12 ਸਾਲ ਲਈ ਬੰਨਿਆ ਗਿਆ ਭੋਲਾ

897

CBI ਅਦਾਲਤ ਵੱਲੋਂ  ਡਰੱਗਜ਼ ਮਾਮਲੇ ‘ਚ ਨਾਮਜ਼ਦ ਜਗਦੀਸ਼ ਭੋਲਾ ਨੂੰ ਵੱਖ-ਵੱਖ ਧਰਾਵਾਂ ‘ਚ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ । ਇਸ ਤੋਂ ਇਲਾਵਾ ਭੋਲਾ ਦੇ ਸਾਥੀ ਅਨੂਪ ਕਾਹਲੋਂ, ਕੁਲਵਿੰਦਰ ਰੌਕੀ, ਕੁਲਦੀਪ ਸਿੰਘ, ਸੰਦੀਪ ਸਿੰਘ, ਸਤਿੰਦਰ ਧਾਮਾ, ਹੈਪੀ, ਵਸਾਵਾ ਸਿੰਘ, ਸਾਬਾ ਸਮੇਤ ਕਈ ਦੋਸ਼ੀਆਂ ਨੂੰ ਸਜਾ ਸੁਣਾਈ ਗਈ ਹੈ।ਅਦਾਲਤ ਨੇ ਜਗਦੀਸ਼ ਭੋਲਾ ਨੂੰ ਛੇ ਮੁਕੱਦਮਿਆਂ ਵਿੱਚੋਂ ਤਿੰਨ ‘ਚ ਦੋਸ਼ੀ ਕਰਾਰ ਦਿੱਤਾ ਸੀ ਤੇ ਤਿੰਨ ਵਿੱਚੋਂ ਉਸ ਨੂੰ ਬਰੀ ਕਰ ਦਿੱਤਾ ਗਿਆ। ਤਿੰਨਾਂ ਮਾਮਲਿਆਂ ਵਿੱਚੋਂ ਦੋ ‘ਚ ਭੋਲਾ ਨੂੰ 12 ਤੇ 10 ਸਾਲ ਤੇ ਇੱਕ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਹੋਈ ਹੈ।ਭੋਲਾ ਦੀਆਂ ਇਹ ਸਜ਼ਾਵਾਂ ਬਰਾਬਰ ਚੱਲਣਗੀਆਂ ਤੇ ਉਸ ਦੇ 12 ਸਾਲ ਜੇਲ੍ਹ ਵਿੱਚ ਲੰਘਣਗੇ।

Real Estate