ਸੁੰਮੀ ਸਾਮਰੀਆ
ਸਾਡੇ ਖਾਣੇ, ਜਵਾਨੀ , ਸਾਡੀ ਸਿੱਖਿਆ ਤਬਾਹੀ ਦੇ ਰਸਤੇ ਵੱਲ ਧੱਕੇ ਜਾ ਰਹੇ ਨੇ ਤੇ ਅਸੀਂ ਨਿਗੂਣੀਆਂ ਬਹਿਸਬਾਜੀਆਂ ਵਿੱਚ ਉਲਝ ਕੇ ਰਹਿ ਗਏ ਹਾਂ । ਸਮੇਂ ਦਾ ਜਿਹਾ ਚੱਕਰ ਚੱਲ ਰਿਹਾ ਖੇਤੀ ਨਸ਼ਟ ਹੋ ਰਹੀ ਹੈ । ਸਾਡੇ ਦੇਸ਼ ਦਾ ਕਿਰਤੀ ਨਸ਼ੇ ਜਾਂ ਖੁਦਕੁਸ਼ੀ ਵਿੱਚ ਉਲਝ ਕੇ ਰਹਿ ਗਿਆ । ਚਾਹੀਦਾ ਇਹ ਹੈ ਕਿ ਸਾਡੇ ਬੁੱਧੀਜੀਵੀ ਅਗਾਂਹ ਲੱਗ ਕੇ ਸਹੀ ਸੇਧ ਦੇਣ ਤੇ ਇਸ ਮਹਾਂਮਾਰੀ ਵਰਗੀ ਅਲਾਮਤਾਂ ਤੋਂ ਸਾਡੇ ਸਮਾਜ ਨੂੰ ਬਚਾਉਣ ।
ਜਦੋਂ ਹੀ ਕੋਈ ਸਾਰਥਕ ਕੰਮ ਵੱਲ ਲੋਕਾਂ ਦਾ ਧਿਆਨ ਲੱਗਦਾ ਤਦ ਤੱਕ ਧਰਮ ਨਾਂਮ ਦਾ ਅੰਗੂਠਾ ਸਾਡੇ ਗਲੇ ਦਬਾ ਦਿੰਦਾ ਤੇ ਅਸੀਂ ਅਗਲਾ ਜਨਮ ਸੰਵਾਰਨ ਦੇ ਡਰ ਦੇ ਦਾਬੇ ਥੱਲੇ ਅਣਆਈਆਂ ਮੌਤਾਂ ਦਾ ਸਾਹਮਣਾ ਹਰ ਰੋਜ਼ ਕਰ ਰਹੇ ਹਾਂ ।
ਦੋ ਕਿਲਿਆਂ ‘ਚ ਵਾਹੀ ਕਰਦੇ ਕਿਸਾਨ ਨੂੰ ਜੱਟ ਤੇ ਜੇਠ ਹਾੜ ਦੀ ਧੁੱਪੇ ਕਿਰਾਏ ਦੀ ਦੁਕਾਨ ਵਾਲੇ ਨੂੰ ਸ਼ਾਹੂਕਾਰ ਕਹਿਕੇ ਵੰਡੀਆਂ ਪਾਉਣ ਵਾਲੇ ਧਾਰਮਿਕ ਤੇ ਰਾਜਨੀਤਕ ਲੋਕਾਂ ਦੀਆਂ ਚਾਲਾਂ ਤੋਂ ਲੋਕ ਕਦੋਂ ਜਾਣੂੰ ਹੋਣਗੇ । ਬੰਦੇ ਚਾਰ ਕੇ ਆਜੜੀ ਮਹਿਲੀਂ ਜਾ ਵੜਦੇ ਨੇ ਤੇ ਅਸੀਂ ਜਾਤਾਂ ਗੋਤਾਂ ਧਰਮਾਂ ਦੇ ਨਾਂ ਤੇ ਆਪਣਾ ਆਪ ਬਰਬਾਦ ਕਰ ਰਹੇ ਹਾਂ
ਸੋਚੋ , ਜੋ ਇਸ ਸਮੇਂ ਦੇ ਹਾਲਾਤ ਨੇ ਅਸੀਂ ਕੁਝ ਖਾਣ ਤੋਂ ਵੀ ਝਿਜਕਦੇ ਹਾਂ । ਸਾਡੇ ਨੌਜਵਾਨਾਂ ਲਈ ਪੜ੍ਹਾਈ ਨਹੀਂ ਰੁਜ਼ਗਾਰ ਨਹੀਂ । ਗੱਲ ਹੈ ਕਿ ਹਰ ਪਾਸੇ ਰੁਲ ਰਿਹਾ ਹੈ ਨੌਜਵਾਨ । ਨਸ਼ੇ ਦਾ ਸਹਾਰਾ ਲੈ ਆਪਣੇ ਅੰਤ ਵੱਲ ਧਕੇਲਿਆ ਜਾ ਰਿਹਾ ।
ਰਹਿੰਦੀ ਕਸਰ ਬਾਹਰ ਜਾਣ ਦੀ ਲਾਲਸਾ ਤੇ ਵਧਦੀ ਪੈਸੇ ਦੀ ਭੁੱਖ ਕੇ ਕੱਢ ਰੱਖੀ ਹੈ ।
ਖੇਤਾਂ ਵਿੱਚ ਲਹਿਰਾਉਂਦੀਆਂ ਫ਼ਸਲਾਂ ਵੱਡੇ ਧਨਾਢਾਂ ਵੱਲੋਂ ਲਾਈਆਂ ਕੁਦਰਤੀ ਸੋ੍ਤਾਂ ਤੇ ਸੰਨਾਂ ਨੇ ਆਫ਼ਤ ਵਿੱਚ ਪਾ ਕੇ ਰੱਖ ਦਿੱਤਾ । ਸਾਡੇ ਰੱਖਿਅਕ ਪਰਬਤ ਤੱਕ ਨਹੀਂ ਛੱਡੇ ਇਹਨਾਂ । ਨੌਬਤ ਪਲਾਇਨ ਕਰਨ ਤੱਕ ਆ ਗਈ ਹੈ । ਪਰ, ਦੇਖਿਆ ਜਾਵੇ ਤਾਂ ਹਰ ਕੋਈ ਤਾਂ ਪਲਾਇਨ ਵੀ ਨਹੀਂ ਕਰ ਸਕਦਾ ।
ਧਰਮ ਵਾਲ਼ੀਆਂ ਲਾਈਨਾਂ ਵਿੱਚ ਇਹ ਸ਼ਾਮਲ ਕਰ ਲੈਣਾ- ਹਰ ਧਰਮ ਦੀ ਮੁਢਲੀ ਸਿੱਖਿਆ ਇਹੀ ਹੈ ਕਿ ਤੁਹਾਡੀ ਇਸ ਜਨਮ ਦੀ ਮੰਦਹਾਲੀ ਦਾ ਕਾਰਨ ਪਿਛਲੇ ਜਨਮ ਵਿੱਚ ਕੀਤੇ ਕਰਮ ਹਨ। ਇਹੀ ਸਿੱਖਿਆ ਸਾਨੂੰ ਆਪਣੇ ਹੱਕ ਲੈਣ ਵਾਸਤੇ ਜੱਦੋ-ਜਹਿਦ ਕਰਨ ਤੋਂ ਰੋਕਦੀ ਹੈ।