ਲੁਧਿਆਣਾ ਜਬਰ ਜਨਾਹ ਮਾਮਲੇ ‘ਚ ਸਕੈੱਚ ਜਾਰੀ ਕਰਨ ਮਗਰੋਂ ਇੱਕ ਦੀ ਗ੍ਰਿਫਤਾਰੀ ਦੀਆਂ ਖ਼ਬਰਾਂ

1122

ਲੁਧਿਆਣਾ ਦੇ ਥਾਣਾ ਦਾਖਾ ਇਲਾਕੇ ‘ਚ ਸ਼ਨੀਵਾਰ ਰਾਤ ਇੱਕ ਲੜਕੀ ਨੂੰ ਬੰਧਕ ਬਣਾ ਕੇ 12 ਨੌਜਵਾਨਾਂ ਵਲੋਂ ਕੀਤੇ ਗਏ ਸਮੂਹਿਕ ਜਬਰ ਜਨਾਹ ਮਾਮਲੇ ‘ਚ ਜਾਂਚ ਟੀਮ ਦੀ ਅਗਵਾਈ ਕਰ ਰਹੇ ਡੀ। ਆਈ। ਜੀ ਰਣਬੀਰ ਸਿੰਘ ਖੱਟੜਾ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਨੇ ਇਲਾਕੇ ‘ਚ 16 ਵਿਅਕਤੀਆਂ ਨੂੰ ਇਸ ਘਟਨਾ ‘ਚ ਸ਼ਾਮਿਲ ਕਰਕੇ ਸ਼ੱਕ ਦੇ ਅਧਾਰ ‘ਤੇ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ‘ਚੋਂ 7-8 ਰੱਖ ਕੇ ਬਾਕੀਆਂ ਨੂੰ ਛੱਡ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਨੇ ਆਪਣੇ ਸਕੈੱਚ ਮਾਹਿਰਾਂ ਦੀ ਸਹਾਇਤਾ ਨਾਲ 6 ਨੌਜਵਾਨਾਂ ਸਕੈੱਚ ਜਾਰੀ ਕਰ ਦਿੱਤੇ ਹਨ।
ਇਸੇ ਦੌਰਾਨ ਖਲਬਰਾਂ ਆ ਰਹੀਆਂ ਹਨ ਕਿ ਪੁਲਿਸ ਵੱਲੋਂ ਗੈਂਗਰੇਪ ਮਾਮਲੇ ਦੇ ਮੁੱਖ ਮੁਲਜ਼ਮ ਨੂੰ ਹਿਰਾਸਤ ‘ਚ ਲਿਆ ਹੈ। ਜਾਣਕਾਰੀ ਮੁਤਾਬਕ ਮੁੱਖ ਮੁਲਜ਼ਮ ਲੁਧਿਆਣਾ ਨਜ਼ਦੀਕ ਪੈਂਦੇ ਪਿੰਡ ਸੰਗੋਵਾਲ ਦਾ ਰਹਿਣ ਵਾਲਾ ਹੈ ਤੇ ਹੁਣ ਮੁੱਲਾਂਪੁਰ ਦਾਖਾ ਥਾਣੇ ‘ਚ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਗ੍ਰਿਫਤਾਰੀ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

Real Estate