ਰਾਜਸਥਾਨ- ਗੁੱਜਰ ਅੰਦੋਲਨ : ਧੌਲਪੁਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਪੁਲੀਸ ਦੀਆਂ ਗੱਡੀਆਂ ਫੂਕੀਆਂ

974

ਜੈਪੁਰ : ਪੰਜ ਪ੍ਰਤੀਸ਼ਤ ਰਾਖਵੇਕਰਨ ਦੀ ਮੰਗ ਨੂੰ ਲੈ ਕੇ ਗੁਜਰਾਂ ਦਾ ਅੰਦੋਲਨ ਐਤਵਾਰ ਨੂੰ ਹਿੰਸਕ ਹੋ ਗਿਆ । ਧੌਲਪੁਰ ਵਿੱਚ ਮਹਾਂਪੰਚਾਇਤ ਤੋਂ ਮਗਰੋਂ ਇਹਨਾਂ ਨੇ ਨੈਸ਼ਨਲ ਹਾਈਵੇ-3 ਜਾਮ ਕਰ ਦਿੱਤਾ । ਪੁਲੀਸ ਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਪ੍ਰਦਰਸ਼ਨਕਾਰੀ ਰੋਹ ਵਿੱਚ ਆ ਕੇ ਹਿੰਸਕ ਹੋ ਗਏ ਅਤੇ ਪਥਰਾਅ ਸੁਰੂ ਕਰ ਦਿੱਤਾ । ਗੁਜਰਾਂ ਨੇ ਪੁਲੀਸ ਦੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ । ਪੁਲੀਸ ਨੇ ਭੀੜ ਨੂੰ ਖਿੰਡਾਉਣ ਹਵਾਈ ਫਾਇਰਿੰਗ ਵੀ ਕੀਤੀ । ਇਸ ਟਕਰਾਅ ਵਿੱਚ 6 ਪੁਲੀਸ ਕਰਮੀਆਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ।
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਟਰੇਨ ਦੀ ਪੱਟੜੀਆਂ ‘ਤੇ ਬੈਠਣਾ ਠੀਕ ਨਹੀਂ । ਅੰਦੋਲਨ ਸ਼ਾਤੀ ਪੂਰਵਕ ਢੰਗ ਨਾਲ ਚਲਾਇਆ ਜਾਣਾ ਚਾਹੀਦਾ , ਜਦਕਿ ਧੌਲਪੁਰ ਵਿੱਚ ਇਸ ਅੰਦੋਲਨ ‘ਚ ਗੈਰ ਸਮਾਜਿਕ ਤੱਤ ਇਸ ਵਿੱਚ ਸ਼ਾਮਿਲ ਹੋ ਗਏ ਹਨ।
ਅੰਦੋਲਨ ਦੇ ਤੀਜੇ ਦਿਨ ਐਤਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਨੈਸ਼ਨਲ ਹਾਈਵੇ 148 ਡੀ ਨੂੰ ਬੂੰਦੀ , ਭੀਲਵਾੜਾ ਅਤੇ ਗੁਲਾਬਪੁਰ ਵਿੱਚ ਜਾਮ ਕਰ ਦਿੱਤਾ। ਸੋਮਵਾਰ ਨੂੰ ਸਿਕੰਦਰਾ ਵਿੱਚ ਹਾਈਵੇ ਬੰਦ ਕੀਤਾ ਜਾ ਸਕਦਾ ਹੈ। ਸਵਾਈ ਮਾਧੋਪੁਰ ਦਾ ਮਲਾਰਨਾ ਡੂੰਗਰ ਵਿੱਚ ਰੇਲ ਪੱਟੜੀਆਂ ‘ਤੇ ਗੁੱਜਰ ਬੈਠੇ ਹੋਏ ਹਨ। ਸ਼ਨੀਵਾਰ ਨੂੰ ਸਰਕਾਰ ਵੱਲੋਂ ਸੈਰ ਸਪਾਟਾ ਮੰਤਰੀ ਵਿਸ਼ਵੇਂਦਰ ਸਿੰਘ ਅਤੇ ਕੋਆਪਰੇਟਿਵ ਰਜਿਸਟਰਾਰ ਨੀਰਜ ਕੇ ਪਵਨ ਨੇ ਗੁੱਜਰਾਂ ਨੂੰ ਮਨਾਉਣ ਦੀ ਕੋਸਿ਼ਸ਼ ਕੀਤੀ ਸੀ , ਪਰ ਗੱਲਬਾਤ ਕਿਸੇ ਨਾ ਲੱਗ ਸਕੀ ।
ਗੁੱਜਰ ਅੰਦੋਲਨ ਕਾਰਨ ਕਈ ਰੇਲਾਂ ਰੱਦ ਹੋ ਗਈਆਂ ਅਤੇ ਕੁਝ ਦੇ ਰੂਟ ਨੂੰ ਬਦਲਿਆ ਗਿਆ ਹੈ।
ਗੁੱਜਰ ਰਾਖਵਾਕਰਨ ਸੰਘਰਸ਼ ਕਮੇਟੀ ਦੇ ਜਿਲ੍ਹਾ ਪ੍ਰਧਾਨ ਰਾਧਾ ਕ੍ਰਿਸ਼ਨ ਪੋਸਵਾਲ ਨੇ ਦੱਸਿਆ ਕਿ ਸੋਮਵਾਰ ਨੂੰ ਜਿਲ੍ਹੇ ਵਿੱਚ ਗੁੱਜਰ ਭਾਈਚਾਰ ਦੁੱਧ ਦੀ ਸਪਲਾਈ ਬੰਦ ਕਰੇਗੀ ।
ਗੁੱਜਰ ਨੇਤਾ ਕਰੋੜੀ ਸਿੰਘ ਬੈਸਲਾ ਨੇ ਫਿਰ ਕਿਹਾ ਕਿ ਸਰਕਾਰ ਨਾਲ ਗੱਲ ਰੇਲਵੇ ਟਰੈਕ ‘ਤੇ ਹੀ ਹੋਵੇਗੀ । ਇਸ ਤੋਂ ਪਹਿਲਾਂ ਸਰਕਾਰ ਬਿਨਾ ਮਸੌਦੇ ਦੇ ਗੱਲਬਾਤ ਕਰਨ ਆਈ ਸੀ । ਜਦੋਂ ਤੱਕ 5 ਪ੍ਰਤੀਸ਼ਤ ਰਾਖਵਾਕਰਨ , ਕਰੀਮੀਲੇਅਰ ਦੀ ਸੀਮਾ 8 ਲੱਖ ਰੁਪਏ ਕਰਨ ਅਤੇ ਪਿਛਲੀਆਂ ਭਰਤੀਆਂ ਦਾ ਬੈਕਲਾਗ ਪੂਰਾ ਕਰਨ ਦੀ ਮੰਗ ਪੂਰੀ ਨਹੀਂ ਕੀਤੀ ਹੁੰਦੀ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ।

Real Estate