ਗੁੱਜਰਾਂ ਸਮੇਤ ਪੰਜ ਜਾਤਾਂ ਨੂੰ 5 % ਰਾਖਵਾਂਕਰਨ

918

ਰਾਜਸਥਾਨ ਵਿਧਾਨ ਸਭਾ ਨੇ ਸੂਬੇ ’ਚ ਗੁੱਜਰਾਂ ਸਮੇਤ ਪੰਜ ਜਾਤਾਂ ਨੂੰ ਸਰਕਾਰੀ ਨੌਕਰੀਆਂ ਤੇ ਸਿੱਖਿਆ ’ਚ ਪੰਜ ਫੀਸਦ ਰਾਖਵਾਂਕਰਨ ਦੇਣ ਸਬੰਧੀ ਬਿੱਲ ਪਾਸ ਕਰ ਦਿੱਤਾ ਹੈ। ਬਿੱਲ ਰਾਹੀਂ ਸੂਬੇ ਦੀਆਂ ਪੰਜ ਅਤਿ ਪੱਛੜੀਆਂ ਜਾਤਾਂ ਬੰਜਾਰਾ/ਬਾਲਦੀਆ/ਲਬਾਨਾ, ਗਾਡੀ ਲੌਹਾਰ/ਗਾਡੋਲੀਆ , ਗੁੱਜਰ , ਰਾਇਕਾ/ਰੈਵਾਰੀ/ਦੇਵਾਸੀ ਅਤੇ , ਗਡਰੀਆ/ਗਾਡਰੀ/ਗਾਇਰੀ ਨੂੰ ਪੰਜ ਫੀਸਦ ਰਾਖਵਾਂਕਰਨ ਦੇਣ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ। ਨਾਲ ਹੀ ਸੂਬੇ ’ਚ ਪੱਛੜੇ ਵਰਗ ਦਾ ਰਾਖਵਾਂਕਰਨ ਮੌਜੂਦਾ 21 ਤੋਂ 26 ਫੀਸਦ ਕਰਨ ਦੀ ਤਜਵੀਜ਼ ਵੀ ਪੇਸ਼ ਕੀਤੀ ਗਈ ਹੈ।

Real Estate