ਕੈਪਟਨ ਦੇ ਕਰਜ਼ ਮੁਆਫ਼ੀ ਯੋਜਨਾ ਦੇ ਪੋਸਟਰ ਵਾਲੇ ਕਿਸਾਨ ਦਾ ਅਕਾਲੀਆਂ ਨੇ ਭਰਿਆ ਕਰਜ਼ !

1040

ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨ ਕਰਜ਼ ਮੁਆਫ਼ੀ ਯੋਜਨਾ ਦਾ ਪੋਸਟਰ ਤੇ ਛਾਪੀ ਕਿਸਾਨ ਦੀ ਤਸਵੀਰ ਵਾਲੇ ਬੁੱਧ ਸਿੰਘ ਦਾ ਕਰਜ਼ਾ ਅਕਾਲੀਆਂ ਤੇ ਤਾਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ(ਬਾਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਸਾਨ ਬੁੱਧ ਸਿੰਘ ਨੂੰ ਪੌਣੇ ਚਾਰ ਲੱਖ ਤੋਂ ਵੱਧ ਰਕਮ ਦਾ ਚੈੱਕ ਦਿੱਤਾ।ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੋਟਲੀ ਦੇ ਕਿਸਾਨ ਦਾ ਹਾਲੇ ਤਕ ਕਰਜ਼ਾ ਮੁਆਫ਼ ਨਹੀਂ ਸੀ ਹੋਇਆ, ਜਿਸ ਕਰਕੇ ਕੈਪਟਨ ਸਰਕਾਰ ‘ਤੇ ਲਗਾਤਾਰ ਸਵਾਲਾਂ ਕੀਤੇ ਜਾ ਰਹੇ ਸਨ।
ਬੁੱਧ ਸਿੰਘ ਉਹੀ ਕਿਸਾਨ ਹਨ ਜਿਨ੍ਹਾਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਕਰਜ਼ ਮੁਆਫ਼ੀ ਯੋਜਨਾ ਵਾਲਾ ਫਾਰਮ ਖ਼ੁਦ ਭਰਵਾਇਆ ਸੀ।

Real Estate