ਮੱਧ ਪ੍ਰਦੇਸ਼ : 2 ਮਾਰਚ ਨੂੰ ਬਲਾਤਕਾਰ ਦੇ ਦੋਸ਼ੀ ਅਧਿਆਪਕ ਨੂੰ ਫਾਂਸੀ ਹੋਵੇਗੀ ?

1230

ਭੂਮਿਕਾ ਰਾਇ / ਬੀਬੀਸੀ ਪ੍ਰਤੀਨਿਧ
ਮੱਧ ਪ੍ਰਦੇਸ ਦੇ ਸਤਨਾ ਜਿਲ਼੍ਹਾ ਅਦਾਲਤ ਨੇ ਅਧਿਆਪਕ ਮਹੇਂਦਰ ਸਿੰਘ ਗੋਂਡ ਨੂੰ ਚਾਰ ਸਾਲ ਦੀ ਬੱਚੀ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਫਾਂਸੀ ਸਜ਼ਾ ਸੁਣਾਈ ਸੀ । ਇਹ ਫੈਸਲਾ 19 ਸਤੰਬਰ 2018 ਨੂੰ ਆਇਆ ਸੀ ।
ਇਸ ਮਗਰੋਂ ਇਹ ਮਾਮਲਾ ਮੱਧ ਪ੍ਰਦੇਸ਼ ਹਾਈਕੋਰਟ ਚਲਾ ਗਿਆ ਸੀ । ਹਾਈਕੋਰਟ ਨੇ 25 ਜਨਵਰੀ 2019 ਨੂੰ ਸੈ਼ਸ਼ਨ ਕੋਰਟ ਦੇ ਫੈਸਲੇ ‘ਤੇ ਮੋਹਰ ਲਾ ਕੇ ਦੋਸ਼ੀ ਨੂੰ 4 ਫਰਵਰੀ ਨੂੰ ਫਾਂਸੀ ਲਗਾਉਣ ਦੀ ਤਾਰੀਖ ਨਿਸਚਿਤ ਕਰ ਦਿੱਤੀ ਹੈ।
ਮਹੇਂਦਰ ਨੂੰ ਜਬਲਪੁਰ ਜੇਲ ਵਿੱਚ 2 ਮਾਰਚ 2019 ਨੂੰ ਫਾਂਸੀ ਦਿੱਤੀ ਜਾਵੇਗੀ । ਮਹੇਂਦਰ ਸਿੰਘ ਗੌਂਡ ਖਿਲਾਫ਼ ਆਈਪੀਸੀ ਦੀ ਧਾਰਾ 376 ( ਏ, ਬੀ) ਦੇ ਤਹਿਤ ਫੈਸਲਾ ਸੁਣਾਇਆ ਸੀ। ਇਸ ਤੋਂ ਇਲਾਵਾ ਧਾਰਾ 363 ( ਅਗਵਾ) ਦੇ ਤਹਿਤ ਵੀ ਮੁਕੱਦਮਾ ਚੱਲਿਆ ਸੀ ।
ਮਹੇਂਦਰ ਸਿੰਘ ਗੌਂਡ ਦਾ ਮਾਮਲਾ ਹੋਵੇ ਜਾ ਕੋਈ ਵੀ ਦੂਸਰਾ ਮਾਮਲਾ । ਫੈਸਲੇ ਦੇ ਬਾਅਦ ਅਜਿਹੇ ਮਾਮਲੇ ਵਿੱਚ ਮੁਲਜ਼ਮ ਸੁਪਰੀਮ ਕੋਰਟ, ਸੁਪਰੀਮ ਕੋਰਟ ਵਿੱਚ ਸਮੀਖਿਆ ਅਪੀਲ ਅਤੇ ਅੰਤ ਰਾਸ਼ਟਰਪਤੀ ਕੋਲ ਜਾ ਸਕਦਾ ਹੈ।
ਅਜਿਹੇ ਮਾਮਲੇ ‘ਚ ਦੋਸ਼ੀ ਸੁਪਰੀਮ ਕੋਰਟ ਵਿੱਚ ਐਸਐਲਪੀ ਪਾ ਸਕਦਾ ਹੈ। ਜੇ ਸੁਪਰੀਮ ਕੋਰਟ ਇਸਨੂੰ ਖਾਰਜ ਕਰ ਦਿੰਦਾ ਹੈ ਤਾਂ ਇਸ ਤੋਂ ਬਾਅਦ ਉਹ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਕਰ ਸਕਦਾ ਹੈ।
ਸੁਪਰੀਮ ਕੋਰਟ ਫਾਂਸੀ ਦੇ ਸਜ਼ਾ ਦੇ ਮਾਮਲੇ ‘ਚ ਜਿ਼ਆਦਾ ਸਮਾਂ ਲੈਂਦਾ ਹੈ ਜਾਂ ਫਿਰ ਬਹੁਤਿਆਂ ਮਾਮਲਿਆ ‘ਚ ਸੁਪਰੀਮ ਕੋਰਟ ਮੌਤ ਦੀ ਸਜ਼ਾ ਨੂੰ ਉਮਰਕੈਦ ਵਿੱਚ ਤਬਦੀਲ ਕਰ ਦਿੰਦਾ ਹੈ। ਸੁਪਰੀਮ ਕੋਰਟ ਬਹੁਤ ਮਾਮਲਿਆਂ ‘ਚ ਮੌਤ ਦੀ ਸਜਾ ਬਰਕਰਾਰ ਰੱਖਦਾ ਹੈ।
ਹਾਲਾਂਕਿ ਮਹੇਂਦਰ ਵੱਲੋਂ ਹਾਲੇ ਤੱਕ ਸੁਪਰੀਮ ਕੋਰਟ ਵਿੱਚ ਅਪੀਲ ਨਹੀਂ ਕੀਤੀ ਗਈ ਪਰ ਉਹਨਾਂ ਦੇ ਵਕੀਲ ਵੀ ਸੀ ਰਾਇ ਦਾ ਕਹਿਣਾ ਕਿ ਇੱਕ -ਦੋ ਦਿਨਾਂ ਵਿੱਚ ਉਹ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕਰਨਗੇ।
ਰਾਇ ਕਹਿੰਦੇ ਹਨ ਕਿ ਮੈਨੂੰ ਪੂਰਾ ਯਕੀਨ ਹੈ ਕਿ ਸੁਪਰੀਮ ਕੋਰਟ ਫਾਂਸੀ ਦੀ ਸਜਾ ਉਪਰ ਰੋਕ ਲਗਾ ਦੇਵੇਗਾ। ਅਸੀਂ ਅਦਾਲਤ ਵਿੱਚ ਉਸ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਪੇਸ਼ ਕਰਾਂਗੇ ਜਿਸ ਨੂੰ ਹੇਠਲੀਆਂ ਅਦਾਲਤਾਂ ਨੇ ਖਾਰਜ ਕਰ ਦਿੱਤਾ ਸੀ ।
ਰਾਇ ਕਹਿੰਦੇ ਹਨ ਜਿਸ ਦਿਨ ਬਲਾਤਕਾਰ ਦੀ ਘਟਨਾ ਹੋਈ ਸੀ ਉਸ ਦਿਨ ਮੇਰਾ ਮੁਵੱਕਲ ਜੇਲ੍ਹ ਵਿੱਚ ਸੀ ।
ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਬੇਸੱ਼ਕ ਸੁਪਰੀਮ ਕੋਰਟ ਬਹੁਤੇ ਫਾਂਸੀ ਦੇ ਮਾਮਲਿਆਂ ਨੂੰ ਉਮਰਕੈਦ ‘ਚ ਤਬਦੀਲ ਕਰ ਦਿੰਦਾ ਹੈ । ਪਰ ਇਹ ਮਾਮਲਾ ਪੋਕਸੋ ਦਾ ਹੈ ਅਤੇ ਬੱਚੀ ਦੀ ਉਮਰ 12 ਸਾਲ ਤੋਂ ਵੀ ਘੱਟ ਹੈ ਤਾਂ ਸੁਪਰੀਮ ਕੋਰਟ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਵੇਗਾ।

Real Estate