ਜਾਂਬਾਜ ਲੜਾਕੂ ਸਿੱਖ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ

1589

ਬਰਸੀ ਤੇ ਵਿਸੇਸ਼ 10 ਫਰਵਰੀ 2019

ਬਲਵਿੰਦਰ ਸਿੰਘ ਭੁੱਲਰ

ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹਥਿਆਉਣ ਲਈ ਬ੍ਰਿਟਿਸ਼ ਸਰਕਾਰ ਵੱਲੋਂ ਕੀਤੀਆ ਮੁੱਦਕੀ ਤੇ ਫਿਰੋਜਸ਼ਾਹ ਦੀਆਂ ਲੜਾਈਆਂ ’ਚ ਜਦੋਂ ਸਫ਼ਲਤਾ ਨਾ ਮਿਲੀ ਤੇ ਗੋਰਿਆਂ ਦੀ ਫੌਜ ਦਾ ਭਾਰੀ ਨੁਕਸਾਨ ਹੋ ਗਿਆ ਤਾਂ ਉਹਨਾਂ ਸਿੱਖ ਰਾਜ ਦੇ ਉ¤ਚ ਅਹੁਦਿਆਂ ਤੇ ਬਿਰਾਜਮਾਨ ਉਹਨਾਂ ਵਿਅਕਤੀਆਂ ਦੀ ਪਛਾਣ ਕੀਤੀ ਜੋ ਆਪਣੀ ਸਰਕਾਰ ਨਾਲ ਦਗਾ ਕਰ ਸਕਦੇ ਹਨ। ਇਸ ਸ਼ਾਜਿਸ ਤਹਿਤ ਅੰਗਰੇਜ ਗਵਰਨਰ ਜਨਰਲ ਲਾਰਡ ਹਾਰਡਿੰਗ ਨੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਨਿਯੁਕਤ ਕੀਤੇ ਜੰਮੂ ਕਸ਼ਮੀਰ ਦੇ ਗਵਰਨਰ ਤੇ ਆਰਜੀ ਪ੍ਰਧਾਨ ਮੰਤਰੀ ਗੁਲਾਬ ਸਿੰਘ ਨੂੰ ਸੱਦਾ ਪੱਤਰ ਭੇਜਿਆ, ਜੋ ਆਪਣੇ ਸਾਥੀਆਂ ਲਾਲ ਸਿੰਘ ਤੇ ਤੇਜਾ ਸਿੰਘ ਸਮੇਤ ਉਸਨੂੰ ਮਿਲੇ। ਗੁਲਾਬ ਸਿੰਘ ਨੇ ਗੱਲਬਾਤ ਦੌਰਾਨ ਇਹ ਸਪਸ਼ਟ ਕਰ ਦਿੱਤਾ ਕਿ ਸਿੱਖਾਂ ਦੇ ਹੁੰਦਿਆਂ ਅੰਗਰੇਜ ਪੰਜਾਬ ਦੀ ਧਰਤੀ ਤੇ ਪੈਰ ਵੀ ਨਹੀਂ ਧਰ ਸਕਦੇ। ਅੰਗਰੇਜ ਸਭ ਕੁਝ ਪਹਿਲਾਂ ਹੀ ਜਾਣਦੇ ਸਨ, ਉਹਨਾਂ ਚਾਲ ਨਾਲ ਗੁਲਾਬ ਸਿੰਘ ਨਾਲ ਅੰਦਰੂਨੀ ਸਮਝੌਤਾ ਕੀਤਾ। ਜਿਸ ਅਨੁਸਾਰ ਜਦ ਅੰਗਰੇਜ ਫੌਜ ਲੜਾਈ ਸੁਰੂ ਕਰੇ ਤਾਂ ਗੁਲਾਬ ਸਿੰਘ ਸਿੱਖ ਫੌਜ ਲਈ ਗੋਲਾਬਰੂਦ ਤੇ ਖੁਰਾਕ ਭੇਜਣੀ ਬੰਦ ਕਰ ਦੇਵੇਗਾ ਅਤੇ ਉਸਦੀ ਗੱਦਾਰੀ ਦੇ ਇਨਾਮ ਵਜੋਂ
ਬ੍ਰਿਟਿਸ਼ ਸਰਕਾਰ ਜੰਮੂ ਕਸਮੀਰ ਦਾ ਇਲਾਕਾ ਸਿੱਖ ਰਾਜ ਨਾਲੋਂ ਤੋੜ ਕੇ ਉਸਦੇ ਸਪੁਰਦ ਕਰ ਦੇਵੇਗਾ।
ਇਸ ਸਮਝੌਤੇ ਤਹਿਤ ਅੰਗਰੇਜ ਫੌਜਾਂ ਤੋਪਾਂ ਤੇ ਹੋਰ ਯੁੱਧ ਦਾ ਸਮਾਨ ਲੈ ਕੇ ਫਰਵਰੀ 1846 ਦੇ ਪਹਿਲੇ ਹਫ਼ਤੇ ਸਭਰਾਵਾਂ ਦੇ ਸਥਾਨ ਤੇ ਪਹੁੰਚ ਗਈਆਂ, ਸਿੱਖ ਫੌਜ ਸਤਲੁਜ ਦਰਿਆ ਦੇ ਦੂਜੇ ਪਾਸੇ ਮੋਰਚਾਬੰਦੀ ਕਰਕੇ ਯੁੱਧ ਲਈ ਤਿਆਰ ਬਰ ਤਿਆਰ ਹੋ ਗਏ। ਗੱਦਾਰ ਸਿੱਖ ਜਰਨੈਲ ਲਾਲ ਸਿੰਘ ਨੇ ਸਿੱਖ ਫੌਜ ਦੀ ਯੁੱਧਨੀਤੀ ਦੀ ਸਾਰੀ ਰਿਪੋਰਟ ਆਪਣੇ ਵਿਸਵਾਸਪਾਤਰ ਸਮਸ਼ੂਦੀਨ ਰਾਹੀਂ ਉਸ ਸਮੇਂ ਦੇ ਅੰਗਰੇਜ ਮੇਜਰ ਲਾਰੰਸ ਕੋਲ ਭੇਜ ਦਿੱਤੀ। ਅੰਗਰੇਜ ਰਾਜ ਦੀ ਜਿੱਤ ਯਕੀਨੀ ਬਣਾਉਣ ਲਈ ਸਿੱਖ ਮੋਰਚਾਬੰਦੀ ਦੇ ਇੱਕ ਪਾਸੇ ਲਾਲ ਸਿੰਘ ਨੇ ਕਮਾਂਡ ਸੰਭਾਲ ਲਈ, ਦਰਿਆ ਉ¤ਪਰ ਬੇੜੀਆਂ ਦਾ ਪੁਲ ਬਣਾਇਆ ਗਿਆ। ਉਧਰ ਮੁੱਦਕੀ ਤੇ ਫਿਰੋਜ਼ਸਾਹ ਦੇ ਯੁੱਧਾਂ ਵਿੱਚ ਭਾਵੇਂ ਬ੍ਰਿਟਿਸ਼ ਫੌਜ ਕਾਮਯਾਬ ਨਹੀਂ ਸੀ ਹੋ ਸਕੀ, ਪਰ ਸਿੱਖ ਫੌਜ ਦਾ ਵੀ ਭਾਰੀ ਨੁਕਸਾਨ ਹੋ ਗਿਆ, ਜਿਸਤੋਂ ਜਾਂਬਾਂਜ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਆਪਣੇ ਘਰ ਬੈਠਾ ਚਿੰਤਾ ਵਿੱਚ ਸੀ ਕਿ ਸਭਰਾਵਾਂ ਵਿੱਚ ਸਿੱਖ ਫੌਜ ਦਾ ਹੋਰ ਵੱਡਾ ਨੁਕਸਾਨ ਹੋ ਸਕਦਾ ਹੈ। ਉਸਨੇ 10 ਫਰਵਰੀ ਨੂੰ ਸੁਭਾ ਉ¤ਠ ਕੇ ਇਸਨਾਨ ਕਰਕੇ ਨਿੱਤ ਨੇਮ ਕੀਤਾ ਫਿਰ ਆਪਣੇ ਆਪ ਨੂੰ ਯੁੱਧ ਲਈ ਤਿਆਰ ਕਰਕੇ, ਅਰਦਾਸਾ ਸੋਧ ਕੇ ਕਮਰਕਸਾ ਕਰ ਲਿਆ। ਫਿਰ ਕਰਕੇ ਚਿੱਟਾ ਲਿਬਾਸ ਪਾ ਕੇ ਅਤੇ ਚਿੱਟੀ ਘੋੜੀ ਤੇ ਸਵਾਰ ਹੋ ਕੇ ਆਪਣੇ ਫੌਜੀ ਦਸਤੇ ਸਮੇਤ ਸਿੱਖ ਰਾਜ ਨੂੰ ਕਾਇਮ ਰੱਖਣ ਵਾਸਤੇ ਮਰ ਮਿਟਣ ਲਈ ਸਭਰਾਵਾਂ ਦੇ ਮੈਦਾਨ ਵੱਲ ਚੱਲ ਗਿਆ।

ਸਿੱਖ ਰਾਜ ਦੇ ਗੱਦਾਰਾਂ ਨਾਲ ਬਣਾਈ ਸਕੀਮ ਅਨੁਸਾਰ 10 ਫਰਵਰੀ ਦੀ ਸਵੇਰ ਨੂੰ ਹੀ ਅੰਗਰੇਜ ਫੌਜ ਨੇ ਸਿੱਖ ਫੌਜ ਤੇ ਹਮਲਾ ਕਰ ਦਿੱਤਾ, ਤੋਪਾਂ ਦੇ ਗੋਲੇ ਵਰ੍ਹਾਉਣੇ ਸੁਰੂ ਕਰ ਦਿੱਤੇ ਤੇ ਅੱਗੇ ਵਧਣਾ ਸੁਰੂ ਕਰ ਦਿੱਤਾ, ਸਿੱਖ
ਫੌਜ ਡਟ ਕੇ ਮੁਕਾਬਲਾ ਕਰ ਰਹੀ ਸੀ, ਸਿੱਖ ਫੌਜ ਦੇ ਗੋਲਿਆਂ ਨੇ ਇੱਕ ਵਾਰ ਦੁਸਮਣਾਂ ਦੀਆਂ ਤੋਪਾਂ ਵੀ ਮੱਠੀਆਂ ਪਾ ਦਿੱਤੀਆਂ। ਤਲਵਾਰਾਂ ਨੇਜਿਆਂ ਨਾਲ ਜੰਗ ਹੋਣ ਲੱਗੀ ਤੇ ਇਸ ਸਮੇਂ ਤੱਕ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਵੀ ਜੰਗ ਦੇ ਮੈਦਾਨ ਵਿੱਚ ਪਹੁੰਚ ਚੁੱਕਾ ਸੀ। ਸਰਦਾਰ ਅਟਾਰੀਵਾਲਾ ਦੇ ਮੈਦਾਨ ਵਿੱਚ ਨਿੱਤਰ ਆਉਣ ਨਾਲ ਸਿੱਖ ਫੌਜ ਦਾ ਹੌਂਸਲਾ ਹੋਰ ਵਧ ਗਿਆ ਅਤੇ ਜੈਕਾਰੇ ਛੱਡ ਕੇ ਕੀਤੇ ਹਮਲੇ ਦੀ ਝਾਲ ਨਾ ਝਲਦਿਆਂ ਅੰਗਰੇਜ ਫੌਜ ਨੂੰ ਇੱਕ ਵਾਰ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ। ਲਾਲ ਸਿੰਘ ਸਮਝੌਤੇ ਮੁਤਾਬਕ ਲੜਣ ਦੀ ਬਜਾਏ ਇੱਕ ਪਾਸੇ ਜਾ ਖੜਾ, ਪਰ ਸਿੱਖ ਫੌਜ ਦੁਸਮਣਾਂ ਦੀਆਂ ਲੋਥਾਂ ਵਿਛਾ ਰਹੀ ਸੀ। ਫਿਰ ਅੰਗਰੇਜ ਫੌਜ ਦੀ ਇੱਕ ਡਿਵੀਜਨ ਸਰ ਗਿਲਬਰਟ ਦੀ ਅਗਵਾਈ ਵਿੱਚ ਹੋਰ ਮੰਗਾਈ ਗਈ, ਫੇਰ ਵੀ ਜਦ ਪੈਰ ਨਾਲ ਲੱਗੇ ਤਾਂ ਇਕ ਡਿਵੀਜਨ ਸਰ ਹੈਰੀ ਸਮਿਥ ਦੀ ਕਮਾਂਡ ਵਿੱਚ ਬੁਲਾਈ ਗਈ। ਅਕਾਸ਼ ਗੋਲਿਆ ਦੇ ਧੂੰਏ ਨਾਲ ਭਰ ਚੁੱਕਾ ਸੀ, ਤਲਵਾਰਾਂ ਨੇਜਿਆਂ ਦੇ ਖੜਕਾਟ ਤੇ ਚਮਕਾਰੇ ਪੈ ਰਹੇ ਸਨ, ਲੜਾਈ ਪੂਰੇ ਜੋਰ ਸ਼ੋਰ ਨਾਲ ਚੱਲ ਰਹੀ ਸੀ। ਜਾਂਬਾਜ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਅੰਗਰੇਜ ਫੌਜੀਆਂ ਦੇ ਆਹੂ ਲਾਹੁੰਦਾ ਹੋਇਆ ਦੁਸਮਣ ਫੌਜ ਦੀ ਡਿਵੀਜਨ ਦੇ ਇੰਚਾਰਜ ਰਾਬਰਟ ਡਿਕ ਦੇ ਨਜਦੀਕ ਆ ਗਿਆ ਤੇ ਜਬਰਦਸਤ ਵਾਰ ਕਰਦਿਆਂ ਉਸਨੂੰ ਅਗਲੇ ਜਹਾਨ ਪਹੁੰਚਾ ਦਿੱਤਾ। ਰਾਬਰਟ ਡਿਕ ਦੀ ਮੌਤ ਨੇ ਗੋਰਿਆਂ ਦੀ ਫੌਜ ਵਿੱਚ ਦਹਿਸ਼ਤ ਪਾ ਦਿੱਤੀ ਅਤੇ ਅੰਗਰੇਜ ਫੌਜ ਨੇ ਚਾਰੇ ਪਾਸੇ ਤੋਂ ਘੇਰ ਕੇ ਸ਼ਾਮ ਸਿੰਘ ਅਟਾਰੀਵਾਲਾ ਦਾ ਸਰੀਰ ਗੋਲੀਆਂ ਨਾਲ ਛਲਣੀ ਕਰ ਦਿੱਤਾ ਅਤੇ ਉਹ ਸਿੱਖ ਰਾਜ ਦੀ ਕਾਇਮੀ ਲਈ ਜੂਝਦਾ ਹੋਇਆ ਸ਼ਹੀਦ ਹੋ ਗਿਆ। ਇਸ ਉਪਰੰਤ ਗੱਦਾਰਾਂ ਦੇ ਸਮਝੌਤੇ ਮੁਤਾਬਕ ਸਿੱਖ ਫੌਜ ਲਈ ਗੋਲਾ ਬਾਰੂਦ ਤੇ ਖੁਰਾਕ ਬੰਦ ਕਰ ਦਿੱਤੀ ਗਈ ਸੀ। ਸ਼ਾਮ ਸਿੰਘ ਅਟਾਰੀਵਾਲਾ ਦੀ ਮੌਤ ਤੋਂ ਬਾਅਦ ਗੱਦਾਰ ਪਿੱਛੇ ਹਟ ਗਏ ਬੇੜੀਆਂ ਦਾ ਪੁਲ ਤੋੜ ਦਿੱਤਾ ਗਿਆ। ਅੰਗਰੇਜਾਂ ਦਾ ਜੋਰ ਵਧਦਾ ਦੇਖ ਕੇ ਸਿੱਖ ਫੌਜ ਪਿੱਛੇ ਹਟਣ ਲੱਗੀ ਤਾਂ ਪੁਲ ਟੁੱਟਾ ਹੋਣ ਕਾਰਨ ਉਹਨਾਂ ਨੂੰ ਤੈਰ ਦੇ ਦਰਿਆ ਪਾਰ ਕਰਨਾ ਪੈਂਦਾ ਸੀ, ਅੰਗਰੇਜ ਫੌਜ ਤੈਰਦੇ ਸਿੱਖ ਫੌਜੀਆਂ ਤੇ ਤੋਪਾਂ ਦੇ ਗੋਲੇ ਵਰ੍ਹਾਉਂਦੀ ਰਹੀ। ਦਰਿਆ ਦਾ ਪਾਣੀ ਖੂਨ ਨਾਲ ਲਾਲ ਹੋ ਗਿਆ, ਸਭਰਾਵਾਂ ਦੀ ਧਰਤੀ ਰੱਤੀ ਹੋ ਗਈ, ਪਰ ਸਿੱਖ ਫੌਜ ਆਖ਼ਰੀ ਦਮ ਤੱਕ ਲੜਦੀ ਰਹੀ। ਗੱਦਾਰੀ ਸਦਕਾ ਅੰਗਰੇਜਾਂ ਦੀ ਹਾਰ ਜਿੱਤ ਵਿੱਚ ਬਦਲ ਗਈ। ਅੰਗਰੇਜ ਕਮਾਂਡਰ ਇਨ ਚੀਫ਼ ਲਾਰਡ ਗਫ ਨੇ ਬ੍ਰਿਟਿਸ ਪ੍ਰਧਾਨ ਲਾਰਡ ਪੀਲ ਨੂੰ ਇਸ ਲੜਾਈ ਦੀ ਪੂਰੀ ਰਿਪੋਰਟ ਭੇਜੀ ਸੀ, ਜਿਸ ਵਿੱਚ ਉਹ ਲਿਖਦਾ ਹੈ, ‘‘ਇਹ ਗੱਲ ਪੱਕੀ ਯਕੀਨਨ ਹੈ ਕਿ ਸਾਡੀ ਇਹ ਜਿੱਤ ਦੀ ਕਹਾਣੀ ਇਕ ਦਰਦਨਾਕ ਹਾਰ ਦੀ ਕਹਾਣੀ ਬਣ ਜਾਣੀ ਸੀ ਜੇਕਰ ਸਿੱਖਾਂ ਦੇ ਜਰਨੈਲ ਗੱਦਾਰੀ ਕਰਕੇ ਸਾਡੇ ਨਾਲ ਨਾ ਰਲ ਗਏ ਹੁੰਦੇ।’’ ਗਵਰਨਰ ਜਨਰਲ ਲਾਰਡ ਹਾਰਡਿੰਗ ਨੇ ਵੀ ਆਪਣੇ ਵੱਲੋਂ ਭੇਜੀ ਰਿਪੋਰਟ ਵਿੱਚ ਲਿਖਿਆ, ‘‘ਕਿਸੇ ਵੀ ਸਿੱਖ ਫੌਜੀ ਨੇ ਯੁੱਧ ਮੈਦਾਨ ਵਿੱਚ ਹਥਿਆਰ ਨਹੀਂ ਸੁੱਟਿਆ ਅਤੇ ਨਾ ਹੀ ਆਪਣੀ ਜਾਨ ਬਚਾਉਣ ਲਈ ਸਾਡੀ ਸ਼ਰਨ ਵਿੱਚ ਆਉਣਾ ਸਵੀਕਾਰ ਕੀਤਾ, ਉਹ ਨਾਇਕਾਂ ਦੀ ਤਰ੍ਹਾਂ ਮੌਤ ਨਾਲ ਮਖੌਲਾਂ ਕਰਦੇ ਸ਼ਹਾਦਤ ਦਾ ਜਾਮਪੀਂਦੇ ਰਹੇ, ਸਿੱਖ ਕੌਮ ਦੀ ਇਹੋ ਵਿਲੱਖਣ ਖੂਬੀ ਬਾਕੀ
ਹਿੰਦੋਸਤਾਨੀਆਂ ਨਾਲੋਂ ਵੱਖਰੀ ਹੈ।’’
ਸ਼ਾਮ ਸਿੰਘ ਅਟਾਰੀਵਾਲਾ ਦੀ ਮੌਤ ਉਪਰੰਤ ਯੁੱਧ ਖਤਮ ਹੋ ਗਿਆ। ਸਿੱਖ ਫੌਜੀਆਂ ਨੇ ਦਰਿਆ ਪਾਰ ਕਰਕੇ ਆਪਣੇ ਮਹਾਨ ਲੜਾਕੂ ਜਰਨੈਲ ਦੀ ਲਾਸ਼ ਹਾਸਲ ਕੀਤੀ ਅਤੇ 12 ਫਰਵਰੀ 1846 ਨੂੰ ਉਹਨਾਂ ਦੇ ਜੱਦੀ ਪਿੰਡ ਅਟਾਰੀ ਦੇ ਬਾਹਰ ਜੋ ਅਮ੍ਰਿਤਸਰ ਅਤੇ ਲਹੌਰ ਦੇ ਵਿਚਕਾਰ ਸੀ, ਵਿਖੇ ਉਹਨਾਂ ਦਾ ਅੰਤਿਮ ਸਸਕਾਰ ਕੀਤਾ, ਜਿੱਥੇ ਉਹ ਮਹਾਨ ਸਿੱਖ ਜਰਨੈਲ ਦੀ ਸਮਾਧ ਤੇ ਯਾਦਗਾਰ ਸਥਾਪਤ ਕੀਤੀ ਹੋਈ ਹੈ।

ਭੁੱਲਰ ਹਾਊਸ, ਗਲੀ ਨੰ: 12
ਭਾਈ ਮਤੀ ਦਾਸ ਨਗਰ ਬਠਿੰਡਾ
09888275913

Real Estate