ਸਾਬਕਾ ਮੰਤਰੀ ਤੇ ਅਕਾਲੀ ਆਗੂ ਗੋਬਿੰਦ ਸਿੰਘ ਕਾਂਝਲਾ ਦਾ ਦੇਹਾਂਤ ਹੋ ਗਿਆ। ਕਾਂਝਲਾ ਗੁਰਦੇ ਅਤੇ ਦਿਲ ਦੀ ਬਿਮਾਰੀ ਤੋਂ ਕਾਫੀ ਸਮੇਂ ਤੋਂ ਪੀੜਤ ਸਨ।ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਕਾਂਝਲਾ (ਸੰਗਰੂਰ) ਵਿਖੇ ਬਾਅਦ ਦੁਪਹਿਰ 2 ਵਜੇ ਕੀਤਾ ਜਾਵੇਗਾ। ਕਾਂਝਲਾ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਸਮੇਂ ਸੱਸਦੀ ਸਕੱਤਰ, ਰਾਜ ਮੰਤਰੀ ਅਤੇ ਤੀਜੀ ਵਾਰ ਕੈਬਨਿਟ ਮੰਤਰੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਰਹਿ ਚੁੱਕੇ ਹਨ ।
Real Estate