ਤਾਮਿਲ ਫਿਲਮ ਅਭਿਨੇਤਰੀ ਸੰਧਿਆ ਦੇ ਕਤਲ ਦਾ ਪਰਦਾਫਾਸ ਹੋ ਗਿਆ ਹੈ। ਪੁਲੀਸ ਮੁਤਾਬਿਕ , ਉਸਦੇ ਫਿਲਮ ਮੇਕਰ ਪਤੀ ਬਾਲ ਕ੍ਰਿਸ਼ਨਨ ( 51) ਨੇ ਉਸਨੂੰ ਮੌਤ ਦੇ ਘਾਟ ਉਤਾਰਿਆ ਹੈ। ਪਿਛਲੇ ਮਹੀਨੇ ਚੇਨਈ ਵਿੱਚ ਅਲੱਗ ਅਲੱਗ ਥਾਵਾਂ ਤੋਂ ਸੰਧਿਆ ਦੀ ਲਾਸ਼ ਦੇ ਟੋਟੇ ਮਿਲੇ ਸਨ । ਮ੍ਰਿਤਕਾ ਦੀ ਪੈਰਾਂ ਉਪਰ ਦੋ ਟੈਟੂ ਬਣੇ ਹੋਏ ਸਨ , ਜਿਸ ਕਾਰਨ ਜਾਂਚ ਅੱਗੇ ਵਧੀ ਅਤੇ ਲਾਸ਼ ਦੀ ਸ਼ਨਾਖਤ ਹੋ ਸਕੀ।
ਪੁਲੀਸ ਕਮਿਸ਼ਨਰ (ਚੇਨਈ ) ਏ ਕੇ ਵਿਸ਼ਵਨਾਥਨ ਨੇ ਦੱਸਿਆ ,’ ਫਿਲਮਮੇਕਰ ਬਾਲ ਕ੍ਰਿਸ਼ਨਨ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸਨੇ 19 ਜਨਵਰੀ ਨੂੰ ਸੰਧਿਆ ਦੀ ਹੱਤਿਆ ਕੀਤੀ ਸੀ । ਅਗਲੇ ਦਿਨ ਲਾਸ਼ ਦੇ ਟੁਕੜੇ ਕੀਤੇ ਅਤੇ ਪਲਾਸਟਿਕ ਬੈਗ ‘ਚ ਪਾ ਕੇ ਸ਼ਹਿਰ ਦੇ ਅਲੱਗ -ਅਲੱਗ ਹਿੱਸਿਆ ‘ਚ ਸੁੱਟ ਦਿੱਤਾ।
ਮੁਲਜਿ਼ਮ ਨੂੰ ਆਪਣੀ ਪਤਨੀ ਦੇ ਕਿਰਦਾਰ ‘ਤੇ ਸ਼ੱਕ ਸੀ । ਇਸ ਵਜਾਅ ਕਾਰਨ ਉਸਨੇ ਇਹ ਘਟਨਾ ਨੂੰ ਅੰਜ਼ਾਮ ਦਿੱਤਾ ਅਤੇ ਆਪਣਾ ਜੁਰਮ ਕਬੂਲ ਲਿਆ। ਉਸਦੀ ਨਿਸ਼ਾਨ ਦੇਹੀ ‘ਤੇ ਬੁੱਧਵਾਰ ਨੂੰ ਲਾਸ਼ ਦਾ ਇੱਕ ਹਿੱਸਾ ਬਰਾਮਦ ਹੋਇਆ ਹੈ । ਸਿਰ ਅਤੇ ਧੜ ਦੀ ਤਲਾਸ਼ ਜਾਰੀ ਹੈ।
ਟੈਟੂ ਨਾਲ ਸੱਚ ਸਾਹਮਣੇ ਆਇਆ
ਪੁਲੀਸ ਕੇਸ ਦੀ ਤਫਤੀਸ਼ ਦੌਰਾਨ ਬੀਤੇ ਦਿਨਾਂ ‘ਚ ਸ਼ਹਿਰ ਵਿੱਚੋਂ ਲਾਪਤਾ ਹੋਈਆਂ ਔਰਤਾਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਸੁਰੂ ਕੀਤੀ । ਕੂੜੇ ਵਿੱਚ ਮਿਲੇ ਔਰਤ ਦੇ ਪੈਰਾਂ ਉਪਰ ਸਿ਼ਵ-ਪਾਰਵਤੀ ਅਤੇ ਡਰੈਗਨ ਦੇ ਟੈਟੂ ਨਾਲ ਪੁਲੀਸ ਨੂੰ ਅਹਿਮ ਸੁਰਾਗ ਮਿਲਿਆ ਅਤੇ ਉਹ ਪੁਖਤਾ ਹੋ ਗਿਆ ਫਿਲਮ ਅਭਿਨੇਤਰੀ ਸੰਧਿਆ ਦੇ ਪੈਰ ਸਨ।
ਤਾਮਿਲ ਅਭਿਨੇਤਰੀ ਦੀ ਹੱਤਿਆ ਦੋਸ਼ ਵਿੱਚ ਫਿਲਮਮੇਕਰ ਪਤੀ ਗ੍ਰਿਫ਼ਤਾਰ
Real Estate