ਹਰਿਆਣਾ ’ਚ ਨਵੀਂ ਪਾਰਟੀ ’ਤੇ ਡੋਰੇ ਪਾਉਣ ਲੱਗਾ ਅਕਾਲੀ ਦਲ

958

ਬਲਵਿੰਦਰ ਜੰਮੂ

ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਵਿਚ ਆ ਰਹੀਆਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਵਿਚ ਵੱਖ ਵੱਖ ਸਿਆਸੀ ਪਾਰਟੀਆਂ ਨਾਲ ਚੋਣ ਗੱਠਜੋੜ ਕਰਨ ਲਈ ਜੁਗਾੜ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਸਿਲਸਿਲੇ ਵਿੱਚ ਤਿੰਨ ਆਗੂਆਂ ਦੀ ਅਗਵਾਈ ਹੇਠ ਬਣਾਈ ਕਮੇਟੀ ਨੇ ਹਰਿਆਣਾ ਦੀਆਂ ਦੋ ਪਾਰਟੀਆਂ ਦੇ ਆਗੂਆਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ, ਅਕਾਲੀ ਦਲ ਦੇ ਤਿੰਨ ਵਿੱਚੋਂ ਦੋ ਆਗੂਆਂ ਦਿੱਲੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਅਤੇ ਕਮੇਟੀ ਦੇ ਮੈਂਬਰ ਐਨ ਕੇ ਸ਼ਰਮਾ ਨੇ ਹਰਿਆਣਾ ਦੀ ਲੋਕਤੰਤਰ ਸੁਰੱਕਸ਼ਾ ਪਾਰਟੀ ਦੇ ਮੁਖੀ ਤੇ ਭਾਜਪਾ ਤੋਂ ਬਾਗ਼ੀ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਨਾਲ ਪਹਿਲੇ ਗੇੜ ਦੀ ਗੱਲਬਾਤ ਕੀਤੀ ਹੈ। ਦੂਜੇ ਪਾਸੇ, ਬਹੁਜਨ ਸਮਾਜ ਪਾਰਟੀ ਨੇ ਵੀ ਇਨੈਲੋ ਨਾਲੋਂ ਤੋੜ-ਵਿਛੋੜਾ ਕਰਕੇ ਇਸ ਨਵੀਂ ਬਣੀ ਪਾਰਟੀ ਨਾਲ ਗੱਠਜੋੜ ਕਰ ਲਿਆ ਹੈ। ਦੋਵਾਂ ਪਾਰਟੀਆਂ ਨੇ ਵਿਧਾਨ ਸਭਾ ਦੀਆਂ 55 ਅਤੇ 35 ਸੀਟਾਂ ਵੰਡ ਲਈਆਂ ਹਨ ਅਤੇ ਲੋਕ ਸਭਾ ਦੀਆਂ ਦਸ ਵਿਚੋਂ ਅੱਠ ਅਤੇ ਦੋ ਸੀਟਾਂ ’ਤੇ ਸਹਿਮਤੀ ਬਣ ਗਈ ਹੈ। ਹੁਣ ਇਸ ਗੱਠਜੋੜ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਸ਼ਾਮਲ ਹੋਣ ਦੀ ਇੱਛਾ ਪ੍ਰਗਟਾਈ ਹੈ। ਗੱਠਜੋੜ ਦੇ ਆਗੂ ਲੋਕ ਸਭਾ ਮੈਂਬਰ ਰਾਜ ਕੁਮਾਰ ਸੈਣੀ ਨੇ ਵੀ ਦਲ ਦੇ ਦੋਵਾਂ ਆਗੂਆਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਅਕਾਲੀ ਦਲ ਨੂੰ ਗੱਠਜੋੜ ਵਿਚ ਸ਼ਾਮਲ ਕਰਨ ’ਚ ਕੋਈ ਸਮੱਸਿਆ ਨਹੀਂ ਹੈ, ਪਰ ਜਦੋਂ ਪੰਜਾਬ ਵਿਚ ਚੋਣਾਂ ਹੋਣਗੀਆਂ ਤਾਂ ਅਕਾਲੀ ਦਲ ਨੂੰ ਉਸ ਦੇ ਹਿੱਤਾਂ ਦਾ ਧਿਆਨ ਰੱਖਣਾ ਪਵੇਗਾ।
ਜਾਣਕਾਰੀ ਮੁਤਾਬਕ ਅਕਾਲੀ ਦਲ ਦੇ ਦੋਵਾਂ ਪ੍ਰਤੀਨਿਧਾਂ ਨੇ ਇਸ ਸਬੰਧੀ ਹੁੰਗਾਰਾ ਭਰ ਦਿੱਤਾ ਹੈ, ਪਰ ਇਸ ਤੋਂ ਪਹਿਲਾਂ ਹਰਿਆਣਾ ਦੀ ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਵਿਚ ਆ ਰਹੀਆਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਵਿਚ ਵੱਖ ਵੱਖ ਸਿਆਸੀ ਪਾਰਟੀਆਂ ਨਾਲ ਚੋਣ ਗੱਠਜੋੜ ਕਰਨ ਲਈ ਜੁਗਾੜ ਕਰਨੇ ਸ਼ੁਰੂ ਕਰ ਦਿੱਤੇ ਹਨ। ਰਾਜਨੀਤੀ ਵਿਚ ਸਾਰਥਕ ਹਿੱਸੇਦਾਰੀ ਦੀ ਮੰਗ ਰੱਖੀ ਹੈ। ਅਕਾਲੀ ਵਿਧਾਇਕ ਐਨ ਕੇ ਸ਼ਰਮਾ ਨਾਲ ਹਰਿਆਣਾ ਵਿਚ ਗੱਠਜੋੜ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਿਸੇ ਪਾਰਟੀ ਨਾਲ ਹੱਥ ਮਿਲਾਉਣ ਲਈ ਤਿਆਰ ਹੈ।

Real Estate