤੀ ਪੈਰਾ ਮਿਲਟਰੀ ਬਲ ਸੀਆਰਪੀਐੱਫ ਦੇ 34 ਜਵਾਨ ਹਲਾਕ ਹੋਏ ਅਤੇ 40 ਤੋਂ ਵੱਧ ਜ਼ਖ਼ਮੀ ਹੋਏ ਹਨ, ਨੂੰ ਰੋਕਿਆ ਸਕਦਾ ਸੀ। ਅਜਿਹਾ ਦਾਅਵਾ ਜੰਮੂ-ਕਸ਼ਮੀਰ ਪੁਲਿਸ ਦਾ ਖੁਫ਼ੀਆ ਵਿਭਾਗ ਕਰ ਰਿਹਾ ਹੈ। ਖ਼ਬਰਾਂ ਅਨੁਸਾਰ 12 ਫਰਵਰੀ ਨੂੰ ਇਹ ਅਲਾਰਟ ਦਿੱਤਾ ਗਿਆ ਸੀ ਕਿ ਜੈਸ਼-ਏ-ਮੁਹੰਮਦ ਵੱਲੋਂ ਭਾਰਤੀ ਸੁਰੱਖਿਆ ਬਲਾਂ ਉੱਤੇ ਆਤਮਘਾਤੀ ਹਮਲੇ ਕੀਤੇ ਜਾ ਸਕਦੇ ਹਨ। ਇਸੇ ਸੰਗਠਨ ਜੈਸ਼-ਏ-ਮੁਹੰਮਦ ਨੇ ਪੁਲਵਾਮਾ ਸੀਆਰਪੀਐੱਫ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਜੈਸ਼ ਨੇ ਇਸ ਤਰ੍ਹਾਂ ਦਾ ਹਮਲਾ ਕੀਤਾ ਹੋਵੇ। ਜੈਸ਼ ਮੁਖੀ ਮੌਲਾਨਾ ਅਜਹਰ ਮਸੂਦ ਦੀ ਗ੍ਰਿਫਤਾਰੀ ਮਗਰੋਂ 24 ਦਸੰਬਰ 1999 ਯਾਤਰੀਆਂ ਨਾਲ ਭਰਿਆ ਭਾਰਤੀ ਹਵਾਈ ਜਹਾਜ਼ ਜੈਸ਼ ਨੇ ਅਗਵਾ ਕਰ ਲਿਆ ਉਸ ਤੋਂ ਮਗਰੋਂ ਇਹਨਾਂ ਦੀਆਂ ਕਾਰਵਾਈਆ ਵਧਦੀਆ ਗਈਆਂ।
ਮੌਲਾਨ ਮਸੂਦ ਅਜਹਰ ਨੂੰ ਭਾਰਤੀ ਅਧਿਕਾਰੀਆਂ ਨੇ 1994 ‘ਚ ਕਸ਼ਮਰਿ ‘ਚ ਸਰਗਰਮ ਸਗੰਠਨ ਹਰਕਤ-ੳਲ-ਮਜਾਹਿਦੀਨ ਦਾ ਮੈਂਬਰ ਹੋਣ ਦੇ ਦੋਸ਼ ਹੇਠ ਸ੍ਰੀਨਗਰ ਤੋਂ ਗ੍ਰਿਫਤਾਰ ਕੀਤਾ ਸੀ ।
ਅਗਵਾਕਰਤਾ ਭਾਰਤੀ ਜਹਾਜ਼ ਨੂੰ ਕੰਧਾਰ ਲੈ ਗਏ ਤੇ ਭਾਰਤੀ ਜੇਲ੍ਹ ‘ਚ ਬੰਦ ਮੌਲਾਨਾ ਮਸੂਦ ਅਜਹਰ, ਮੁਸ਼ਤਾਕ ਅਜਹਰ ਤੇ ਸੇ਼ਖ ਅਹਮਦ ਉਮਰ ਜਿਹੇ ਅੱਤਵਾਦੀਆਂ ਦੀ ਰਿਹਾਈ ਦੀ ਮੰਗ ਰੱਖੀ। ਛੇ ਦਿਨਾ ਮਗਰੋਂ ਇਹਨਾਂ ਤਿੰਨਾਂ ਨੂੰ ਭਾਰਤ ਨੇ ਛੱਡ ਦਿੱਤਾ । ਇਸ ਤੋਂ ਮਗਰੋਂ ਹੀ ਮੌਲਾਨਾ ਮਸੂਰ ਅਜਹਰ ਨੇ ਸਾਲ 2000 ‘ਚ ਜੈਸ਼-ਏ-ਮੁਹੰਮਦ ਦੀ ਨੀਂਹ ਰੱਖੀ ਤੇ ਭਾਰਤ ‘ਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ। ਇਸ ਤੋਂ ਮਗਰੋਂ ਹੀ ਜੈਸ਼ ਨੇ ਉਢੀ ,ਪਠਾਨਕੋਟ ,ਮੁੰਬਈ ਤੇ ਹੋਰ ਕਈ ਵੱਡੇ ਹਮਲੇ ਕੀਤੇ ਹਨ।
ਕਿਹਾ ਜਾ ਰਿਹਾ ਹੈ ਕਿ ਪਠਾਨਕੋਟ ਹਮਲੇ ਮਗਰੋਂ ਪਾਕਿਸਤਾਨ ਨੇ ਮੌਲਾਨ ਮਸੂਦ ਅਜਹਰ ਤੇ ਉਸ ਦੇ ਇੱਕ ਭਰਾ ਨੂੰ ਹਿਰਾਸਤ ਵਿੱਚ ਲੈ ਲਿਆ ਸੀ । ਅਮਰੀਕਾ ਦੇ ਦਬਾਅ ਦੇ ਚਲਦਿਆ 2002 ‘ਚ ਜੈਸ਼ ਤੇ ਪਾਕਿਸਤਾਨ ਨੇ ਪਾੰਬਦੀ ਤਾਂ ਲਗਾ ਦਿੱਤੀ ਸੀ ਪਰ ਅਜਹਰ ਪਾਕਿਸਤਾਨ ਦੇ ਬਹਾਬਲਪੁਰ ਵਿੱਚ ਹੀ ਰਹਿੰਦਾ ਰਿਹਾ ਹੈ।

Real Estate