ਲੁਧਿਆਣਾ ‘ਚ ਗੈਂਗਰੇਪ ਦੀ ਘਟਨਾ,ASI ਸਸਪੈਂਡ

1086

ਲੁਧਿਆਣਾ ‘ਚ ਇਕ ਲੜਕੀ ਨਾਲ 11 ਲੋਕਾਂ ਵੱਲੋਂ ਬਲਾਤਕਾਰ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਹ ਲੜਕੀ ਆਪਣੇ ਮਿੱਤਰ ਨਾਲ ਘੁੰਮਣ ਨਿਕਲੀ ਸੀ ਤੇ ਜਿਵੇਂ ਹੀ ਦੋਵੇਂ ਲੁਧਿਆਣਾ ਤੋਂ ਰਾਏਕੋਟ ਰੋਡ ‘ਤੇ ਨਿਕਲੇ, ਉਸ ਦੌਰਾਨ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਦੋਹਾਂ ਦੀ ਕਾਰ ਦਾ ਪਿੱਛਾ ਕੀਤਾ ਗਿਆ ਤੇ ਉਸ ‘ਤੇ ਹਮਲਾ ਕੀਤਾ ਗਿਆ। ਜਦੋਂ ਬਦਮਾਸ਼ਾਂ ਨੇ ਕਾਰ ‘ਤੇ ਹਮਲਾ ਕੀਤਾ ਤਾਂ ਕਾਰ ਚਾਲਕ ਨੌਜਵਾਨ ਨੇ ਗੱਡੀ ਰੋਕ ਲਈ ਤਾਂ ਦੋਵਾਂ ਨੂੰ ਅਗਵਾ ਕਰ ਬਦਮਾਸ਼ ਇੱਕ ਫਾਰਮ ਹਾਊਸ ‘ਤੇ ਲੈ ਗਏ ਜਿਥੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਬਦਮਾਸ਼ਾਂ ਨੇ ਆਪਣੇ ਸੱਤ ਹੋਰ ਸਾਥੀਆਂ ਨੂੰ ਬੁਲਾ ਲਿਆ ਤੇ ਲੜਕੀ ਨਾਲ ਦੇਰ ਰਾਤ ਤੱਕ ਬਲਾਤਕਾਰ ਕੀਤਾ।ਪੀੜਤਾ ਦੇ ਦੋਸਤ ਨੇ ਉਸੇ ਸਮੇਂ ਆਪਣੇ ਇੱਕ ਹੋਰ ਦੋਸਤ ਨੂੰ ਫੋਨ ਕਰ ਸਾਰੀ ਘਟਨਾ ਬਾਰੇ ਦੱਸਿਆ ਤੇ ਉਸ ਤੋਂ ਮਦਦ ਮੰਗੀ। ਨੌਜਵਾਨ ਪੁਲਿਸ ਕੋਲ ਗਿਆ ਤੇ ਸਾਰੀ ਘਟਨਾ ਦੱਸ ਦਿੱਤੀ। ਨੌਜਵਾਨ ਦੇ ਰਿਸ਼ਤੇਦਾਰ ਮੁਤਾਬਕ ਰਾਤ ਵਕਤ ਪੁਲਿਸ ਨੇ ਮਾਮਲੇ ਦੀ ਕੀਤੀ ਤਾਂ ਉਨ੍ਹਾਂ ਹੱਥ ਕੁਝ ਨਾ ਲੱਗਾ। ਫਿਰ ਦੂਸਰੇ ਦਿਨ ਉਨ੍ਹਾਂ ਵੱਲੋਂ ਥਾਣੇ ਜਾ ਕੇ ਸਾਰੀ ਘਟਨਾ ਦੱਸੀ ਤੇ ਹੁਣ ਪੁਲਿਸ ਮਾਮਲੇ ‘ਚ ਤਫਤੀਸ਼ ਕਰ ਰਹੀ ਹੈ।

Real Estate