ਵਿਧਾਨ ਸਭਾ ਸ਼ੈਸਨ : ਅਕਾਲੀ ਲਗਾ ਗਏ ਧਰਨਾ ਤੇ ਕਾਂਗਰਸੀ ਦਿਖੇ ਵਿਧਾਨ ਸਭਾ ‘ਚ ਸੁੱਤੇ

953

ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਮੰਗਲਵਾਰ ਨੂੰ ਸਵੇਰ 11 ਵਜੇ ਰਾਜਪਾਲ ਵੀਪੀ ਸਿੰਘ ਬਦਨੌਰ ਦੇ ਭਾਸ਼ਣ ਨਾਲ ਸ਼ੁਰੂ ਹੋਇਆ। ਰਾਜਪਾਲ ਨੇ ਸੰਬੋਧਨ ਕਰਦਿਆਂ ਕੈਪਟਨ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਯੋਜਨਾਵਾਂ ਦੀ ਜ਼ਿਕਰ ਕੀਤਾ।ਅਕਾਲੀ ਦਲ ਦੇ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ ਜ਼ੋਰਦਾਰ ਹੰਗਾਮਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਰਾਜਪਾਲ ਤੋਂ ਝੂਠ ਬੁਲਵਾ ਰਹੀ ਹੈ। ਅਕਾਲੀਆਂ ਨੇ ਸਦਨ ਚੋਂ ਵਾਕ ਆਊਟ ਕਰਨ ਮਗਰੋਂ ਅਕਾਲੀ ਅਤੇ ਭਾਜਪਾ ਵਿਧਾਇਕਾਂ ਨੇ ਨਾਰੇਬਾਜ਼ੀ ਕਰਦਿਆਂ ਵਿਧਾਨ ਸਭਾ ਦੇ ਗੇਟ ਤੇ ਆ ਗਏ ਜਿੱਥੇ ਸੁਖਬੀਰ ਬਾਦਲ ਨਾਲ ਧਰਨੇ ਤੇ ਬੈਠ ਗਏ ਹਨ। ਧਰਨੇ ਵਾਲੀ ਥਾਂ ਤੇ ਸਾਬਕਾ ਮੁੱਖ ਮੁੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਮੌਜੂਦ ਰਹੇ। ਅਕਾਲੀ–ਭਾਜਪਾ ਵਿਧਾਇਕ ਕਿਸਾਨਾਂ ਨੂੰ ਕਰਜ਼ਾ–ਮੁਕਤ ਕਰਨ ਦੀ ਮੰਗ ਕਰ ਰਹੇ ਹਨ। ਇਸੇ ਦੌਰਾਨ ਮੀਡੀਆ ਵਿੱਚ ਤਸਵੀਰਾਂ ਆ ਰਹੀਆਂ ਹਨ ਕਿ ਰਾਜਪਾਲ ਦੇ ਭਾਸ਼ਣ ਦੌਰਾਨ ਕਈ ਕਾਂਗਰਸੀ ਵਿਧਾਇਕ ਸੌਂ ਗਏ। ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀਆ ਹਨ ।

Real Estate