ਸਿੱਧੂਆਂ ਨੇ ਚੰਡੀਗੜ੍ਹ ਵਿਚ ਵਧਾਈਆ ਸਰਗਰਮੀਆਂ

1148

ਡਾ. ਨਵਜੋਤ ਕੌਰ ਸਿੱਧੂ ਚੰਡੀਗੜ੍ਹ ਵਿਚ ਸਰਗਰਮ ਹੋ ਕੇ ਆਪਣੀ ਹੌਂਦ ਕਾਇਮ ਕਰਨ ਦਾ ਯਤਨ ਕਰ ਰਹੇ ਹਨ। ਡਾ. ਸਿੱਧੂ ਨੇ ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰੀ ਲਈ ਦਾਅਵੇਦਾਰੀ ਲਈ ਅਰਜ਼ੀ ਦਿੱਤੀ ਸੀ। ਡਾ. ਸਿੱਧੂ 12 ਫਰਵਰੀ ਨੂੰ ਪੰਜਾਬ ਕਲਾ ਭਵਨ ਵਿਚ ਲੋਕ ਗਾਇਕਾ ਸੁਖਮਿੰਦਰ ਕੌਰ ਬਰਾੜ (ਸੁੱਖੀ ਬਰਾੜ) ਅਤੇ ਗੀਤਕਾਰ ਜਰਨੈਲ ਘੁਮਾਣ ਦੀ ਅਗਵਾਈ ਹੇਠ ਵਿਸ਼ਵ ਪੰਜਾਬੀ ਵਿਰਾਸਤ ਸੰਸਥਾ ਵੱਲੋਂ ਪੰਜਾਬ ਕਲਾ ਭਵਨ ਸੈਕਟਰ-16 ਵਿਚ ਕਰਵਾਈ ਜਾ ਰਹੀ ‘ਇਕ ਸ਼ਾਮ ਪੰਜਾਬੀ ਸੰਗੀਤ ਦੇ ਨਾਮ’ ਵਿਚ ਮੁੱਖ ਮਹਿਮਾਨ ਵਜੋਂ ਪੁੱਜ ਰਹੀ ਹੈ। ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਚੰਡੀਗੜ੍ਹ ਕਾਂਗਰਸ ਵਿਰੁੱਧ ਬਾਗੀ ਸੁਰਾਂ ਚੁੱਕਣ ਵਾਲੀ ਸਾਬਕਾ ਮੇਅਰ ਪੂਨਮ ਸ਼ਰਮਾ ਵੀ ਪੁੱਜ ਰਹੀ ਹੈ।
ਡਾ. ਸਿੱਧੂ ਤੋਂ ਇਲਾਵਾ ਖੁਦ ਨਵਜੋਤ ਸਿੰਘ ਸਿੱਧੂ ਵੀ ਅੱਜਕੱਲ੍ਹ ਚੰਡੀਗੜ੍ਹ ਵਿਚ ਸਰਗਰਮ ਹਨ। ਪਿਛਲੇ ਸਮੇਂ ਉਹ ਸਾਬਕਾ ਅਕਾਲੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਧੀ ਅਮਨਜੋਤ ਕੌਰ ਰਾਮੂਵਾਲੀਆ ਦੇ ਇਕ ਪ੍ਰੋਗਰਾਮ ਵਿਚ ਇਥੇ ਸ਼ਾਮਲ ਹੋਏ ਸਨ। ਇਸੇ ਤਰ੍ਹਾਂ ਪਵਨ ਬਾਂਸਲ ਨੇ ਵੀ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਤੀਸਰੇ ਉਮੀਦਵਾਰੀ ਦੇ ਦਾਅਵੇਦਾਰ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੀ ਚੰਡੀਗੜ੍ਹ ਵਿਚ ਆਪਣੀਆਂ ਸਿਆਸੀ ਸਰਗਰਮੀਆਂ ਵਧਾਉਣ ਦੇ ਯਤਨਾਂ ਵਿਚ ਹਨ।

Real Estate