ਲੁਧਿਆਣਾ ਗੈਂਗਰੇਪ : 6 ਵਿਰੁੱਧ ਹੋਇਆ ਪਰਚਾ, 1 ਗ੍ਰਿਫਤਾਰ

1012

ਲੁਧਿਆਣਾ ਗੈਂਗਰੇਪ ਮਾਮਲੇ ‘ਚ ਲੁਧਿਆਣਾ ਪੁਲਿਸ ਵੱਲੋਂ 6 ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਦਿੱਤਾ ਗਿਆ ਹੈ। ਜਿੰਨ੍ਹਾਂ ‘ਚ 1 ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇੰਨ੍ਹਾਂ 6 ਮੁਲਜ਼ਮਾਂ ‘ਚ ਲੁਧਿਆਣਾ ਲਾਗਲੇ ਪਿੰਡ ਜਸਪਾਲ ਬਾਂਗਰ ਦਾ ਰਹਿਣ ਵਾਲਾ ਜਗਰੂਪ ਸਿੰਘ ਨਾਮੀ ਵਿਅਕਤੀ ਇਸ ਸਾਰੀ ਘਟਨਾ ਦਾ ਮੁੱਖ ਮੁਲਜ਼ਮ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਸਈਦ ਅਲੀ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਸਾਦਿਕ ਅਲੀ ਨਵਾਂਸ਼ਹਿਰ ਦੇ ਪਿੰਡ ਰਾਇਪਾ ਦਾ ਵਸਨੀਕ ਹੈ। ਇਸ ਦੇ ਨਾਲ ਹੀ ਬਾਕੀ ਦੇ ਮੁਲਜ਼ਮ ਅਜੇ, ਟਿੱਬਾ ਲੁਧਿਆਣਾ ਦਾ ਰਹਿਣ ਵਾਲਾ, ਸੈਫ ਅਲੀ, ਸਨਮੁਖ ਤੇ ਆਖਰੀ ਮੁਲਜ਼ਮ ਕਠੂਆ ਦਾ ਰਹਿਣ ਵਾਲਾ ਹੈ।
ਡੀਆਈਜੀ ਖਟੜਾ ਨੇ ਬੀਤੀ ਦੇਰ ਰਾਤ ਪ੍ਰੈੱਸ ਕਾਨਫਰੰਸ ਕਰਦਿਆਂ ਖੁਲਾਸਾ ਕੀਤਾ ਕਿ ਉਨ੍ਹਾਂ ਵਲੋਂ ਸਈਦ ਅਲੀ ਨਾਮ ਦੇ ਸ਼ਖਸ ਨੂੰ ਨਵਾਂਸ਼ਹਿਰ ਤੋਂ ਹਿਰਾਸਤ ‘ਚ ਲਿਆ ਗਿਆ ਜਿਸ ਨੇ ਅੱਗੇ ਤੋਂ ਅੱਗੇ ਬਾਕੀਆਂ ਦੇ ਨਾਮ ਦੱਸੇ। ਉਨ੍ਹਾਂ ਕਿਹਾ ਕਿ ਪੁਲਿਸ ਨੇ ਉਕਤ 6 ਵਿਅਕਤੀਆਂ ਵਿਰੁੱਧ ਪਰਚਾ ਦਰਜ ਕਰ ਲਿਆ ਹੈ ਤੇ ਬਹੁਤ ਹੀ ਜਲਦ ਪੁੱਛਗਿੱਛ ਤੋਂ ਬਾਅਦ ਸਾਰੇ ਮਾਮਲੇ ਦੀ ਗੁੱਥੀ ਨੂੰ ਸੁਲਝਾ ਲਿਆ ਜਾਵੇਗਾ।

Real Estate