15ਵੀਂ ਵਾਰ ਇਮਤਿਹਾਨ ਦੇ ਕੇ ਕਿਸਾਨ ਦਾ ਪੁੱਤ ਜੱਜ ਬਣਿਆ

1270

judgeਗਾਜਿਆਬਾਦ : ਜਿਲ੍ਹੇ ਦੇ ਇੱਕ ਕਿਸਾਨ ਦਾ ਬੇਟਾ ਆਪਣੀ ਸਖ਼ਤ ਮਿਹਨਤ ਅਤੇ ਜਜਬੇ ਦੇ ਦਮ ‘ਤੇ ਐਸਜੇਐਸ ਦੀ ਪ੍ਰੀਖਿਆ ਪਾਸ ਕਰਕੇ ਜੱਜ ਬਣ ਗਿਆ ਹੈ। ਸਾਹਿਬਾਬਾਦ ਪਿੰਡ ਦੇ ਰਹਿਣ ਵਾਲੇ 48 ਵਰ੍ਹਿਆਂ ਦੇ ਸੁਨੀਲ ਕੌਸਿ਼ਕ ਨੇ ਦੱਸਿਆ ਕਿ ਮੇਰੇ ਦਾਦਾ ਜੀ ਦਾ ਸੁਪਨਾ ਸੀ ਕਿ ਮੈਂ ਜੱਜ ਬਣਾ ।
ਦਾਦਾ ਜੀ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਮੈਂ ਲਗਾਤਾਰ 15 ਸਾਲ ਤੱਕ ਐਸਜੇਐਸ ਦੀ ਪ੍ਰੀਖਿਆ ਦਿੱਤੀ ਅਤੇ ਆਖਿਰਕਾਰ ਪ੍ਰੀਖਿਆ ਪਾਸ ਕਰਕੇ ਜੱਜ ਬਣਾ ਗਿਆ।
ਉਹਨਾ ਨੂੰ ਮੱਧ ਪ੍ਰਦੇਸ਼ ਦੇ ਦਮੋਹ ਜਿ਼ਲ੍ਹੇ ਵਿੱਚ ਏਡੀਜੇ ਦੇ ਅਹੁਦੇ ਉਪਰ ਤਾਇਨਾਤ ਕੀਤਾ ਗਿਆ ਹੈ।
ਸੁਨੀਲ ਕੌਸਿ਼ਕ ਨੇ ਦੱਸਿਆ ਕਿ ਉਸਨੇ 12ਵੀਂ ਤੋਂ ਲੈ ਕੇ ਐਮ ਏ ਤੱਕ ਦੀ ਪੜਾਈ ਸੰਭੂ ਦਯਾਲ ਇੰਟਰ ਅਤੇ ਡਿਗਰੀ ਕਾਲਜ ਤੋਂ ਕੀਤੀ ਹੈ। ਇਸ ਤੋਂ ਬਾਅਦ ਐਲਐਲਬੀ ਦੀ ਪੜ੍ਹਾਈ ਮੇਰਠ ਦੇ ਐਨਏਐਸ ਡਿਗਰੀ ਕਾਲਜ ਤੋਂ ਕੀਤੀ ਹੈ। ਫਿਰ ਉਹਨਾ ਨੇ ਗਾਜਿਆਬਾਦ ਕਚਿਹਰੀ ਕੰਪਲੈਕਸ ਵਿੱਚ ਪ੍ਰੈਕਟਿਸ ਸੁਰੂ ਕਰ ਦਿੱਤੀ ਸੀ । ਸ
ਸੁਨੀਲ ਨੇ ਦੱਸਿਆ ਕਿ ਉਸਦੇ ਦਾਦ ਪੰਡਤ ਲਖਪਤ ਸ਼ਰਮਾ ਉਸਨੂੰ ਜੱਜ ਬਣਿਆ ਦੇਖਣਾ ਚਾਹੁੰਦੇ ਸਨ। ਅਜਿਹੀ ਸਥਿਤੀ ਵਿੱਚ ਉਸਨੇ ਐਸਜੇਐਸ ਦੀ ਪ੍ਰੀਖਿਆ ਦੇਣ ਦੀ ਤਿਆਰੀ ਸੁਰੂ ਕਰ ਦਿੱਤੀ । 10 ਘੰਟੇ ਪ੍ਰਤੀ ਦਿਨ ਪੜ੍ਹਾਈ ਦਾ ਚਾਰਟ ਬਣਾ ਲਿਆ ।
ਉਸਨੇ 15 ਵਾਰ ਐਸਜੇਐਸ ਦੀ ਪ੍ਰੀਖਿਆ ਦਿੱਤੀ । ਦੋ ਵਾਰ ਇੰਟਰਵਿਊ ਵਿੱਚੋਂ ਬਾਹਰ ਹੋ ਗਏ, ਪਰ ਹਿੰਮਤ ਨਹੀਂ ਹਾਰੀ ।
48 ਸਾਲ ਦੀ ਉਮਰ ਵਿੱਚ ਉਸਨੇ ਇਹ ਪ੍ਰੀਖਿਆ ਪਾਸ ਲਈ ਹੈ। ਸੁਨੀਲ ਦੇ ਇੱਕ ਬੇਟੀ ਹੈ , ਉਸਨੇ ਵੀ ਐਲਐਲਬੀ ਪਾਸ ਕਰ ਲਈ ਹੈ ਅਤੇ ਉਹ ਪੀਸੀਐਸਜੇ ਦੀ ਤਿਆਰੀ ਵਿੱਚ ਲੱਗੀ ਹੈ।
ਸੁਨੀਲ ਨੇ ਦੱਸਿਆ ਕਿ ਜੇ ਇਨਸਾਨ ਲਕਸ਼ ਤਹਿ ਕਰ ਲਵੇ ਤਾਂ ਕਿਸੇ ਵੀ ਮੰਜਿ਼ਲ ਨੂੰ ਪਾ ਸਕਦਾ ਹੈ।

Real Estate