ਬਲਾਤਕਾਰ ਦੀ ਘਟਨਾ ਤੋਂ ਬਾਦ ਜਿਵੇਂ ਨੌਜਵਾਨਾਂ ਵਿਰੁੱਧ ਲੋਕ ਭੜਾਸ ਕੱਢ ਰਹੇ ਨੇ ਸੁਣ ਕੇ ਦੁੱਖ ਹੋਇਆ….
ਇਸ ਬਾਰੇ ਹਰ ਪੱਖ ਨੂੰ ਸਮੇਟ ਕੇ ਲਿਖਣ ਦੀ ਕੋਸ਼ਿਸ਼ ਕਰਾਂਗਾ…ਪਰ ਫਿਲਹਾਲ ਉਹਨਾਂ ਲੋਕਾਂ ਦੀ ਮਾਨਸਿਕਤਾ ਤੋਂ ਦੁਖੀ ਹਾਂ ਜੋ ਬਲਾਤਕਾਰੀਆਂ ਬਾਰੇ ਬੋਲਣ ਦੀ ਬਜਾਏ ਨੌਜਵਾਨਾਂ ਦੇ ਆਪਸ ਚ ਰਿਸ਼ਤਿਆਂ ਉਪਰ ਸੁਆਲ ਕਰ ਰਹੇ ਨੇ…ਇਹ ਖੁੰਦਕ ਹੀ ਬਲਾਤਕਾਰ ਕਰਨ ਵਾਲਿਆਂ ਦਾ ਕਿਤੇ ਨਾ ਕਿਤੇ ਸਾਥ ਦੇ ਰਹੀ ਹੁੰਦੀ ਹੈ…
ਮੁੰਡਾ ਕੁੜੀ ਚਾਹੇ ਕਿਤੇ ਵੀ ਜਾਣ ਮਿਲਣ ਉਹ ਆਪਣੀ ਮਰਜ਼ੀ ਦੇ ਮਾਲਕ ਨੇ…ਹਰ ਬਾਲਗ ਨੂੰ ਇਹ ਜਨਮਸਿੱਧ ਅਧਿਕਾਰ ਹੁੰਦਾ ਹੈ ਕਿ ਉਹ ਆਪਣੇ ਪਸੰਦ ਦੇ ਸ਼ਕਸ ਨਾਲ ਕਿਤੇ ਵੀ ਆ ਜਾ ਸਕਦਾ ਹੈ….ਕਿਸੇ ਦੀ ਨਿੱਜੀ ਜ਼ਿੰਦਗੀ ਬੇਸ਼ਕ ਕਿੰਨੀ ਵੀ ਖੁੱਲੀ ਹੋਵੇ…ਬੇਸ਼ਕ ਕੋਈ ਵੇਸ਼ਿਆ ਵੀ ਹੋਵੇ….ਇਸਦੇ ਨਾਲ ਕਿਸੇ ਨੂੰ ਬਲਾਤਕਾਰ ਦਾ ਹੱਕ ਮਿਲ ਜਾਂਦਾ ??
ਕੋਈ ਆਖਦਾਂ ਹੈ ਕਿ ਕੁੜੀ ਮੁੰਡਾ ਸੁਨਸਾਨ ਰਾਹ ਉਪਰ ਕਿਉਂ ਗਏ ??
ਏਨਾ ਨੂੰ ਪੁਛੋ ਉਸ ਕੁੜੀ ਬਾਰੇ ਕੀ ਬੋਲੋਗੇ ਜਿਸਦਾ ਰੇਪ ਉਸਦੇ ਬਾਪ ਨੇ ਘਰ ਚ ਹਰ ਰੋਜ਼ ਕੀਤਾ ……
ਵੀਰ ਮੇਰਿਓ….ਬਲਾਤਕਾਰ ਸਿਰਫ ਤੇ ਸਿਰਫ ਵਹਿਸ਼ੀ ਮਾਨਸਿਕਤਾ ਨਾਲ ਜੁੜਿਆ ਹੋਇਆ ਹੈ….ਇਸਨੂੰ ਕਿਸੇ ਦੇ ਜਿਉਣ ਦੇ ਢੰਗ ਨਾਲ ਜੋੜ ਕੇ ਗੱਲ ਨੂੰ ਹੋਰ ਪਾਸੇ ਨਾ ਲੈ ਕੇ ਜਾਓ….
ਕੁੜੀ ਚਾਹੇ ਪ੍ਰੇਮੀ ਨੂੰ ਮਿਲੇ…ਚਾਹੇ ਕੋਈ ਵੀ ਦਿਨ ਮਨਾਏ….ਮਰਜ਼ੀ ਨਾਲ ਹੈ ਨਾ ਓਹ੍ਹ….ਕਿਸੇ ਨਾਲ ਜ਼ਬਰਦਸਤੀ ਤਾਂ ਨਹੀਂ ਹੈ ਨਾ ??…ਇਹ ਕੋਈ ਕਰਾਈਮ ਤਾਂ ਨਹੀਂ ਨਾ ਕਰ ਰਹੇ…ਬਸ ਥੋੜੇ ਅਡਵਾਂਸ ਹੀ ਤਾਂ ਨੇ…ਤੇ ਅਡਵਾਂਸ ਹੋਣਾ ਕੀ ਗੁਨਾਹ ਹੈ ??? ਜੇ ਇਹ ਗੁਨਾਹ ਹੈ ਤਾਂ ਇਸਦੇ ਖਿਲਾਫ ਕਾਨੂੰਨ ਬਣਾ ਦੋ….ਪਰ ਘਟੋ ਘੱਟ ਇਸ ਸਭ ਨੂੰ ਬਲਾਤਕਾਰ ਹੋਣ ਦਾ ਕਾਰਨ ਨਾ ਦਸਿਆ ਕਰੋ….ਕਿਉਂਕਿ ਜੇ ਉਹ ਅਡਵਾਂਸ ਨੇ ਤਾਂ ਕੀ ਤੁਸੀਂ ਏਨਾ ਨਾਲ ਬਲਾਤਕਾਰ ਕਰੋਗੇ ??
ਜੇ ਕਿਸੀ ਬਲਾਤਕਾਰ ਦੀ ਸ਼ਿਕਾਰ ਕੁੜੀ ਦੇ ਹੰਝੂ ਨਹੀਂ ਪੂੰਝ ਸਕਦੇ ਹੋ ਤਾਂ ਘਟੋ ਘੱਟ ਉਸਦੇ ਕਿਰਦਾਰ ਨੂੰ ਐਕਸਪਲੇਨ ਨਾ ਕਰਨ ਤੁਰ ਪਿਆ ਕਰੋ…..
ਬਲਾਤਕਾਰ ਕਰਨ ਵਾਲਿਆਂ ਲਈ ਬੋਲੋ ਜੋ ਬੋਲਣਾ ਹੈ….
ਬਲਾਤਕਾਰ ਦੀ ਸਜ਼ਾ ਕੀ ਹੋਵੇ ਇਹ ਚਰਚਾ ਕਰੋ ਜੇ ਕਰਨੀ ਹੀ ਤਾਂ ਹੈ….
ਬਲਾਤਕਾਰੀ ਸਿਰਫ ਓਹੀ ਨਹੀਂ ਨੇ ਜਿੰਨਾ ਨੇ ਕੁੜੀ ਦੇ ਜਿਸਮ ਨੂੰ ਨੋਚਿਆ….ਤੁਸੀਂ ਸਾਰੇ ਵੀ ਹੋ ਜੋ ਉਸਦੇ ਕਿਰਦਾਰ ਨੂੰ ਤਹਿਸ ਨਹਿਸ ਕਰ ਰਹੇ ਹੋ….ਆਖਰ ਤੁਸੀਂ ਲੋਕ ਹੁੰਦੇ ਕੌਨ ਹੋ ਕਿਸੀ ਨੂੰ ਦਸਣ ਵਾਲੇ ਕਿ ਕਿਰਦਾਰ ਕਿਦਾਂ ਦਾ ਹੋਵੇ ???
ਹੋ ਕੌਨ ਤੁਸੀਂ ਜੋ ਨੌਜਵਾਨਾਂ ਲਈ ਨਿਯਮ ਕਾਨੂੰਨ ਬਣਾਓ….??
ਆਜ਼ਾਦੀ ਦਾ ਮਤਲਬ ਬਸ ਆਜ਼ਾਦੀ ਹੋਣਾ ਚਾਹੀਦਾ….ਤੇ ਇਸਦਾ ਹਰ ਇਕ ਲਈ ਵੱਖਰਾ ਮਤਲਬ ਹੈ….ਜੋ ਤੁਹਾਡੇ ਲਈ ਖਰਾਬ ਹੈ ਇਸਦਾ ਇਹ ਮਤਲਬ ਨਹੀਂ ਹੁੰਦਾ ਕਿ ਉਹ ਵਾਕਿਆ ਹੀ ਖਰਾਬ ਹੈ….ਇਹ ਬਸ ਨਜ਼ਰੀਏ ਦਾ ਫਰਕ ਹੈ….