ਕਲਰਾਡੋ ਦੇ ਹੌਰਸਟੂਥ ਮਾਊਂਟੇਨ ਇਲਾਕੇ ‘ਚ ਇੱਕ ਵਿਅਕਤੀ ਨੇ ਪਹਾੜੀ ਸ਼ੇਰ ਨੂੰ ਘੁੱਟ ਕੇ ਹੀ ਮਾਰ ਦਿੱਤਾ। ਇਸ ਘਟਨਾ ਵਿੱਚ ਉਹ ਖੁਦ ਵੀ ਗੰਭੀਰ ਜ਼ਖ਼ਮੀ ਹੋ ਗਿਆ । ਪਾਰਕ ਅਤੇ ਜੰਗਲੀ ਜੀਵ ਵਿਭਾਗ ਦੀ ਬੁਲਾਰੀ ਰੇਬੇਕਾ ਫਰੇਲ ਨੇ ਨੌਜਵਾਨ ਦੀ ਪਛਾਣ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਵਿਭਾਗ ਦੀ ਟੀਮ ਨੇ ਪੁਸ਼ਟੀ ਕੀਤੀ ਹੈ ਕਿ ਸ਼ੇਰ ਦੀ ਮੌਤ ਸਾਹ ਬੰਦ ਹੋਣ ਨਾਲ ਹੀ ਹੋਈ ਹੈ।
ਵਣ ਜੀਵ ਵਿਭਾਗ ਦਾ ਕਹਿਣਾ ਕਿ ਉਤਰੀ ਕਲਰਾਡੋ ਵਿੱਚ ਇਹ ਨੌਜਵਾਨ ਦੌੜ ਲਗਾਉਂਦੇ ਹੋਏ ਆਪਣੇ ਘਰ ਜਾ ਰਿਹਾ ਸੀ , ਤਾਂ ਉਸਨੇ ਪਿੱਛਿਓ ਕਿਸੇ ਜਾਨਵਰ ਦੀ ਆਵਾਜ਼ ਸੁਣੀ। ਮੁੜ ਕੇ ਦੇਖਿਆ ਤਾਂ ਇਹ ਪਹਾੜੀ ਸ਼ੇਰ ਸੀ । ਜਦੋਂ ਤੱਕ ਉਸਨੂੰ ਕੁਝ ਸੁੱਝਦਾ ਉਦੋਂ ਤੱਕ ਸ਼ੇਰ ਨੇ ਹਮਲਾ ਕਰ ਦਿੱਤਾ ।
ਸੇ਼ਰ ਨੇ ਉਸਦੇ ਚਿਹਰੇ ਅਤੇ ਗੁੱਟ ਨੂੰ ਜ਼ਖ਼ਮੀ ਕਰ ਦਿੱਤਾ। ਉਸਨੇ ਕਿਸੇ ਤਰ੍ਹਾਂ ਖੁਦ ਨੂੰ ਸ਼ੇਰ ਦੇ ਪੰਜੇ ‘ਚੋਂ ਛੁਡਾਇਆ ਅਤੇ ਉਸਦਾ ਗਲਾ ਦਬਾ ਦਿੱਤਾ । ਗੱਭਰੂ ਨੇ ਸ਼ੇਰ ਨੂੰ ਉਦੋਂ ਛੱਡਿਆ ਜਦੋਂ ਉਹਦੇ ਸਾਹ ਬੰਦ ਹੋ ਗਏ। ਇਹ ਸੇ਼ਰ ਇੱਕ ਸਾਲ ਦਾ ਸੀ ।
ਪਾਰਕ ਐਂਡ ਵਾਈਲਡ ਲਾਈਵ ਵਿਭਾਗ ਦੀ ਬੁਲਾਰੀ ਰੇਬੇਕਾ ਫਰੇਲ ਨੇ ਕਿਹਾ ਕਿ ਇਸ ਮਾਮਲੇ ‘ਚ ਨੌਜਵਾਨ ਨੇ ਉਹੀ ਕੀਤਾ ਜਿਸਦੀ ਸਲਾਹ ਮਾਹਿਰ ਦਿੰਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਸ਼ੇਰ ਹਮਲਾ ਕਰੇ ਤਾਂ ਭੱਜਣ ਦੀ ਬਜਾਏ ਜੋ ਚੀਜ ਤੁਹਾਡੇ ਕੋਲ ਹੈ , ਉਸ ਨਾਲ ਹੀ ਹਮਲਾ ਕਰੋ । ਆਪਣੇ ਥੈਲੇ ਅਤੇ ਚਾਬੀਆਂ ਦੇ ਗੁੱਛੇ ਨੂੰ ਵੀ ਹਥਿਆਰ ਬਣਾਇਆ ਜਾ ਸਕਦਾ ਹੈ। ਪਰ ਇਸ ਮਾਮਲੇ ਨੌਜਵਾਨ ਕੋਲ ਕੋਈ ਅਜਿਹਾ ਸਮਾਨ ਨਹੀਂ ਸੀ । ਉੱਤਰੀ
ਪਹਾੜੀ ਸ਼ੇਰ ਅਕਸਰ ਲੋਕਾਂ ਨੂੰ ਆਪਣੀ ਸਿ਼ਕਾਰ ਨਹੀਂ ਬਣਾਉਂਦੇ। ਅਮਰੀਕਾ ‘ਚ ਪਿਛਲੇ 100 ਸਾਲਾਂ ਵਿੱਚ ਹੁਣ ਤੱਕ 20 ਲੋਕ ਇਸ ਤਰ੍ਹਾਂ ਦੇ ਹਮਲਿਆਂ ‘ਚ ਸਿ਼ਕਾਰ ਬਣੇ ਹਨ। ਕਲਰਾਡੋ ਵਿੱਚ ਸ਼ੇਰਾਂ ਦੀ ਤਦਾਦ ਜਿ਼ਆਦਾ ਹੈ। 1990 ਤੋਂ ਬਾਅਦ ਇੱਥੇ ਸੇ਼ਰਾਂ ਦੇ ਹਮਲਿਆਂ ‘ਚ 3 ਲੋਕਾਂ ਦੀ ਮੌਤ ਹੋਈ ਹੈ ਜਦਕਿ 16 ਲੋਕ ਜ਼ਖ਼ਮੀ ਹੋਏ ਹਨ।
ਅਮਰੀਕਾ : ਨਿਹੱਥੇ ਬੰਦੇ ਨੇ ਜਾਨ ਬਚਾਉਣ ਲਈ ਜੰਗਲੀ ਸ਼ੇਰ ਗਲ ਘੁੱਟ ਕੇ ਮਾਰਿਆ
Real Estate