18 ਤੋਂ 21 ਫਰਵਰੀ : ਗੁਰਮੁਖੀ ਚੇਤਨਾ ਮਾਰਚ

2244

21 ਫਰਵਰੀ ਦਾ ਦਿਨ ਸਾਰੇ ਸੰਸਾਰ ਵਿਚ ਮਾਂ-ਬੋਲੀ ਦਿਨ ਵਜੋਂ ਮਨਾਇਆ ਜਾਂਦਾ ਹੈ। ਆਪੋ ਆਪਣੀ ਮਾਂ-ਬੋਲੀ ਵੱਲ ਆਪਣਾ ਪਿਆਰ, ਸਤਿਕਾਰ ਤੇ ਜ਼ੁੰਮੇਵਾਰੀ ਦਾ ਪ੍ਰਗਟਾਵਾ ਕਰਨ ਲਈ ਹਰ ਬੋਲੀ ਦੇ ਲੋਕ ਇਸ ਦਿਨ ’ਤੇ ਢੁੱਕਵੀਆਂ ਸਰਗਰਮੀਆਂ ਕਰਦੇ ਹਨ। ਦੁਨੀਆ ਦੇ ਵੱਖ ਵੱਖ ਹਿੱਸਿਆਂ ਵਿਚ ਵਸਦੇ ਪੰਜਾਬੀ ਲੋਕ ਵੀ ਇਸ ਦਿਨ ’ਤੇ ਆਪਣੀ ਮਾਂ-ਬੋਲੀ ਵੱਲ ਆਪਣੀ ਮੁਹੱਬਤ ਦਾ ਵੱਖਰੇ ਵੱਖਰੇ ਤਰੀਕਿਆਂ ਨਾਲ ਪ੍ਰਗਟਾਵਾ ਕਰਦੇ ਹਨ। ਇਸ ਦਿਨ ਨੂੰ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਵਜੋਂ ਮਾਨਤਾ ਦਿਵਾਉਣ ਲਈ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਰਹਿੰਦੇ ਬੰਗਲਾਦੇਸ਼ੀ ਪਿਛੋਕੜ ਦੇ ਕੁਝ ਲੋਕਾਂ ਨੇ ਪਹਿਲ ਕੀਤੀ ਸੀ। ਉਨ੍ਹਾਂ ਨੇ ਬੰਗਾਲੀ ਬੋਲੀ ਲਈ ਸੰਘਰਸ਼ ਦੌਰਾਨ 1952 ਵਿਚ ਸ਼ਹੀਦ ਹੋਏ ਨੌਜਵਾਨਾਂ ਦੀ ਯਾਦ ਵਿਚ ਯੂਨੈਸਕੋ ਕੋਲੋਂ ਮੰਗ ਕੀਤੀ ਸੀ ਕਿ ਹਰ ਸਾਲ ਇਕ ਦਿਨ ਮਾਂ-ਬੋਲੀ ਦਿਨ ਵਜੋਂ ਦੁਨੀਆ ਭਰ ਵਿਚ ਮੰਨਾਇਆ ਜਾਵੇ। ਉਨ੍ਹਾਂ ਦੀ ਮੰਗ ਦੇ ਹੁੰਗਾਰੇ ਵਜੋਂ ਯੂਨੈਸਕੋ ਨੇ ਨਵੰਬਰ 1999 ਵਿਚ 21 ਫਰਵਰੀ ਦਾ ਦਿਨ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਵਜੋਂ ਮਨਾਉਣ ਦਾ ਐਲਾਨ ਕੀਤਾ।
ਪੰਜਾਬ ਵਿੱਚ ਵੀ ਪੰਜਾਬੀ ਮਾਂ-ਬੋਲੀ ਮਨਾਇਆ ਜਾਵੇਗਾ। ਇਸੇ ਦੌਰਾਨ ਮਾ-ਬੋਲੀ ਪ੍ਰਤੀ ਜਾਗਰੂਕ ਪੰਜਾਬੀਆਂ ਵੱਲੋਂ ਇੱਕ ਮਾਰਚ “ਗੁਰਮੁਖੀ ਗੁਰੂਆਂ ਦੀ ਬੋਲੀ ਪਰ ਸਰਕਾਰਾਂ ਨੇ ਰ਼ੋਲੀ” ‘ਗੁਰਮੁਖੀ ਚੇਤਨਾ ਮਾਰਚ’ ਦੇ ਝੰਡੇ ਹੇਠ ਮਿਤੀ 18 ਫਰਵਈ ਤੋਂ 21 ਫਰਵਰੀ ਤੱਕ ਕੱਢਿਆ ਜਾ ਰਿਹਾ ਹੈ। ਇਸ ਮਾਰਚ ਦੀ ਅਗਵਾਈ ਬਾਬਾ ਹਰਦੀਪ ਸਿੰਘ ਮਹਿਰਾਜ, ਲੱਖਾ ਸਿਧਾਣਾ, ਮਾਂ ਬੋਲੀ ਸਤਿਕਾਰ ਸਭਾ ਤੇ ਸਮੂਹ ਪੰਜਾਬੀ ਕਰ ਰਹੇ ਹਨ।
‘ਗੁਰਮੁਖੀ ਚੇਤਨਾ ਮਾਰਚ’ 18 ਫਰਵਰੀ ਤੋਂ ਗੁਰਦੁਆਰਾ ਲਿਖਣਸਰ ,ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ 18 ਫਰਵਰੀ ਨੂੰ ਸਵੇਰੇ ਰਵਾਨਾ ਹੋ ਕਿ ਸ਼ਾਮ ਨੂੰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਪਹੁੰਚੇਗਾ
। 19 ਫਰਵਰੀ ਨੂੰ ਸ੍ਰੀ ਅੰਮ੍ਰਿਤਸਰ ਤੋਂ ਚੱਲ ਕੇ ਜਲੰਧਰ-ਖੱਟਕੜ ਕਲਾਂ ਹੁੰਦਾ ਹੋਇਆ ਸ਼ਾਮ ਨੂੰ ਸ੍ਰੀ ਆਨੰਦਪੁਰ ਸਾਹਿਬ, 20 ਫਰਵਰੀ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲ ਕੇ ਚੰਡੀਗੜ੍ਹ ਹੁੰਦਾ ਹੋਇਆ ਸ਼ਾਮ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਅਤੇ
21 ਫਰਵਰੀ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਚੱਲ ਕੇ ਪਟਿਆਲਾ ਵਿੱਚ ਸਮਾਪਤੀ ਹੋਵੇਗੀ। ਪ੍ਰਬੰਧਕਾਂ ਵੱਲੋਂੇ ਪੰਜਾਬੀ ਮਾਂ-ਬੋਲੀ ਦੇ ਵਾਰਸਾਂ ਨੂੰ ਇਸ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ। ਮਾਰਚ ਸੰਬੰਧੀ ਕਿਸੇ ਕਿਸਮ ਦੀ ਜਾਣਕਾਰੀ ਲੈਣ ਜਾਂ ਕਿਸੇ ਵੀ ਕਿਸਮ ਦੇ ਸੁਝਾਅ ਦੇਣ ਲਈ ਮੋਬਾਈਲ ਨੰਬਰ ਜਾਰੀ ਕੀਤੇ ਗਏ ਹਨ। ਸੰਪਰਕ ਕਰਨ ਲਈ ਨੰਬਰ ਹਨ- +91-94172-09758, 97795-22211

Real Estate