ਬੇਅਦਬੀ ਤੇ ਗੋਲੀ ਕਾਂਡ: SIT ਨੇ ਪੁਲਿਸ ਦੇ ਸੀਨੀਅਰ ਅਫ਼ਸਰਾਂ ਨੂੰ ਵੀ ਰਿੜਕਿਆ

1097

ਬਹਿਬਲਕਲਾਂ ਗੋਲੀ ਕਾਂਡ ਤੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਬਹਿਬਲ ਕਲਾਂ ਗੋਲੀ ਕਾਂਡ ਅਤੇ ਬਰਗਾੜੀ ਵਿੱਚ ਬੇਅਦਬੀ ਦੇ ਮਾਮਲੇ ਦੀ ਤਫ਼ਤੀਸ਼ ਨੂੰ ਤੇਜ਼ ਕਰਦਿਆਂ ਬੀਤੇ ਕੱਲ੍ਹ ਏਡੀਜੀਪੀ ਰੋਹਿਤ ਚੌਧਰੀ, ਆਈਜੀ ਰੈਂਕ ਦੇ ਤਿੰਨ ਪੁਲੀਸ ਅਧਿਕਾਰੀਆਂ, ਫ਼ਰੀਦਕੋਟ ਦੇ ਸਾਬਕਾ ਕਮਿਸ਼ਨਰ ਤੇ ਸੀਨੀਅਰ ਆਈਏਐਸ ਅਧਿਕਾਰੀ ਵੀਕੇ ਮੀਨਾ ਸਮੇਤ ਸੱਤ ਸਿਵਲ ਤੇ ਪੁਲੀਸ ਅਫ਼ਸਰਾਂ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਪੰਜਾਬ ਆਰਮਡ ਪੁਲੀਸ ਦੀ ਬਟਾਲੀਅਨ 82 ਦੇ ਸਿਵਲ ਸਕੱਤਰੇਤ ਨਾਲ ਲਗਦੇ ਦਫ਼ਤਰ ਵਿੱਚ ਐਸਆਈਟੀ ਦੇ ਮੁਖੀ ਤੇ ਵਧੀਕ ਡੀਜੀਪੀ (ਇਨਵੈਸਟੀਗੇਸ਼ਨ) ਪ੍ਰਬੋਧ ਕੁਮਾਰ ਦੀ ਅਗਵਾਈ ਹੇਠਲੀ ਟੀਮ ਨੇ ਸਿਵਲ ਤੇ ਪੁਲੀਸ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ।
ਖ਼ਬਰਾਂ ਅਨੁਸਾਰ ਆਈਏਐਸ ਅਧਿਕਾਰੀ ਵੀ ਕੇ ਮੀਨਾ ਤੋਂ ਪ੍ਰਬੋਧ ਕੁਮਾਰ ਵੱਲੋਂ ਹੀ ਸਵਾਲ ਪੁੱਛੇ ਗਏ ਜਦੋਂ ਕਿ ਪੁਲੀਸ ਅਫ਼ਸਰਾਂ ਨੂੰ ਆਈਜੀ ਰੈਂਕ ਦੇ ਅਧਿਕਾਰੀ ਤੇ ਸਿੱਟ ਦੇ ਸਰਗਰਮ ਮੈਂਬਰ ਕੁੰਵਰਵਿਜੈਪ੍ਰਤਾਪ ਸਿੰਘ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ।
ਐਸਆਈਟੀ ਵੱਲੋਂ ਅੱਧੀ ਦਰਜਨ ਅਧਿਕਾਰੀਆਂ ਜਤਿੰਦਰ ਜੈਨ, ਪਰਮਰਾਜ ਸਿੰਘ ਉਮਰਾਨੰਗਲ, ਅਮਰ ਸਿੰਘ ਚਹਿਲ, ਵੀਕੇ ਮੀਨਾ ਆਈਏਐਸ, ਹਰਜੀਤ ਸਿੰਘ ਸੰਧੂ (ਉਸ ਸਮੇਂ ਦੇ ਐਸਡੀਐਮ। ਕੋਟਕਪੂਰਾ) ਅਤੇ ਪਰਮਜੀਤ ਸਿੰਘ ਪੰਨੂ ਪੀਪੀਐਸ ਨੂੰ ਮੰਗਲਵਾਰ ਸਾਢੇ ਤਿੰਨ ਵਜੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਇਹ ਸਾਰੇ ਅਧਿਕਾਰੀ ਐਸਆਈਟੀ ਵੱਲੋਂ ਦਿੱਤੇ ਸਮੇਂ ਮੁਤਾਬਕ ਪਹੁੰਚ ਗਏ ਸਨ।
ਖ਼ਬਰਾਂ ਹਨ ਕਿ ਜਤਿੰਦਰ ਕੁਮਾਰ ਜੈਨ, ਵੀ।ਕੇ। ਮੀਨਾ ਨੂੰ ਤਾਂ ਜਲਦੀ ਹੀ ਪੁੱਛਗਿੱਛ ਕਰ ਕੇ ਵਾਪਸ ਭੇਜ ਦਿੱਤਾ ਗਿਆ ਜਦੋਂ ਕਿ ਪਰਮਰਾਜ ਸਿੰਘ ਉਮਰਾਨੰਗਲ ਅਤੇ ਅਮਰ ਸਿੰਘ ਭੁੱਲਰ ਨੂੰ ਐਸਆਈਟੀ ਦੇ ਮੈਂਬਰਾਂ ਨੇ ਰਾਤ ਤੱਕ ਬਿਠਾਈ ਰੱਖਿਆ।

Real Estate