ਦਿੱਲੀ ਦੀਆਂ ਭੀੜੀਆਂ ਗਲੀਆਂ ਲਈ ‘ਬਾਈਕ ਐਂਬੂਲੈਂਸ ਸੇਵਾ’ ਸੁ਼ਰੂ

992

ਦਿੱਲੀ ਦੀਆਂ ਭੀੜੀਆਂ ਗਲੀਆਂ ਤੇ ਸੰਘਣੀ ਆਬਾਦੀ ਵਿੱਚ ਸਿਹਤ ਸਹੂਲਤਾਂ ਛੇਤੀ ਪੁੱਜਦੀਆਂ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪਹਿਲੀ ‘ਬਾਈਕ ਐਂਬੂਲੈਂਸ ਸੇਵਾ’ ਹਰੀ ਝੰਡੀ ਦਿਖਾ ਕੇ ਸ਼ੁਰੂ ਕੀਤੀ ਗਈ। ਇਸ ਸੇਵਾ ਦੇ ਪਹਿਲੇ ਪੜਾਅ ਤਹਿਤ 16 ਅਜਿਹੀਆਂ ਮੋਟਰਸਾਈਕਲਾਂ ਨੂੰ ਕੇਜਰੀਵਾਲ ਨੇ ਰਵਾਨਾ ਕੀਤਾ ਜੋ ਲੋਕਾਂ ਨੂੰ ਛੇਤੀ ਡਾਕਟਰੀ ਸੇਵਾ ਪੁੱਜਦੀ ਕਰਨ ਵਿੱਚ ਕਾਰਗਰ ਸਾਬਤ ਹੋ ਸਕਦੀ ਹੈ। ਇਸ ਮੌਕੇ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਵਧਾਉਣ ਤਹਿਤ ਇਹ ਕਦਮ ਉਠਾਇਆ ਹੈ।
ਹੁਣ ਤਕ ਵੱਡੀ ਐਂਬੂਲੈਂਸ ਮੈਡੀਕਲ ਸੇਵਾਵਾਂ ਦੇਣ ਲਈ ਜਾਂਦੀ ਸੀ ਪਰ ਹੁਣ ‘ਬਾਈਕ ਐਂਬੂਲੈਂਸ ਸੇਵਾ’ ਰਾਹੀਂ ਤੁਰੰਤ ਮੈਡੀਕਲ ਸੇਵਾਵਾਂ ਮਹੁੱਈਆ ਕਰਨ ਲਈ ਤੰਗ ਗਲੀਆਂ ਅਤੇ ਛੋਟੀਆਂ ਸੜਕਾਂ ’ਤੇ ਜਾ ਸਕੇਗੀ। ਹੀਰੋ ਕੰਪਨੀ ਦੀਆਂ ਇਹ 16 ਮੋਟਰਸਾਈਕਲਾਂ ਭੀੜੇ ਇਲਾਕਿਆਂ ਪੂਰਬੀ, ਉੱਤਰ ਪੂਰਬੀ ਦਿੱਲੀ ਤੇ ਸ਼ਾਹਦਰਾ ਇਲਾਕੇ ਤੇ ਸੰਘਣੀ ਆਬਾਦੀ ਸਮੇਤ ਝੁੱਗੀਆਂ ਦੇ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਪੁੱਜਦਾ ਕਰਨ ਲਈ ਇਸਤੇਮਾਲ ਕੀਤੀਆਂ ਜਾਣਗੀਆਂ। ਮੋਟਰਸਾਈਕਲਾਂ ਵਿੱਚ ਮੈਡੀਕਲ ਸਾਜੋ-ਸਮਾਨ ਵੀ ਲਾਇਆ ਗਿਆ ਹੈ ਤੇ ਮੋਬਾਈਲ ਡਾਟਾ ਟ੍ਰਮੀਨਲ ਟਰੈਕਿੰਗ ਤੇ ਮਾਰਗ ਨੇਵੀਗੇਟਰ ਸਮੇਤ ਜੀਪੀਐਸ ਵੀ ਲਾਇਆ ਗਿਆ ਹੈ।

Real Estate