ਗਲੋਬਲ ਵਾਰਮਿੰਗ : 2 ਡਿਗਰੀ ਤਾਪਮਾਨ ਹੋਰ ਵਧਿਆ ਤਾਂ 80 ਸਾਲ ‘ਚ ਅੱਧਾ ਹਿਮਾਲਿਆ ਪਿਘਲ ਜਾਵੇਗਾ , ਭਾਰਤ ਸਣੇ 8 ਦੇਸ਼ ਪ੍ਰਭਾਵਿਤ ਹੋਣਗੇ

 Glacierਦੁਨੀਆਂ ਦੇ 200 ਵਿਗਿਆਨੀਆਂ ਅਤੇ ਮਾਹਿਰਾਂ ਦੇ ਇੱਕ ਅਧਿਐਨ ਦੇ ਮੁਤਾਬਿਕ ਜੇ ਇਸ ਸਦੀ ਦੇ ਅੰਤ ਤੱਕ ਗਲੋਬਲ ਤਾਪਮਾਨ ਦੋ ਡਿਗਰੀ ਸੈਲਸੀਅਸ ਵਧਿਆ ਤਾਂ ਹਿਮਾਲਿਆ ਖੇਤਰ ਦੀ ਅੱਧੀ ਬਰਫ਼ ਪਿਘਲ ਸਕਦੀ ਹੈ। ਅਧਿਐਨ ਮੁਤਾਬਿਕ , ਜੇ ਪੈਰਿਸ ਜਲਵਾਯੂ ਸਮਝੌਤੇ ਤਹਿਤ ਨਿਰਧਾਰਿਤ ਤਾਪਮਾਨ 1.5 ਡਿਗਰੀ ਸੈਲਸੀਅਸ (2100 ਤੱਕ) ਵੀ ਵਧਾ ਤਾਂ ਵੀ ਬਰਫ਼ ਪਿਘਲਣ ਨਾਲ ਭਾਰਤ , ਪਾਕਿਸਤਾਨ , ਭੂਟਾਨ ਅਤੇ ਚੀਨ ਸਮੇਤ ਅੱਠ ਦੇਸ਼ਾਂ ਕਰੋੜਾਂ ਦੀ ਆਬਾਦੀ ਪ੍ਰਭਾਵਿਤ ਹੋਵੇਗੀ ।
ਲੈਂਡਮਾਰਕ ਰਿਪੋਰਟ ਦੇ ਮੁਤਾਬਿਕ , ਜਲਵਾਯੂ ਪਰਿਵਰਤਨ ਦੇ ਕਾਰਨ ਏਸ਼ੀਆ ਦੇ ਸਭ ਤੋਂ ਵਿਸ਼ਾਲ ਬਰਫ਼ ਖੇਤਰ ਦਾ ਇੱਕ ਤਿਹਾਈ ਹਿੱਸਾ ਪਿਘਲ ਕੇ ਪਾਣੀ ‘ਚ ਡੁੱਬ ਚੁੱਕਾ ਹੈ। ਇਸਦੇ ਨਤੀਜੇ ਦੋ ਅਰਬ ਲੋਕਾਂ ਨੂੰ ਭੁਗਤਣੇ ਪੈਣਗੇ। ਉੱਥੇ ਦੁਨੀਆਂ ਭਰ ਵੱਧ ਕਾਰਬਨ ਨਿਕਾਸ ਨੂੰ ਨਾ ਰੋਕਿਆ ਗਿਆ ਤਾ ਤਾਪਮਾਨ ਵੱਧਣ ਦੀ ਸਥਿਤੀ ਹੋਰ ੜੀ ਖਤਰਨਾਕ ਹੋ ਜਾਵੇਗੀ।
ਹਿੰਦੂਕਸ਼ ਅਤੇ ਹਿਮਾਲਿਆ ਦੇ 36 ਫੀਸਦੀ ਗਲੇਸ਼ੀਅਰ 2100 ਈਸਵੀ ਤੱਕ ਪਿਘਲ ਜਾਣਗੇ।
ਹਿੰਦੂਕਸ਼ ਹਿਮਾਲਿਆ ਖੇਤਰ ਮੌਜੂਦ ਗਲੇਸ਼ੀਅਰ ਇਸ ਖੇਤਰ ਵਿੱਚ ਰਹਿਣ ਵਾਲੇ 25 ਕਰੋੜ ਲੋਕਾਂ ਦੇ ਲਈ ਪਾਣੀ ਦਾ ਸਰੋਤ ਹਨ। ਇੱਥੋ ਨਿਕਲਣ ਵਾਲੀਆਂ ਨਦੀਆਂ ਭਾਰਤ, ਪਾਕਿਸਤਾਨ ਅਤੇ ਚੀਨ ਸਮੇਤ ਕਈ ਹੋਰ ਦੇਸ਼ਾਂ ਵਿੱਚੋਂ ਗੁਜਰਦੀਆਂ ਹਨ।
ਕਰੀਬ 160 ਕਰੋੜ ਲੋਕ ਨਦੀਆਂ ਨਾਲ ਆਪਣੀ ਪਿਆਸ ਬੁਝਾਉਂਦੇ ਹਨ। ਤਾਪਮਾਨ ਵੱਧਣ ਕਾਰਨ 1970 ਵਿੱਚ ਹੀ ਹਿੰਦੂਕਸ਼ -ਹਿਮਾਲਿਆ ਖੇਤਰ ਵਿੱਚੋਂ ਲਗਭਗ 15 ਫੀਸਦੀ ਬਰਫ਼ ਪਿਘਲ ਚੁੱਕੀ ਹੈ।
ਹਿੰਦੂਕਸ਼ -ਹਿਮਾਲਿਆ ਖੇਤਰ ਅਫ਼ਗਾਨਿਸਤਾਨ ਤੋਂ ਲੈ ਕੇ ਮਿਆਂਮਾਰ ਤੱਕ ਕਵਰ ਕਰਦਾ ਹੇ। ਇਹਨੂੰ ਗ੍ਰਹਿ ਦਾ ਤੀਜਾ ਧਰੁਵ ਕਿਹਾ ਜਾਂਦਾ ਹੈ, ਜਿੱਥੇ ਆਰਕਟਿਕ ਅਤੇ ਅੰਟਾਰਟਿਕਾ ਦੇ ਮੁਕਾਬਲੇ ਜਿ਼ਆਦਾ ਬਰਫ਼ ਹੈ। ਗਲੋਬਲ ਵਾਰਮਿੰਗ ਕਾਰਨ 1.5 ਡਿਗਰੀ ਸੈਲਸੀਅਸ ਤੱਕ ਸੀਮਤ ਕਰਨ ਦੇ ਲਈ 2050 ਈਸਵੀ ਤੱਕ ਕਾਰਬਨ ਨਿਕਾਸੀ ਵਿੱਚ ਕਟੌਤੀ ਨੂੰ ਜ਼ੀਰੋ ਤੱਕ ਲਿਆਉਣ ਦੀ ਜਰੂਰਤ ਹੈ। ਇਹ ਖੇਤਰ ਲਗਭਗ 3500 ਕਿਲੋਮੀਟਰ ਲੰਬਾ ਹੈ ਜਿੱਥੇ ਤਾਪਮਾਨ ਵੱਧਣ ਦੇ ਪ੍ਰਭਾਵ ਹਰੇਕ ਥਾਂ ਅਲੱਗ ਅਲੱਗ ਰੂਪ ‘ਚ ਦਿਖਾਈ ਦੇਣਗੇ।

Real Estate