ਜ਼ਹਿਰੀਲੀ ਸ਼ਰਾਬ ਪੀਣ ਕਾਰਨ ਇੱਕ ਦਰਜ਼ਨ ਪਿੰਡਾਂ ਵਿੱਚ 80 ਮੌਤਾਂ

1230

ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ‘ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 80 ਹੋ ਗਈ ਹੈ। ਪ੍ਰਦੇਸ਼ ਦੇ ਇੱਕ ਦਰਜ਼ ਪਿੰਡਾਂ ਵਿੱਚ ਇਹ ਮੌਤਾਂ ਹੋਈਆਂ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਰੁੜਕੀ, ਮੇਰਠ, ਸਹਾਰਨਪੁਰ ਅਤੇ ਕੁਸ਼ੀਨਗਰ ‘ਚ ਮੌਤਾਂ ਦਾ ਸਿਲਸਿਲਾ ਜਾਰੀ ਹੈ। ਪ੍ਰਸ਼ਾਸਨ ਵੱਲੋਂ ਲਗਾਤਾਰ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਜ਼ਹਿਰੀਲੀ ਸ਼ਰਾਬ ਕਿੱਥੇ ਅਤੇ ਕਿਸ ਨੇ ਬਣਾਈ ਸੀ। ਇਸ ਵੱਡੀ ਲਾਪਰਵਾਹੀ ਤੇ ਐੱਸ ਐੱਸ ਪੀ ਸਹਾਰਨਪੁਰ ਨੇ 10 ਪੁਲਿਸ ਮੁਲਾਜਮਾਂ ਤੇ ਅਬਕਾਰੀ ਵਿਭਾਗ ਦੇ 3 ਇੰਸਪੈਕਟਰਾਂ ਨੂੰ ਸਸਪੈਂਡ ਕਰ ਦਿੱਤਾ ਹੈ ।

Real Estate