ਖ਼ਾਲਿਸਤਾਨੀ ਸਾਹਿਤ ਮਿਲਣ ਤੇ ਹੋਈ ਉਮਰ–ਕੈਦ ਖਿਲਾਫ ਤਿੰਨੋਂ ਸਿੱਖ ਨੌਜਵਾਨ ਪੁੱਜੇ ਹਾਈ ਕੋਰਟ

891

ਅਰਵਿੰਦਰ ਸਿੰਘ, ਸੁਰਜੀਤ ਸਿੰਘ ਤੇ ਰਣਜੀਤ ਸਿੰਘ ਤਿੰਨੋਂ ਸਿੱਖ ਨੌਜਵਾਨਾਂ ਨੇ ਆਪਣੀ ਉਮਰ ਕੈਦ ਦੀ ਸਜ਼ਾ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦੇ ਦਿੱਤੀ। ਉਨ੍ਹਾਂ ਨੂੰ ਇਹ ਸਜ਼ਾ ਖ਼ਾਲਿਸਤਾਨੀ ਸਾਹਿਤ ਤੇ ਪੋਸਟਰ ਆਪਣੇ ਕੋਲ ਰੱਖਣ ਬਦਲੇ ਬੀਤੇ ਦਿਨੀਂ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੀ ਅਦਾਲਤ ਵੱਲੋਂ ਸੁਣਾਈ ਗਈ ਸੀ।ਐਡਵੋਕੇਟ ਆਰਐੱਸ ਬੈਂਸ ਨੇ ਆਪਣੇ ਤਿੰਨ ਮੁਵੱਕਿਲਾਂ ਦੀ ਤਰਫ਼ੋਂ ਅਪੀਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਦਾਖ਼ਲ ਕੀਤੀ।
ਸਿੱਖ ਜਥੇਬੰਦੀਆਂ ਵੀ ਉਮਰ ਕੈਦ ਦੀ ਇਸ ਸਜ਼ਾ ਦਾ ਜ਼ੋਰਦਾਰ ਵਿਰੋਧ ਕਰ ਰਹੀਆਂ ਹਨ।ਜਥੇਬੰਦੀਆਂ ਦਾ ਦਾਅਵਾ ਹੈ ਕਿ ਸਿੱਖ ਨੌਜਵਾਨਾਂ ਪ੍ਰਤੀ ਸਰਕਾਰਾਂ ਦਾ ਰਵੱਈਆ ਕਥਿਤ ਤੌਰ ਉੱਤੇ ਸਦਾ ਹੀ ਪੱਖਪਾਤੀ ਰਿਹਾ ਹੈ।

Real Estate