ਵ੍ਹੱਟਸਐਪ ਦੀ ਭਾਰਤੀ ਸਿਆਸੀ ਦਲਾਂ ਨੂੰ ਉਨ੍ਹਾਂ ਦੇ ਖ਼ਾਤੇ ਬੈਨ ਕਰਨ ਦੀ ਚੇਤਾਵਨੀ

1079

ਸੋਸ਼ਲ ਮੀਡਆਂ ਦੇ ਇੱਕ ਭਾਗ ਵ੍ਹੱਟਸਐਪ ਨੇ ਦਾਅਵਾ ਕੀਤਾ ਹੈ ਕਿ ਭਾਰਤ ‘ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤ ਦੇ ਸਿਆਸੀ ਦਲ ਇਸ ਪਲੇਟਫਾਰਮ ਦਾ ਗ਼ਲਤ ਇਸਤੇਮਾਲ ਕਰ ਰਹੇ ਹਨ। ਇਸ ਤੇ ਵ੍ਹੱਟਸਐਪ ਨੇ ਸਿਆਸੀ ਦਲਾਂ ਨੂੰ ਉਨ੍ਹਾਂ ਦੇ ਖ਼ਾਤੇ ਬੈਨ ਕਰਨ ਦੀ ਚੇਤਾਵਨੀ ਦਿੱਤੀ ਹੈ। ਕੰਪਨੀ ਨੇ ਕਮਿਊਨੀਕੇਸ਼ਨ ਮੁਖੀ ਕਾਰਲ ਵੂਗ ਨੇ ਇਹ ਦਾਅਵਾ ਕੀਤਾ ਹੈ। ਵੂਗ ਨੇ ਕਿਹਾ ਕਿ ਕਈ ਸਿਆਸੀ ਦਲ ਵ੍ਹੱਟਸਐਪ ਦਾ ਉਸ ਤਰੀਕੇ ਨਾਲ ਇਸਤੇਮਾਲ ਕਰ ਰਹੇ ਹਨ ਜਿਸ ਤਰੀਕੇ ਨਾਲ ਉਨ੍ਹਾਂ ਨੂੰ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਵ੍ਹੱਟਸਐਪ ਦਾ ਦੁਰਉਪਯੋਗ ਹੋ ਰਿਹਾ ਹੈ। ਅਜਿਹੇ ਲੋਕਾਂ ਦੀ ਜਲਦ ਪਛਾਣ ਕਰਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਸਿਆਸੀ ਪਾਰਟੀਆਂ ਨੂੰ ਚੰਗੀ ਤਰ੍ਹਾਂ ਦੱਸਿਆ ਹੈ ਕਿ ਵ੍ਹੱਟਸਐਪ ਨਾ ਤਾਂ ਬ੍ਰਾਡਕਾਸਟ ਪਲੇਟਫਾਰਮ ਹੈ ਤੇ ਨਾ ਹੀ ਵੱਡੇ ਪੈਮਾਨੇ ’ਤੇ ਮੈਸੇਜ ਭੇਜਣ ਦਾ ਜ਼ਰੀਆ ਵ੍ਹੱਟਸਐਪ ਸਿਰਫ ਨਿੱਜੀ ਗੱਲਬਾਤ ਲਈ ਹੈ।

Real Estate