ਵਿਧਾਇਕਾਂ ਨੂੰ ਆਪਣੀ ਜਾਇਦਾਦ ਦਾ ਦੇਣਾ ਪਵੇਗਾ ਵੇਰਵਾ , CBI ਦੀ ਤਰਜ਼ ‘ਤੇ ਬਣਾਇਆ ਨਵਾਂ ਵਿਭਾਗ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਹੋਈ। ਇਸ ਬੈਠਕ ‘ਚ ਮੰਤਰੀ ਮੰਡਲ ਦੇ ਸਾਰੇ ਵਿਧਾਇਕਾਂ ਨੂੰ ਆਪਣੀ ਅਚੱਲ ਜਾਇਦਾਦ ਦਾ ਵੇਰਵਾ ਦੇਣ ਦੀ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਮਤੇ ਦੀ ਪ੍ਰਵਾਨਗੀ ਨਾਲ ਹੁਣ ਵਿਧਾਇਕਾਂ ਨੂੰ ਹਰ ਸਾਲ ਜਨਵਰੀ ਮਹੀਨੇ ਆਪਣੀ ਅਚੱਲ ਸੰਪਤੀ ਦਾ ਵੇਰਵਾ ਦੇਣਾ ਹੋਵੇਗਾ।ਇਸ ਦੇ ਨਾਲ ਬੈਠਕ ਨੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 6 ਫ਼ੀਸਦੀ ਮਹਿੰਗਾਈ ਭੱਤਾ ਦੇਣ ਦਾ ਐਲਾਨ ਕੀਤਾ ਹੈ ਜੋ ਕਿ 1 ਫਰਵਰੀ 2019 ਲਾਗੂ ਹੋਣਗੀਆਂ। ਇਸ ਦਾ ਫ਼ਾਇਦਾ 3.25 ਲੱਖ ਸਰਕਾਰੀ ਮੁਲਾਜ਼ਮਾਂ ਅਤੇ 3 ਲੱਖ ਪੈਨਸ਼ਨਰਾਂ ਨੂੰ ਹੋਵੇਗਾ।
ਸਰਕਾਰ ਨੇ ਬਿਊਰੋ ਆਫ ਇਨਵੈਸਟੀਗੇਸ਼ਨ ਬਣਾਉਣ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ। ਇਹ ਜਾਂਚ ਬਿਊਰੋ ਕੇਂਦਰੀ ਜਾਂਚ ਏਜੰਸੀ ਦੀ ਤਰਜ਼ ‘ਤੇ ਬਣਾਇਆ ਜਾਵੇਗਾ, ਜਿਸ ਵਿੱਚ 4,500 ਤੋਂ ਵੱਧ ਅਸਾਮੀਆਂ ਕਾਇਮ ਕੀਤੀਆਂ ਜਾਣਗੀਆਂ। ਇਹ ਫੈਸਲਾ ਵੀ ਅੱਜ ਹੋਈ ਕੈਬਨਿਟ ਬੈਠਕ ਵਿੱਚ ਲਿਆ ਹੈ। ਜਾਂਚ ਬਿਊਰੋ ਸੂਬਾ ਪੁਲਿਸ ਦੇ ਪੁਨਰਗਠਨ ਵਾਂਗ ਹੋਵੇਗਾ, ਜਿਸ ਵਿੱਚ 28 ਪੁਲਿਸ ਕਪਤਾਨ (ਐਸਪੀ), 108 ਉਪ ਪੁਲਿਸ ਕਪਤਾਨ (ਡੀਐਸਪੀ), 164 ਇੰਸਪੈਕਰਟ, 593 ਸਬ-ਇੰਸਪੈਕਟਰ, 1140 ਸਹਾਇਕ ਸਬ ਇੰਸਪੈਕਟਰ, 1158 ਹੈੱਡ ਕਾਂਸਟੇਬਲ ਤੇ 373 ਕਾਂਸਟੇਬਲ ਦੀਆਂ ਕੁੱਲ 4521 ਅਸਾਮੀਆਂ ਨਵੀਆਂ ਭਰੀਆਂ ਜਾਣਗੀਆਂ।

Real Estate