ਅੰਮ੍ਰਿਤਧਾਰੀ ਵਕੀਲ ਨੂੰ ਕਿਰਪਾਨ ਸਮੇਤ ਸੁਪਰੀਮ ਕੋਰਟ ‘ਚ ਜਾਣ ਤੋਂ ਰੋਕਿਆ

ਨਵੀਂ ਦਿੱਲੀ ਵਿੱਚ ਇਕ ਅੰਮ੍ਰਿਤਧਾਰੀ ਸਿੱਖ ਵਕੀਲ ਨੂੰ ਕਿਰਪਾਨ ਸਮੇਤ ਸੁਪਰੀਮ ਕੋਰਟ ਵਿਚ ਜਾਣ ਤੋਂ ਰੋਕਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸਬੰਧੀ ਵਕੀਲ ਅੰਮ੍ਰਿਤਪਾਲ ਸਿੰਘ ਨੇ ਭਾਰਤ ਦੇ ਚੀਫ਼ ਜਸਟਿਸ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਹੈ। ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ 2 ਸਾਲਾਂ ਤੋਂ ਸੁਪਰੀਟ ਕੋਰਟ ਵਿਚ ਵਕਾਲਤ ਦਾ ਅਭਿਆਸ ਕਰ ਰਹੇ ਹਨ। ਬੀਤੇ ਦਿਨ ਪੁਲਿਸ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕਿਆ ਅਤੇ ਕਿਰਪਾਨ ਅੰਦਰ ਨਾ ਲਿਜਾਣ ਦੀ ਗੱਲ ਕਹੀ।ਅੰਮ੍ਰਿਤਪਾਲ ਸਿੰਘ ਉਹੀ ਵਕੀਲ ਹਨ, ਜਿਨ੍ਹਾਂ ਨੇ ਸ਼ਾਹਰੁਖ਼ ਖ਼ਾਨ ਵਲੋਂ ਫ਼ਿਲਮ ਜ਼ੀਰੋ ‘ਚ ਕਿਰਪਾਨ ਧਾਰਨ ਕੀਤੇ ਜਾਣ ਨੂੰ ਲੈ ਕੇ ਇਤਰਾਜ਼ ਪ੍ਰਗਟਾਇਆ ਸੀ ਪਰ ਹੁਣ ਉਨ੍ਹਾਂ ਨੂੰ ਅਪਣੀ ਕਿਰਪਾਨ ਕਾਰਨ ਰੋਕਿਆ ਗਿਆ।

Real Estate