ਰਾਫੇਲ ਡੀਲ : ਸਭ ਤੋਂ ਵੱਡੇ ਸਵਾਲ ਦਾ ਜਵਾਬ ਨਹੀਂ ਕੈਗ ਰਿਪੋਰਟ ‘ਚ

655
rafale-deal-cag-reportਰਾਫ਼ੇਲ ਸਮਝੌਤੇ ‘ਤੇ ਕੈਗ ਦੀ ਰਿਪੋਰਟ ਸੰਸਦ ‘ਚ ਪੇਸ਼ ਹੋਈ। ਇਸ ਰਿਪੋਰਟ ‘ਚ ਵੈਸੇ ਤਾਂ ਰਾਫ਼ੇਲ ਜਹਾਜ਼ਾਂ ਦੀ ਖਰੀਦ ਨਾਲ ਜੁੜੀ ਲੱਗਭੱਗ ਪੂਰੀ ਪ੍ਰਕਿਰਿਆ ਦੀ ਪੜਤਾਲ ਕੀਤੀ ਗਈ ਹੈ, ਪਰ 16 ਸਫਿਆਂ ਦੀ ਰਿਪੋਰਟ ‘ਚ ਸਭ ਤੋਂ ਵੱਡਾ ਸਵਾਲ ਗਾਇਬ ਹੈ। ਇਸ ਸਵਾਲ ਨੂੰ ਲੈ ਕੇ ਵਿਰੋਧੀ ਦਲ ਹਮੇਸ਼ਾ ਸੰਸਦ ਤੋਂ ਲੈ ਕੇ ਸੜਕਾਂ ਤੱਕ ਸਰਕਾਰ ਨੂੰ ਘੇਰਦਾ ਰਿਹਾ ਹੈ। ਇਹ ਸਵਾਲ ਰਾਫ਼ੇਲ ਜਹਾਜ਼ਾਂ ਦੀ ਕੀਮਤ ਦਾ ਹੈ। ਰਾਫ਼ੇਲ ‘ਤੇ ਸੀ ਏ ਜੀ ਦੀ ਪੂਰੀ ਰਿਪੋਰਟ ‘ਚ ਰਾਫ਼ੇਲ ਦੀ ਅਸਲ ਕੀਮਤ ਦਾ ਜ਼ਿਕਰ ਹੀ ਨਹੀਂ ਹੈ। ਜਿੱਥੇ ਕੀਮਤ ਦੀ ਗੱਲ ਹੈ, ਉਥੇ ਕੋਡ ਦੇ ਮਿਲੀਅਨ ਯੂਰੋ। ਮਤਲਬ ਰਾਫ਼ੇਲ ਜਹਾਜ਼ ਕਿੰਨੇ ‘ਚ ਖਰੀਦਿਆ ਗਿਆ, ਇਸ ਨੂੰ ਲੈ ਕੇ ਸਿਰਫ਼ ਕੋਡ ਵਰਡ ਇਸਤੇਮਾਲ ਕੀਤਾ ਹੈ। ਹੁਣ ਇਹ ਪਤਾ ਨਹੀਂ ਕਿ ਅਨਨੋਨ ਮਿਲੀਅਨ ਯੂਰੋ ਕੀ ਹੈ, ਇਸ ਬਾਰੇ ‘ਚ ਰਾਫ਼ੇਲ ਦੀ ਰਿਪੋਰਟ ‘ਚ ਕੋਈ ਜ਼ਿਕਰ ਨਹੀਂ ਹੈ। ਰਿਪੋਰਟ ਪੜ੍ਹਨ ਤੋਂ ਬਾਅਦ ਪਤਾ ਚੱਲਦਾ ਹੈ ਕਿ ਕੈਗ ਨੇ ਸਰਕਾਰ ਵੱਲੋਂ ਅਪਣਾਈ ਪ੍ਰਕਿਰਿਆ ਅਤੇ ਉਸ ਦੇ ਜਵਾਬਾਂ ਦਾ ਹੀ ਜ਼ਿਆਦਾ ਜ਼ਿਕਰ ਕੀਤਾ ਹੈ। ਅਨਨੋਨ ਮਿਲੀਅਨ ਯੂਰੋ ਦੇ ਆਧਾਰ ‘ਤੇ ਸਮਝੌਤੇ ਨੂੰ ਪੁਰਾਣੇ ਸਮਝੌਤੇ ਤੋਂ ਸਸਤਾ ਦੱਸਿਆ ਹੈ, ਪਰ ਸਵਾਲ ਹੈ ਕਿ ਅਨਨੋਨ ਮਿਲੀਅਨ ਯੂਰੋ ਕੀ ਹੈ, ਕਿੰਨੀ ਰਾਸ਼ੀ ਹੈ।
ਵੈਸੇ ਤਾਂ ਸੰਸਦ ‘ਚ ਇੱਕ ਸਵਾਲ ਦੇ ਜਵਾਬ ‘ਚ 2016 ‘ਚ ਹੀ ਮੋਦੀ ਸਰਕਾਰ ਇਹ ਦੱਸ ਚੁੱਕੀ ਹੈ ਕਿ ਬਿਨਾਂ ਹਥਿਆਰਾਂ ਵਾਲੇ ਇੱਕ ਰਾਫ਼ੇਲ ਜਹਾਜ਼ ਦੀ ਕੀਮਤ 570 ਕਰੋੜ ਰੁਪਏ ਹੈ, ਪਰ ਘਮਾਸਾਨ ਹਥਿਆਰਾਂ ਨਾਲ ਲੈਸ ਰਾਫ਼ੇਲ ਜਹਾਜ਼ ਦੀ ਕੀਮਤ ‘ਤੇ ਪੈਦਾ ਹੋ ਰਿਹਾ ਹੈ। ਹਥਿਆਰਾਂ ਨਾਲ ਲੈਸ 36 ਰਾਫ਼ੇਲ ਦੀ ਕੀਮਤ ਇਹ ਕਹਿ ਕੇ ਸਰਕਾਰ ਦੱਸਣ ਤੋਂ ਇਨਕਾਰ ਕਰਦੀ ਰਹੀ ਹੈ ਕਿ ਭਾਰਤ ਅਤੇ ਸਰਕਾਰ ਦੇ ਵਿਚਕਾਰ ਜਹਾਜ਼ਾਂ ਦੀ ਖਰੀਦ ਨੂੰ ਲੈ ਕੇ ਹੋਏ ਇੰਟਰ ਗਵਰਨਮੈਂਟਲ ਐਗਰੀਮੈਂਟ (ਆਈ ਜੀ ਏ) ਦੀਆਂ ਕੁਝ ਸ਼ਰਤਾਂ ਇਸ ਦੀ ਇਜਾਜ਼ਤ ਨਹੀਂ ਦਿੰਦੀਆਂ। ਸਰਕਾਰ ਇਹ ਕਹਿੰਦੀ ਆਈ ਹੈ ਕਿ ਰਾਸ਼ਟਰੀ ਸੁਰੱਖਿਆ ਐਗਰੀਮੈਂਟ ਦੀ ਗੋਪਨੀਅਤਾ ਨਾਲ ਜੁੜੀਆਂ ਸ਼ਰਤਾਂ ਦੇ ਮੱਦੇਨਜ਼ਰ ਉਹ ਅਸਲੀ ਕੀਮਤਾਂ ਦਾ ਖੁਲਾਸਾ ਨਹੀਂ ਕਰ ਸਕਦੀ। ਵਿਰੋਧੀ ਵੀ ਹਰ ਵਾਰ ਰਾਫ਼ੇਲ ਜਹਾਜ਼ਾਂ ਦੀ ਅਸਲ ਕੀਮਤ ਜਨਤਕ ਕਰਨ ਦੀ ਮੰਗ ਉਠਾਉਂਦਾ ਰਿਹਾ ਹੈ।
ਕੈਗ ਨੇ ਆਪਣੀ ਰਿਪੋਰਟ ‘ਚ 36 ਰਾਫ਼ੇਲ ਜਹਾਜ਼ਾਂ ਦੇ ਨਵੇਂ ਸਮਝੌਤੇ ਨੂੰ ਯੂ ਪੀ ਏ ਸਰਕਾਰ ‘ਚ ਹੋਏ 126 ਜਹਾਜ਼ਾਂ ਵਾਲੀ ਪਿਛਲੇ ਸਮਝੌਤੇ ਤੋਂ ਬੇਹਤਰ ਦੱਸਿਆ ਹੈ। ਤੁਲਨਾ ਕਰਕੇ ਦੱਸਿਆ ਗਿਆ ਹੈ ਕਿ ਪਿਛਲੇ ਸਮਝੌਤੇ ‘ਚ ਬਦਲਾਅ ਕਰਨ ਨਾਲ ਦੇਸ਼ ਦੀ 17.8 ਫੀਸਦੀ ਰਕਮ ਬਚੀ ਹੈ। ਰਿਪੋਰਟ ‘ਚ ਕਿਹਾ ਗਿਆ ਕਿ ਬਦਲਾਵਾਂ ਦੇ ਨਾਲ 36 ਜਹਾਜ਼ਾਂ ਦੇ ਸੌਦੇ ‘ਚ 17.8 ਫੀਸਦੀ ਰਕਮ ਬਚਾਈ ਹੈ।’
Real Estate