ਡੱਬਵਾਲੀ ਵਿੱਚ ਉਸੋ਼ ਉਤਸਵ

2513

Osho Utsavਪੰਜਾਬ ਦੀ ਹੱਦ ਨਾਲ ਲੱਗਦੀ ਹਰਿਆਣਾ ਦੀ ਮੰਡੀ ਡੱਬਵਾਲੀ ਵਿੱਚ ਉਸ਼ੋ ਪ੍ਰੇਮੀਆਂ ਵੱਲੋਂ ਤਿੰਨ ਦਿਨ ਦਾ ਧਿਆਨ ਕੈਂਪ ਆਯੋਜਿਤ ਕੀਤਾ ਗਿਆ।
ਕੰਮ ਕਾਰਾਂ ‘ਚ ਭੱਜ ਦੌੜ ਤੋਂ ਥੋੜਾ ਨਿਜ਼ਾਤ ਪਾ ਕੇ ਇੱਥੇ ਆਯੋਜਨ ਸਮਾਗਮ ਵਿੱਚ ਚੰਡੀਗੜ੍ਹ ਤੋਂ ਉਚੇਚੇ ਤੌਰ ‘ਤੇ ਪਹੁੰਚੇ ਮਾਂ ਉਸ਼ੀਨ ਨੇ ਇਸ ਕੈਂਪ ਦਾ ਸੰਚਾਲਨ ਕੀਤਾ ।
ਉਸ਼ੋਂ ਉਤਸਵ ਸੈਂਟਰ ਵਿੱਚ ਡੱਬਵਾਲੀ ਨੇੜਲੇ ਇਲਾਕਿਆਂ ਤੋਂ ਇਲਾਵਾ ਚੰਡੀਗੜ੍ਹ , ਸੂਰਤਗੜ੍ਹ ਅਤੇ ਹੋਰਨਾਂ ਇਲਾਕਿਆਂ ਤੋਂ 40 ਦੇ ਕਰੀਬ ਮਿੱਤਰਾਂ ਨੇ ਤਿੰਨ ਧਿਆਨ ਵਿਧੀਆਂ ਕੀਤੀਆਂ ।
ਸਮਾਗਮ ਦੇ ਅਖ਼ੀਰਲੇ ਦਿਨ ਸੰਨਿਆਸ ਦੀਖਸਾ ਵੀ ਦਿੱਤੀ ਗਈ ।
ਇਸ ਧਿਆਨ ਕੈਂਪ ਦੀ ਵਿਸੇ਼ਸਤਾ ਇਹ ਹੈ ਕਿ ਪੰਜਾਬ , ਹਰਿਆਣਾ ਅਤੇ ਰਾਜਸਥਾਨ ਦੇ ਲਗਭਗ 100 ਕਿਲੋਮੀਟਰ ਦੇ ਇਲਾਕੇ ਵਿੱਚ ਕੋਈ ਅਜਿਹਾ ਧਿਆਨ ਮੰਦਰ ਨਹੀਂ ਜਿਸ ਵਿੱਚ ਪਿਰਾਮਿਡ ਬਣਿਆ ਹੋਵੇ। ਪਿਰਾਮਿਡ , ਧਿਆਨੀ ਵਿਅਕਤੀਆਂ ਲਈ ਬਹੁਤ ਉਪਯੋਗੀ ਹੈ।
ਸਵਾਮੀ ਪਰਮਜੀਤ , ਸਵਾਮੀ ਅਦੈਵਤ ਆਨੰਦ , ਮਾਂ ਕਮਲ ਸਵਾਮੀ ਜਤਿੰਦਰ ਖਹਿਰਾ, ਮਾਂ ਪ੍ਰੇਮ ਨ੍ਰਿਤ ਦੇ ਯਤਨਾਂ ਸਦਕਾ ਇਹ ਇੱਕ ਯਾਦਗਾਰੀ ਕੈਂਪ ਹਮੇਸਾ ਚੇਤੇ ਰਹੇਗਾ।
ਸਮਾਗਮ ਦੇ ਅਖੀਰ ਵਿੱਚ ਸਵਾਮੀ ਪਰਮਜੀਤ ਜੀ ਨੇ ਸਾਰਿਆਂ ਮਿੱਤਰਾਂ ਦਾ ਧੰਨਵਾਦ ਕਰਦੇ ਹੋਏ ਛੇਤੀ ਅਜਿਹਾ ਹੋਵੇ ਧਿਆਨ ਕੈਂਪ ਲਗਵਾਉਣ ਦਾ ਵਾਅਦਾ ਕਰਦੇ ਹੋਏ ਪ੍ਰੋਗਰਾਮ ਦੀ ਸਮਾਪਤੀ ਕੀਤੀ ।

Real Estate