ਇੱਕ ਦਿਨ ਦੀ ਸਜ਼ਾ: ਸਾਰਾ ਦਿਨ ਖੂੰਜੇ ਬਿਠਾਈ ਰੱਖਿਆ CBI ਦਾ ਸਾਬਕਾ ਅਧਿਕਾਰੀ

948

ਸੁਪਰੀਮ ਕੋਰਟ ਵੱਲੋਂ ਬੀਤੇ ਕੱਲ੍ਹ ਕੇਂਦਰੀ ਜਾਂਚ ਬਿਊਰੋ ਦੇ ਸਾਬਕਾ ਅੰਤਰਿਮ ਡਾਇਰੈਕਟਰ ਐੱਮ ਨਾਗੇਸ਼ਵਰ ਰਾਓ ਅਤੇ ਏਜੰਸੀ ਦੇ ਕਾਨੂੰਨੀ ਸਲਾਹਕਾਰ ਐੱਸ ਭਾਸੂਰਾਮ ਮਾਣਹਾਨੀ ਦਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸਜ਼ਾ ਵਜੋਂ ਦੋਵੇਂ ਅਧਿਕਾਰੀ ਸਾਰਾ ਦਿਨ ਅਦਾਲਤੀ ਕਮਰੇ ’ਚ ਬੈਠੇ ਰਹੇ ਤੇ ਸਜ਼ਾ ਪੂਰੀ ਹੋਣ ਮਗਰੋਂ ਦੇਰ ਸ਼ਾਮ ਬਾਹਰ ਅਦਾਲਤੀ ਕਮਰੇ ’ਚੋਂ ਬਾਹਰ ਨਿਕਲੇ। ਸੁਪਰੀਮ ਕੋਰਟ ਨੇ ਇਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਇੱਕ-ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ।
ਅਟਾਰਨੀ ਜਨਰਲ ਕੇਕੇ ਵੇਣੂਗੋਪਾਲ ਵੱਲੋਂ ਬਾਅਦ ਦੁਪਹਿਰ 3:40 ’ਤੇ ਦੋਵਾਂ ਅਧਿਕਾਰੀਆਂ ਨੂੰ ਜਾਣ ਦੇਣ ਦੀ ਕੀਤੀ ਦੂਜੀ ਅਪੀਲ ਵੀ ਅਦਾਲਤ ਨੇ ਰੱਦ ਕਰ ਦਿੱਤੀ। ਚੀਫ ਜਸਟਿਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਜਿੱਥੇ ਪਹਿਲਾਂ ਬੈਠੇ ਸੀ, ਉਥੇ ਹੀ ਜਾ ਕੇ ਬੈਠ ਜਾਓ। ਇਸ ਤੋਂ ਪਹਿਲਾਂ ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਐੱਲ ਨਾਗੇਸ਼ਵਰ ਰਾਓ ਤੇ ਜਸਟਿਸ ਸੰਜੀਵ ਖੰਨਾ ’ਤੇ ਆਧਾਰਤ ਬੈਂਚ ਨੇ ਬਿਹਾਰ ’ਚ ਬਾਲਿਕਾ ਗ੍ਰਹਿ ਜਿਨਸੀ ਸ਼ੋਸ਼ਣ ਕਾਂਡ ਦੀ ਜਾਂਚ ਕਰ ਰਹੇ ਜਾਂਚ ਏਜੰਸੀ ਦੇ ਅਧਿਕਾਰੀ ਏਕੇ ਸ਼ਰਮਾ ਦਾ ਤਬਾਦਲਾ ਕਰਨ ਦੇ ਮਾਮਲੇ ’ਚ ਇਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਅਦਾਲਤ ਦੀ ਹੱਤਕ ਕਰਨ ਦਾ ਦੋਸ਼ੀ ਠਹਿਰਾਇਆ ਹੈ।

Real Estate