ਦਿਨਕਰ ਗੁਪਤਾ ਬਣੇ ਪੰਜਾਬ ਦੇ ਨਵੇਂ DGP

847

ਸਰਕਾਰ ਨੇ 1987 ਬੈਚ ਦੇ ਆਈ ਪੀ ਐਸ ਦਿਨਕਰ ਗੁਪਤਾ ਨੂੰ ਰਾਜ ਦਾ ਨਵਾਂ ਡੀ ਜੀ ਪੀ ਨਿਯੁਕਤ ਕਰ ਦਿੱਤਾ ਹੈ । ਦਿਨਕਰ ਗੁਪਤਾ ਅੱਜ ਸ਼ਾਮ 4 ਵਜੇ ਡੀ।ਜੀ।ਪੀ ਦਾ ਅਹੁਦਾ ਸੰਭਾਲਣਗੇ। ਪੰਜਾਬ ਦੇ ਨਵੇਂ ਡੀਜੀਪੀ ਦੀ ਨਿਯੁਕਤੀ ਲਈ ਸੰਘ ਲੋਕ ਸੇਵਾ ਕਮਿਸ਼ਨ ਵੱਲੋਂ ਰਾਜ ਸਰਕਾਰ ਨੂੰ ਤਿੰਨ ਆਈਪੀਐਸ ਅਧਿਕਾਰੀਆਂ ਦਾ ਪੈਨਲ ਭੇਜਿਆ ਸੀ। ਇਸ ਪੈਨਲ ਵਿੱਚ 1987 ਬੈਚ ਦੇ ਪੁਲਿਸ ਅਧਿਕਾਰੀ ਦਿਨਕਰ ਗੁਪਤਾ, ਮਿਥਲੇਸ਼ ਕੁਮਾਰ ਤਿਵਾੜੀ ਤੇ ਵਿਰੇਸ਼ ਕੁਮਾਰ ਭਾਵੜਾ ਦੇ ਨਾਮ ਸ਼ਾਮਲ ਸਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਦਿਨਕਰ ਗੁਪਤਾ ਦੇ ਨਾਮ ਉਤੇ ਅਗਲੇ ਡੀਜੀਪੀ ਵਜੋਂ ਮੋਹਰ ਲਗਾ ਦਿੱਤੀ ਗਈ।

Real Estate