ਮੋਦੀ ਸਾਰਿਆਂ ਨੂੰ ਨਾਲ ਲੈ ਕੇ ਚੱਲੇ , ਦੁਬਾਰਾ ਫਿਰ ਪ੍ਰਧਾਨ ਮੰਤਰੀ ਬਣਨ – ਮੁਲਾਇਮ ਸਿੰਘ ਯਾਦਵ

Mulayam_Modiਸਮਾਜਵਾਦੀ ਪਾਰਟੀ ਦੇ ਸਾਬਕਾ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਆਖਰੀ ਸ਼ੈਸ਼ਨ ‘ਚ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ । ਉਹਨਾ ਹੱਥ ਜੋੜ ਕੇ ਕਿਹਾ, ‘ ਮੈਂ ਪ੍ਰਧਾਨ ਮੰਤਰੀ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਕਿ ਉਹਨਾ ਨੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਕੋਸਿ਼ਸ਼ ਕੀਤੀ । ਮੇਰੀ ਕਾਮਨਾ ਹੈ ਕਿ ਜਿੰਨੇ ਵੀ ਮਾਨਯੋਗ ਮੈਂਬਰ ਹਨ, ਦੁਬਾਰਾ ਜਿੱਤ ਕੇ ਆਉਣ। ਮੈਂ ਇਹ ਵੀ ਜਾਣਦਾ ਹੈ ਕਿ ਅਸੀਂ ਲੋਕ ਤਾਂ ਐਨੇ ਬਹੁਮਤ ‘ਚ ਨਹੀਂ ਆ ਸਕਦੇ , ਤੁਸੀ ਫਿਰ ਪ੍ਰਧਾਨ ਮੰਤਰੀ ਬਣੋ ।” ਇਸ ਉਪਰ ਪ੍ਰਧਾਨ ਮੰਤਰੀ ਮੋਦੀ ਨੇ ਵੀ ਹੱਥ ਜੋੜ ਕੇ ਮੁਲਾਇਮ ਸਿੰਘ ਦੇ ਬਿਆਨ ਦਾ ਸਵਾਗਤ ਕੀਤਾ।
ਮੁਲਾਇਮ ਸਿੰਘ ਦੇ ਬਿਆਨ ‘ਤੇ ਪ੍ਰਧਾਨ ਮੰਤਰੀ ਨੇ ਕਿਹਾ , ‘ ਹਾਲੇ ਸੁਰੂਆਤ ਹੈ ਬਹੁਤ ਕੁਝ ਕਰਨਾ ਬਾਕੀ ਹੈ। ਇਸ ਦੇ ਮੁਲਾਇਮ ਸਿੰਘ ਯਾਦਵ ਨੇ ਆਸ਼ੀਰਵਾਦ ਦੇ ਹੀ ਦਿੱਤਾ ਹੈ। ਮੁਲਾਇਮ ਸਿੰਘ ਨੇ ਹੋਰ ਕੰਮ ਕਰਨ ਦੇ ਲਈ ਸੁਭਕਾਮਨਾਵਾਂ ਦਿੱਤੀਆਂ ਹਨ। ਇਹਨਾਂ ਦੇ ਸਨੇਹ ਲਈ ਸੁਕਰਗੁਜਾਰ ਹਾਂ। ਸਾਰਿਆਂ ਨੂੰ ਉਹਨਾਂ ਦਾ ਸੁਨੇਹਾ ਮਿਲਿਆ ਹੈ ਅਤੇ ਅੱਗੇ ਵੀ ਉਹ ਸਾਡਾ ਮਾਰਗ ਦਰਸ਼ਨ ਕਰਦੇ ਰਹਿਣਗੇ।’
ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ , ‘ ਮੈਂ ਮੁਲਾਇਮ ਸਿੰਘ ਜੀ ਦੀ ਗੱਲ ਨਾਲ ਅਸਹਿਮਤ ਹਾਂ, ਪਰ ਰਾਜਨੀਤੀ ਵਿੱਚ ਉਹਨਾਂ ਦੀ ਭੂਮਿਕਾ ਰਹੀ ਹੈ ਅਤੇ ਮੈਂ ਉਹਨਾਂ ਦੇ ਵਿਚਾਰਾਂ ਦਾ ਸਨਮਾਨ ਕਰਦਾ ਹਾਂ।’
ਸਮਾਜਵਾਦੀ ਪਾਰਟੀ ਦੇ ਨੇਤਾ ਰਵਿਦਾਸ ਮੇਹਰੋਤਰਾ ਨੇ ਕਿਹਾ ,’ ਅਸੀਂ ਨਹੀਂ ਜਾਣਦੇ ਨੇਤਾ ਜੀ ( ਮੁਲਾਇਮ ਸਿੰਘ ) ਨੇ ਕਿਸ ਸੰਦਰਭ ਵਿੱਚ ਇਹ ਕਿਹਾ। ਪਰ ਅਸੀਂ ਕੇਂਦਰ ਸਰਕਾਰ ਨੂੰ ਬਦਲਣਾ ਚਾਹੁੰਦੇ ਹਾਂ । ਪ੍ਰਧਾਨ ਮੰਤਰੀ ਮੋਦੀ ਆਪਣੇ ਲੋਕ ਸਭਾ ਹਲਕੇ ਤੋਂ ਹੀ ਹਾਰ ਜਾਣਗੇ।’

Real Estate