ਸਮਝ ਨਾ ਆਵੇ ਕਿਹੜੀ ਗੱਲੋਂ, ਸ਼ਹਿਰ ਦੇ ਵਿੱਚ ਹਨੇਰਾ ਸੀ ।
ਭਰਿਆ ਹੋਇਆ, ਬਲਦੇ ਹੋਏ, ਦੀਵਿਆਂ ਨਾਲ ਬਨੇਰਾ ਸੀ ।
ਇੱਕ ਦੂਜੇ ‘ਤੇ ਸੁੱਟਦੇ ਪਏ ਸਨ, ਲੋਕੀ ਭਾਰ ਗੁਨਾਹਾਂ ਦਾ,
ਖ਼ੌਰੇ ਬਰਛਾ ਕਿਧਰੋਂ ਚੱਲਿਆ, ਰਾਤੀਂ, ਬਹੁਤ ਹਨੇਰਾ ਸੀ ।
ਤਾਰੇ ਡਾਵਾਂ ਡੋਲ ਹੋਏ ‘ਤੇ, ਨਿੰਮੀ ਪੈ ਗਈ ਚੰਨ ਦੀ ਲੋਅ,
ਇਹਨਾਂ ਸਾਹਵੇਂ ਚਮਕਣ ਵਾਲਾ, ਖ਼ੌਰੇ ਮੁੱਖੜਾ ਤੇਰਾ ਸੀ ।
ਕੱਲਮ ਕੱਲਾ ਸਮਝ ਰਿਹਾ ਸਾਂ, ਆਪਾ ਵਿੱਚ ਬਜ਼ਾਰਾਂ ਦੇ,
ਆਸੇ ਪਾਸੇ ਰੌਣਕ ਭਰਿਆ, ਭਾਵੇਂ ਚਾਰ-ਚੁਫ਼ੇਰਾ ਸੀ ।
ਇਰਫ਼ਾਨ ਸਾਦਿਕ
Real Estate