‘ਆਪ’ ਵਿਧਾਇਕਾਂ ਦਾ ਦੋਸ਼ ਭਗਵੰਤ ਮਾਨ ਬਿਜਲੀ ਰੇਟਾਂ ਤੇ ਝੂਠੇ ਦਾਅਵੇ ਕਰ ਰਹੇ ਹਨ

1023

ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕਾਂ ਨੇ ਦੋਸ਼ ਲਾਇਆ ਹੈ ਕਿ ‘ਆਪ’ ਝੂਠ ਬੋਲ ਰਹੀ ਰਹੀ ਹੈ ਕਿ ਦਿੱਲੀ ਸਰਕਾਰ ਖਪਤਕਾਰਾਂ ਨੂੰ ਇੱਕ ਰੁਪਏ ਫ਼ੀ ਯੁਨਿਟ ਬਿਜਲੀ ਵੇਚ ਰਹੀ ਹੈ। ‘ਆਪ’ ਵਿਧਾਇਕ ਕੰਵਰ ਸੰਧੂ, ਨਾਜਰ ਸਿੰਘ ਮਾਨਸ਼ਾਹੀਆ, ਪਿਰਮਲ ਸਿੰਘ ਖ਼ਾਲਸਾ, ਜਗਦੇਵ ਸਿੰਘ ਕਮਾਲੂ ਤੇ ਜੱਗਾ ਹਿੱਸੋਵਾਲ ਨੇ ਪਾਰਟੀ ਦੀ ਇਸ ਗੱਲ ਨਾਲ ਸਹਿਮਤੀ ਜ਼ਰੂਰ ਪ੍ਰਗਟਾਈ ਹੈ ਕਿ ਪੰਜਾਬ ਸਰਕਾਰ ਨੂੰ ਸੂਬੇ ਵਿੱਚ ਲਾਗੂ ਬਿਜਲੀ ਦਰਾਂ ‘ਚ ਫੌਰੀ ਤੌਰ ‘ਤੇ ਵੱਡੀ ਕਟੌਤੀ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ‘ਤੇ ਗ਼ਲਤਬਿਆਨੀ ਕਰਨ ਦਾ ਇਲਜ਼ਾਮ ਲਾਉਂਦਿਆਂ ਕਿਹਾ ਹੈ ਕਿ ਬਿਜਲੀ ਦਰਾਂ ਘਟਵਾਉਣ ਲਈ ਮਾਨ ਤੇ ਹੋਰਾਂ ਨੂੰ ਅਜਿਹਾ ਕਰਨ ਲਈ ਝੂਠੇ ਦਾਅਵੇ ਕਰਨ ਦੀ ਕੋਈ ਲੋੜ ਨਹੀਂ।
ਵਿਧਾਇਕਾਂ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਖਪਤਕਾਰ ਨੂੰ ਬਿਜਲੀ ਦੀਆਂ ਪਹਿਲੀਆਂ 100 ਯੂਨਿਟਾਂ ਦਾ ਭਾਅ ਤਕਰੀਬਨ ਸਾਢੇ ਕੁ ਚਾਰ ਰੁਪਏ ਫ਼ੀ ਯੂਨਿਟ ਹੈ, ਜਦਕਿ ਪੰਜਾਬ ਵਿੱਚ ਇਹ ਸਾਢੇ ਛੇ ਰੁਪਏ ਹੈ। ਉਨ੍ਹਾਂ ਮੁਤਾਬਕ ਦਿੱਲੀ ਵਿੱਚ ਬਿਜਲੀ ਦੀ ਮੂਲ ਕੀਮਤ ਤਿੰਨ ਰੁਪਏ ਫ਼ੀ ਯੂਨਿਟ ਹੈ ਜਦਕਿ ਪੰਜਾਬ ਵਿੱਚ 4।91 ਰੁਪਏ ਹੈ ਅਤੇ ਇਸ ‘ਤੇ ਹੋਰ ਕਰ ਤੇ ਲਾਗਤਾਂ ਸਰਕਾਰਾਂ ਵੱਲੋਂ ਵਸੂਲੀਆਂ ਜਾਂਦੀਆਂ ਹਨ।

Real Estate