ਦੇਰ ਰਾਤ ਤੱਕ 42 ਹੋਈ CRPF ਦੇ ਕਾਫ਼ਲੇ ’ਤੇ ਹਮਲੇ ’ਚ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

799

ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ ਆਤਮਘਾਤੀ ਦਹਿਸ਼ਤੀ ਹਮਲੇ ਵਿਚ ਸੀਆਰਪੀਐਫ ਦੇ ਹੁਣ ਤੱਕ 42 ਜਵਾਨ ਹਲਾਕ ਹੋ ਗਏ ਹਨ। ਪਿਛਲੇ ਕਈ ਸਾਲਾਂ ਦੌਰਾਨ ਇਹ ਜੰਮੂ ਕਸ਼ਮੀਰ ਵਿਚ ਸਭ ਤੋਂ ਵੱਡਾ ਅਤਿਵਾਦੀ ਹਮਲਾ ਮੰਨਿਆ ਜਾ ਰਿਹਾ ਹੈ। ਜੈਸ਼-ਏ-ਮੁਹੰਮਦ ਦੇ ਅਤਿਵਾਦੀ ਨੇ ਵਿਸਫੋਟਕਾਂ ਨਾਲ ਭਰੇ ਵਾਹਨ ਦੀ ਸੁਰੱਖਿਆ ਜਵਾਨਾਂ ਨਾਲ ਭਰੀ ਬੱਸ ਨਾਲ ਟੱਕਰ ਮਾਰ ਦਿੱਤੀ।
ਕੇਂਦਰੀ ਸੁਰੱਖਿਆ ਬਲਾਂ ਦੇ 2500 ਤੋਂ ਵੱਧ ਜਵਾਨਾਂ ਦੀਆਂ 78 ਗੱਡੀਆਂ ਦਾ ਕਾਫ਼ਲਾ ਸ੍ਰੀਨਗਰ-ਜੰਮੂ ਕੌਮੀਮਾਰਗ ’ਤੇ ਆ ਰਿਹਾ ਸੀ ਜਦੋਂ ਅਵੰਤੀਪੁਰਾ ਦੇ ਲਾਟੂਮੋੜ ’ਤੇ ਅਤਿਵਾਦੀ ਨੇ ਘਾਤ ਲਗਾ ਕੇ ਇਸ ’ਤੇ ਹਮਲਾ ਕੀਤਾ। ਨਿਸ਼ਾਨਾ ਬਣੀ ਬੱਸ 76ਵੀਂ ਬਟਾਲੀਅਨ ਦੀ ਸੀ ਅਤੇ ਇਸ ਵਿਚ 39 ਸੁਰੱਖਿਆ ਕਰਮੀ ਸਵਾਰ ਸਨ। ਕਸ਼ਮੀਰ ਵਾਦੀ ਵਿਚ ਸੀਆਰਪੀਐਫ ਦੇ ਇੰਸਪੈਕਟਰ ਜਨਰਲ (ਅਪਰੇਸ਼ਨਜ਼) ਜ਼ੁਲਫ਼ਿਕਾਰ ਹਸਨ ਨੇ ਆਖਿਆ ਕਿ ਸੂਬਾਈ ਪੁਲੀਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।
ਹਮਲਾ ਸ੍ਰੀਨਗਰ ਤੋਂ ਕਰੀਬ 30 ਕਿਲੋਮੀਟਰ ਦੂਰ ਹੋਇਆ ਅਤੇ ਮਰਨ ਵਾਲੇ ਜਵਾਨਾਂ ਦੀ ਸੰਖਿਆ ਵਧਣ ਦਾ ਅੰਦੇਸ਼ਾ ਹੈ।

Real Estate