ਲੁਧਿਆਣਾ ਗੈਂਗ ਰੇਪ ਪੰਜਾਬ ਦੇ ਮੱਥੇ ਤੇ ਕਲੰਕ

1742

daljit singhਜਿਥੇ 10-12 ਬੁਝਦਿਲਾਂ ਨੇ ਇਕ ਕੁੜੀ ਨੂੰ ਅਗਵਾ ਕਰਕੇ ਬਲਾਤਕਾਰ ਕੀਤਾ

ਦਲਜੀਤ ਸਿੰਘ ਇੰਡਿਆਨਾ
ਪਹਿਲਾਂ ਅਜਿਹੀਆਂ ਘਟਨਾਵਾਂ ਭਾਰਤ ਦੇ ਵੱਡੇ ਸਹਿਰਾਂ ਵਿਚ ਹੁੰਦੀਆਂ ਸਨ , ਬਲਾਤਕਾਰ ਅਤੇ ਸਮੂਹਿਕ ਬਲਾਤਕਾਰ ਹੁੰਦੇ ਸਨ ਪਰ ਹੁਣ ਇਸ ਬਿਮਾਰੀ ਨੇ ਪੰਜਾਬ ਨੂੰ ਵੀ ਆਪਣੀ ਗ੍ਰਿਫਤ ਵਿਚ ਲੈ ਲਿਆ ਹੈ ।
ਦੋਸ਼ੀ ਫੜੇ ਜਾਣਗੇ ਸਜ਼ਾ ਵੀ ਹੋ ਜਾਉ ਪਰ ਇਸ ਬਿਮਾਰੀ ਦੀ ਜੜ੍ਹ ਕਿੱਥੇ ਹੈ ਕਦੇ ਇਸ ਵਾਰੇ ਕਿਸੇ ਨੇ ਨਹੀ ਸੋਚਿਆਂ ਕਿਸੇ ਸਾਇਕਾਇਟਰਿਸਟ ਨੇ ਇਹ ਗੱਲ ਅੱਜ ਤੋਂ ਪੰਦਰਾਂ ਸਾਲ ਪਹਿਲਾਂ ਕਿਸੇ ਰੇਡੀਓ ਤੇ ਆਖੀ ਸੀ ਕਿ ਜਿਸ ਤਰਾਂ ਉੱਤਰੀ ਭਾਰਤ ਵਿਚ ਭਰੂਣ ਹੱਤਿਆ ਦਾ ਦੌਰ ਚੱਲ ਰਿਹਾ ਹੈ ਓਹ ਦਿਨ ਦੂਰ ਨਹੀ ਜਦੋ ਮੁੰਡਿਆ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਘੱਟ ਜਾਵੇਗੀ ਅਤੇ ਓੁਸ ਦਿਨ ਬਲਾਤਕਾਰ ,ਸਮੂਹਿਕ ਬਲਾਤਕਾਰ ਅਤੇ ਲੜਾਈਆਂ ਵਧ ਜਾਣਗੀਆਂ ,ਗੁੱਸਾ ਵਧ ਜਾਵੇਗਾ ।
ਅੱਜ ਓਹ ਗੱਲ ਸਾਬਿਤ ਹੋ ਰਹੀ ਹੈ ਕਿਓੁਂਕਿ ਉਤਰੀ ਭਾਰਤ ਦੇ ਸੂਬਿਆਂ ਰਾਜਸਥਾਨ ,ਹਰਿਆਣਾ ਅਤੇ ਪੰਜਾਬ ਵਿਚ ਆਦਮੀ -ਔਰਤ ਦੀ ਗਿਣਤੀ ਵਿਚ ਵੱਡਾ ਫਰਕ ਆ ਗਿਆ ਹੈ ਜਿਸ ਕਾਰਨ ਇਸ ਖਿੱਤੇ ਵਿਚ ਬਲਾਤਕਾਰ ਵਧ ਰਹੇ ਨੇ ਕਿਉਂਕਿ ਬਹੁਤੇ ਨੌਜਵਾਨਾਂ ਨੂੰ ਉਮੀਦ ਹੀ ਨਹੀ ਹੈ ਕਿ ਉਹਨਾ ਦਾ ਵਿਆਹ ਹੋਵੇਗਾ ਇਸ ਦੀ ਵਜਾਹ ਨਾਲ ਓਹ ਨਸ਼ੇ ਕਰਦੇ ਨੇ ਅਤੇ ਨਸ਼ੇ ਕਰਕੇ ਜਦੋ ਕਾਮ- ਉਤੇਜਨਾ ਵਧਦੀ ਹੈ ਉਦੋ ਫੇਰ ਉਹਨਾ ਨੂੰ ਆਪਣੀ ਪਰਾਈ ਵਿਚ ਫਰਕ ਨਜਰ ਨਹੀ ਆਉਂਦਾ ।
ਕੁਦਰਤੀ ਨਿਯਮ ਹੈ 52 ਆਦਮੀ ਅਤੇ 48 ਔਰਤਾਂ ਗਿਣਤੀ ਦਾ ਅਨੁਪਾਤ ਹੀ ਸਹੀ ਸਮਾਜ ਸਿਰਜ ਸਕਦਾ ਹੈ । ਜੇਕਰ ਇਹ ਅਨੁਪਾਤ ਵਿਗੜ ਗਿਆ ਤਾਂ ਸਮਾਜਿਕ ਢਾਂਚਾ ਵੀ ਗਿਆ ਸਮਝੋ ।।ਇਹੋ ਹਲਾਤ ਸਾਡੇ ਖਿੱਤੇ ਪੰਜਾਬ ਦੇ ਨੇ ਜਿੱਥੇ ਹੁਣ ਤਾਂ ਕੁੜੀਆਂ ਦੇ ਬਲਾਤਕਾਰ ਹੁੰਦੇ ਨੇ ਆਉਣ ਵਾਲੇ ਸਮੇ ਵਿਚ ਅੱਲੜ ਉਮਰ ਦੀ ਮੁੰਡਿਆਂ ਦੇ ਵੀ ਬਲਾਤਕਾਰ ਹੋਇਆ ਕਰਨਗੇ ।
ਜਿਹੜੀ ਪੰਜਾਬ ਦੀ ਧਰਤੀ ਦੇ ਯੋਧੇ ਹੋਰਾਂ ਲੋਕਾਂ ਦੀਆਂ ਧੀਆਂ ਭੈਣਾਂ ਦੁਸ਼ਮਣ ਤੋਂ ਛੁਡਵਾਉਂਦੇ ਸਨ ਅੱਜ ਉਹ ਹੀ ਪੰਜਾਬ ਦੀ ਧਰਤੀ ‘ਤੇ ਇਸ ਸੂਬੇ ਦੀਆਂ ਕੁੜੀਆਂ ਮਹਿਫੂਜ ਨਹੀ ਹਨ । ਅੱਜ ਇਕੱਲੀ ਕੁੜੀ ਨੂੰ ਘਰੋਂ ਨਿਕਲਣਾ ਦੁੱਭਰ ਹੋ ਗਿਆ ਹੈ ।
ਕਿਸੇ ਵਿਦਵਾਨ ਨੇ ਇਹ ਸ਼ਬਦ ਆਖੇ ਹਨ ਕਿ ਜਿਹੜੇ ਸਮਾਜ ਦੇਸ਼ ਵਿਚ ਔਰਤ ਰਾਤ ਨੂ ਇਕੱਲੀ ਨਹੀ ਤੁਰ ਸਕਦੀ ਓਹ ਦੇਸ਼ ਸਮਾਜ ਕਦੇ ਤਰੱਕੀ ਨਹੀ ਕਰ ਸਕਦਾ ।
ਇਸ ਸਭ ਕੁਝ ਵਿਚ ਫੋਕੇ ਵੈਲਪੁਣੇ ਵਾਲੇ ਗੀਤਾਂ ਦਾ ਬਹੁਤ ਵੱਡਾ ਹੱਥ ਹੈ ਜਿਹਨਾ ਨੇ ਨੌਜਵਾਨ ਪੀੜੀ ਦੇ ਕਿਰਦਾਰ ਦਾ ਕਤਲ ਕਰ ਦਿੱਤਾ ਹੈ । ਸਮਾਜਿਕ ਕਦਰਾਂ ਕੀਮਤਾ ਵਾਰੇ ਕਿਸੇ ਨੂੰ ਕੁਝ ਗਿਆਨ ਨਹੀ ਰਿਹਾ ।।ਸਵਾਰਥ ਭਾਰੂ ਹੋ ਗਿਆ ਹੈ । ਧਰਮ ਵਾਲੇ ਪਾਸਿਓ ਲੋਕ ਮੁਨਕਰ ਹੋ ਰਹੇ ਹਨ । ਇਹ ਸਾਰੇ ਵਿਸ਼ੇ ਸਾਡੇ ਆਗੂਆਂ ਨੂੰ ਬੁੱਧੀਜੀਵੀਆ ਨੂੰ ਵਿਚਾਰਨੇ ਪੈਣਗੇ
ਤਾਂ ਜੋ ਅਜਿਹੀਆਂ ਘਟਨਾਵਾਂ ਰੋਕੀਆਂ ਜਾ ਸਕਣ ।
ਬਲਾਤਕਾਰ ਕਤਲ ਅਮਰੀਕਾ ਕੈਨੇਡਾ ਵਿਚ ਵੀ ਹੁੰਦੇ ਨੇ ਪਰ ਬਹੁਤ ਘੱਟ ਕਿਉਂਕਿ ਇਥੇ ਕਾਨੂੰਨ ਬਹੁਤ ਸਖਤ ਨੇ ਕੁਝ ਨੂੰ ਇਲਾਕਿਆਂ ਨੂੰ ਛੱਡ ਕੇ ਔਰਤ ਭਾਵੇ ਕਿਸੇ ਸਮੇਂ ਕਿਥੇ ਵੀ ਤੁਸੀਂ ਫਿਰੇ ਕਿਸੇ ਦੀ ਜੁਅੱਰਤ ਨਹੀ ਹੱਥ ਲਗਾ ਜਾਵੇ,
ਸਾਡੇ ਸਭ ਤੋਂ ਸ਼ਰਮੀਲੇ ਦੇਸ਼ ਵਿਚ ਸਭ ਤੋਂ ਜਿਆਦਾ ਬਲਾਤਕਾਰ ਹੁੰਦੇ ਨੇ ਕਿਓਂ ਕਿ ਸੈਕਸ ਇਹਨਾ ਨੇ ਹਉਆ ਬਣਾਇਆ ਹੋਇਆ ਹੈ । ਅੱਜ ਸੈਕਸ ਪ੍ਰਤੀ ਇਨੀ ਜਿਆਦਾ ਅੱਗ ਲੱਗੀ ਹੋਈ ਹੈ ਕਿ ਜੇਕਰ ਕੋਈ ਮੁੰਡਾ ਕੁੜੀ ਭਾਵੇ ਚੰਗੇ ਫਰਿੰਡ ਹੀ ਹੋਣ ਕੈਮਰੇ ਅਤੇ ਫੋਨ ਲੈਕੇ ਵੇਹਲੜ ਲੋਕ ਮਗਰ ਲੱਗ ਤੁਰਦੇ ਨੇ ਅਤੇ ਫੇਰ ਰਲ ਕੇ ਕੁੱਟ ਮਾਰ ਕਰਕੇ ਵੀਡੀਓ ਬਣਾ ਕੇ ਅਗਲੇ ਦੇ ਕਿਰਦਾਰ ਦਾ ਕਤਲ ਕਰ ਦਿੰਦੇ ਨੇ ।
ਦੋ ਗੱਲਾਂ ਨੇ ਇਕ ਭਰੂਣ ਹੱਤਿਆ ਤੇ ਦੂਸਰਾ ਸੈਕਸ ਦਾ ਹਉਆ ਹੀ ਬਲਾਤਕਾਰਾਂ ਦਾ ਮੁੱਖ ਕਾਰਨ ਹੈ । ਬੇਸ਼ਕ ਵਿਸ਼ਾ ਥੋੜਾ ਵੱਖਰਾ ਹੈ ਪਰ ਹੈ ਚਿੰਤਾ ਵਾਲਾ ।

Real Estate