ਅੰਡੇਮਾਨ ਨਿਕੋਬਾਰ ਦੇ ਜੰਗਲਾਂ ’ਚ ਰਹਿੰਦੇ ਜਰਵਾ ਜਾਤੀ ਦੇ ਲੋਕ

3993

jarawaਬਲਵਿੰਦਰ ਸਿੰਘ ਭੁੱਲਰ
ਅੰਡੇਮਾਨ ਨਿਕੋਬਾਰ ਟਾਪੂ ਜਿਸਨੂੰ ਕਿਸੇ ਸਮੇਂ ਭਾਰਤ ਨੂੰ ਅਜ਼ਾਦ ਕਰਵਾਉਣ ਵਾਲੇ ਪ੍ਰਵਾਨਿਆਂ ਨੂੰ ਸ਼ਜਾਵਾਂ ਦੇਣ ਲਈ ਵਰਤਿਆ ਜਾਂਦਾ ਸੀ, ਜਿੱਥੋਂ ਦੀ ਸੈਲੂਲਰ ਜੇਲ ਦੀਆਂ ਕੰਧਾਂ ਅੱਜ ਵੀ ਦੇਸਭਗਤਾਂ ਦੀ ਯਾਦ ਦਿਵਾਉਂਦੀਆਂ ਹਨ, ਜਿਸਨੂੰ ਕਾਲੇਪਾਣੀ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਇਸ ਟਾਪੂ ਨੂੰ ਇਸੇ ਕਰਕੇ ਸਜ਼ਾਵਾਂ ਕੱਟਣ ਲਈ ਵਰਤਿਆ ਜਾਂਦਾ ਸੀ ਕਿਉਂਕਿ ਇਹ ਬਾਕੀ ਦੁਨੀਆਂ ਨਾਲੋਂ ਕੱਟਿਆ ਜਾਂਦਾ ਸੀ, ਉੱਥੇ ਰਹਿਣ ਵਾਲੇ ਲੋਕਾਂ ਨੂੰ ਮਿਲਣ ਲਈ ਕੋਈ ਆਪਣੀ ਮਰਜੀ ਨਾਲ ਪਹੁੰਚ ਵੀ ਨਹੀਂ ਸਕਦਾ ਸੀ, ਸਜ਼ਾਯਾਫਤਾ ਲੋਕਾਂ ਨੂੰ ਸਰਕਾਰ ਆਪਣੀ ਮਰਜੀ ਨਾਲ ਰਾਸਨ ਪਾਣੀ ਪਹੁੰਚਦਾ ਕਰਦੀ ਸੀ।
ਸ਼ਾਇਦ ਉਸ ਸਮੇਂ ਤੋਂ ਵੀ ਸੈਂਕੜੇ ਹਜਾਰਾਂ ਸਾਲ ਪਹਿਲਾਂ ਕਿਸੇ ਹੋਰ ਦੇਸ ਦੇ ਲੋਕਾਂ ਨੂੰ ਅਜਿਹੀਆਂ ਸਜ਼ਾਵਾਂ ਦੇਣ ਲਈ ਹੀ ਇਸ ਟਾਪੂ ਦੇ ਜੰਗਲਾਂ ਵਿੱਚ ਛੱਡਿਆ ਗਿਆ ਹੋਵੇਗਾ, ਜੋ ਅੱਜ ਵੀ ਹਜ਼ਾਰਾਂ ਸਾਲ ਪਹਿਲਾਂ ਵਰਗਾ ਜੀਵਨ ਬਸਰ jarawa-tribe-olivier-blaiseਕਰ ਰਹੇ ਹਨ। ਇਸ ਟਾਪੂ ਦੀ ਅਬਾਦੀ ਬਹੁਤ ਘੱਟ ਹੈ, ਬਹੁਤਾ ਇਲਾਕਾ ਜੰਗਲਾਂ ਅਧੀਨ ਹੀ ਹੈ। ਇਹਨਾਂ ਜੰਗਲਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਜਰਵਾ ਜਾਤੀ ਦੇ ਲੋਕ ਕਿਹਾ ਜਾਂਦਾ ਹੈ। ਇਹਨਾਂ ਦੇ ਲੱਕੜਾਂ ਖੜੀਆਂ ਕਰਕੇ ਉਪਰ ਪੱਤੇ ਵਗੈਰਾ ਪਾ ਕੇ ਕੁੱਲੀਨੁਮਾ ਘਰ ਬਣਾਏ ਹੁੰਦੇ ਹਨ। ਇਹ ਜੰਗਲਾਂ ਵਿੱਚੋਂ ਮਿਲਣ ਵਾਲੇ ਪੱਤੇ ਤੇ ਫਲ ਖਾਂਦੇ ਹਨ ਅਤੇ ਮਰਦ ਜਾਨਵਰਾਂ ਦਾ ਸ਼ਿਕਾਰ ਵੀ ਕਰ ਲੈਂਦੇ ਹਨ, ਜਿਸਨੂੰ ਇਹ ਵਧੇਰੇ ਸ਼ੌਕ ਨਾਲ ਖਾਂਦੇ ਹਨ। ਪੁਰਾਤਨ ਜਮਾਨੇ ਵਾਂਗ ਇਹਨਾਂ ਨੇ ਪੱਥਰ ਰਗੜ ਕੇ ਅੱਗ ਬਾਲਣੀ ਸਿੱਖ ਲਈ ਹੈ ਅਤੇ ਮਾਸ ਨੂੰ ਭੁੰਨ ਲੈਂਦੇ ਹਨ।
ਇਹ ਲੋਕ ਨਗਨ ਅਵਸਥਾ ਵਿੱਚ ਰਹਿੰਦੇ ਹਨ, ਕੱਪੜੇ ਪਾਉਣ ਜਾਂ ਸਰੀਰ ਨੂੰ ਢਕਣ ਦੀ ਇਹਨਾਂ ਨੂੰ ਕੋਈ ਬਹੁਤੀ ਸੋਝੀ ਨਹੀਂ ਹੈ। ਪਰਿਵਾਰ ਵਿੱਚ ਮਾਂ ਬਾਪ ਧੀਆਂ ਪੁੱਤ ਸਭ ਕੁਦਰਤੀ ਰੂਪ ਵਿੱਚ ਹੀ ਰਹਿੰਦੇ ਹਨ। ਇਹ ਲੋਕ ਬਹੁਤ ਗਰੀਬੀ ਵਾਲੀ ਹਾਲਤ ਵਿੱਚ ਹਨ, ਵਿਕਾਸ ਬਾਰੇ ਇਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਆਮ ਤੌਰ ਤੇ ਇਹੋ ਸਮਝਿਆ ਜਾਂਦਾ ਹੈ ਕਿ ਹਜਾਰਾਂ ਸਾਲ ਪਹਿਲਾਂ ਇਹ ਕਿਸੇ ਦੇਸ ਦੇ ਗੁਲਾਮ ਹੋਣਗੇ, ਜਿਹਨਾਂ ਨੂੰ ਸਜ਼ਾ ਦੇ ਤੌਰ ਤੇ ਇੱਥੇ ਛੱਡ ਦਿੱਤਾ ਗਿਆ ਹੋਵੇਗਾ। ਪਹਿਲਾਂ ਇਹਨਾਂ ਦੇ ਇਲਾਕੇ ਵੱਲ ਆਮ ਲੋਕ ਜਾਣ ਤੋਂ ਡਰਦੇ ਸਨ, ਕਿ ਇਹ ਦੁਸਮਣ ਸਮਝ ਕੇ ਜਾਂ ਜਾਨਵਰਾਂ ਵਾਂਗ ਸ਼ਿਕਾਰ ਕਰਕੇ ਹੀ ਨਾ ਖਾ ਜਾਣ। ਪਰ ਹੁਣ ਲੋਕ ਇਹਨਾਂ ਨੂੰ ਵੇਖਣ ਲਈ ਇਹਨਾਂ ਦੇ ਇਲਾਕੇ ਵਿੱਚ ਜਾਣ ਲੱਗ ਪਏ ਹਨ। ਉਹ ਲੋਕ ਵੀ ਹੁਣ ਕੋਲ ਆ ਜਾਂਦੇ ਹਨ ਅਤੇ ਬਾਹਰੋ ਗਏ ਲੋਕਾਂ ਤੋਂ ਖਾਣ ਵਾਲੀਆਂ ਵਸਤਾਂ ਲੈ ਕੇ ਬਹੁਤ ਖੁਸ਼ ਹੁੰਦੇ ਹਨ।
ਉਹਨਾਂ ਦੀ ਆਪਣੀ ਜਿੰਦਗੀ ਜੰਗਲੀ ਜਾਨਵਰਾਂ ਵਰਗੀ ਹੀ ਹੈ, ਇਨਸਾਨਾਂ ਵੱਲੋਂ ਬਣਾਈ ਕਿਸੇ ਵਸਤੂ ਨੂੰ ਵਰਤਣ ਦਾ ਉਹਨਾਂ ਨੂੰ ਕੋਈ ਗਿਆਨ ਨਹੀਂ ਹੈ। ਜੇਕਰ ਉਹਨਾਂ ਕੋਲ ਕੋਈ ਸ਼ਬਦ ਬੋਲਿਆ ਜਾਵੇ ਤਾਂ ਉਹ ਇੱਕ ਦੂਜੇ ਵੱਲ ਹੈਰਾਨ ਹੋ ਕੇ ਝਾਕਦੇ ਹਨ ਅਤੇ ਉਸੇ ਸ਼ਬਦ ਨੂੰ ਬੋਲਣ ਦਾ ਯਤਨ ਵੀ ਕਰਦੇ ਹਨ। ਸ਼ਾਇਦ ਉਹਨਾਂ ਦੀ ਜਾਨਵਰਾਂ ਪਸੂਆਂ ਵਾਂਗ ਆਪਣੀ ਕੋਈ ਬੋਲੀ ਹੋਵੇਗੀ, ਜਿਸ ਨਾਲ ਉਹ ਇੱਕ ਦੂਜੇ ਨਾਲ ਗੱਲ ਕਰ ਸਕਦੇ ਹੋਣ। ਇਹ ਦੁਨੀਆਂਦਾਰੀ ਦੇ ਰਿਸਤਿਆਂ ਨੂੰ ਵੀ ਨਹੀਂ ਜਾਣਦੇ। ਜੀਵਨ ਬਸਰ ਕਰਨ ਲਈ ਕੁਝ ਬਣਾਉਣਾ, ਪਹਿਨਣਾਂ ਜਾਂ ਜੋੜਣਾਂ ਅਜੇ ਇਹਨਾਂ ਦੇ ਦਿਮਾਗ ਦਾ ਹਿੱਸਾ ਨਹੀਂ ਬਣਿਆ, ਬੱਸ ਖਾਣਾ ਤੇ ਸੌਣਾ ਹੀ ਇਹਨਾਂ ਦਾ ਕਾਰੋਬਾਰ ਹੈ। ਇਹਨਾਂ ਲੋਕਾਂ ਨੂੰ ਵੇਖ ਕੇ ਲੱਖਾਂ ਸਾਲ ਪਹਿਲਾਂ ਜਦੋਂ ਮਨੁੱਖ ਹੋਂਦ ਵਿੱਚ ਆਇਆ ਸੀ, ਉਹ ਸਮਾਂ ਯਾਦ ਆ ਜਾਂਦਾ ਹੈ। ਹੁਣ ਜਦ ਬਾਹਰੋਂ ਵਿਕਸਿਤ ਦੇਸਾਂ ਦੇ ਲੋਕ ਇਹਨਾਂ ਨੂੰ ਵੇਖਣ ਜਾਂਦੇ ਹਨ ਤਾਂ ਕਈ ਵਾਰ ਇਹਨਾਂ ਦਾ ਤਨ ਢਕਣ ਲਈ ਕੱਪੜਾ ਬੰਨ ਕੇ ਦਸਦੇ ਹਨ, ਜਿਸਤੇ ਉਹ ਹੈਰਾਨ ਵੀ ਹੁੰਦੇ ਹਨ, ਪਰ ਫਿਰ ਕੱਪੜਾ ਲਾਹ ਕੇ ਜਾਂ ਪਾੜ ਕੇ ਸੁੱਟ ਦਿੰਦੇ ਹਨ। ਇਹਨਾਂ ਲੋਕਾਂ ਨੂੰ ਵੇਖ ਕੇ ਇਹ ਵੀ ਅਹਿਸਾਸ ਹੁੰਦਾ ਹੈ ਕਿ ਇਨਸਾਨ ਕਿੱਥੋਂ ਚੱਲ ਕੇ ਵਿਕਾਸ ਕਰਦਾ ਹੋਇਆ ਕਿੱਥੇ ਪਹੁੰਚ ਗਿਆ ਹੈ।
ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ ਨਗਰ
ਬਠਿੰਡਾ। ਮੋਬਾ: 09888275913

Real Estate