ਅੱਜ ਇੱਕ ਵਾਰ ਫਿਰ ਭੁਲੇਖੇ ਨੂੰ ਭੁਲੇਖਾ ਲੱਗ ਗਿਆ

1239

Harsh Deep Bajwaਹਰਸ਼ ਦੀਪ ਬਾਜਵਾ
ਅੱਜ ਫਿਰ ਬਾਰਿਸ਼ ਹੋ ਰਹੀ ਸੀ ਤੇ ਆਮ ਦੀ ਤਰ੍ਹਾਂ ਮੈਂ ਸੂਟ ਬੂਟ ਕੱਸ ਕੇ ਰੇਨਕੋਟ ਪਾ ਹੈਲਮਟ ਲੈ ਕੇ ਆਪਣੇ ਦਿਹਾੜੀ ਤੇ ਜਾ ਰਹੀ ਸੀ।।। ਖਰੜ ਬੱਸ ਸਟੈਂਡ ਤੇ ਕੰਸਟ੍ਰਕਸ਼ਨ ਕਾਰਨ ਜੋ ਰੋਡ ਬਹੁਤ ਖਤਰਨਾਕ ਬਣੀ ਹੋਈ ਹੈ, ਲੋਕ ਰੌਂਗ ਸਾਈਡ ਤੋਂ ਐਂਟਰ ਹੋ ਰਹੇ ਸਨ ਉਨ੍ਹਾਂ ਤੋਂ ਬਚਦੇ ਬਚਾਉਂਦੇ ਮੈਂ ਨਾਲ ਦੀ ਲੰਘ ਰਹੀ ਸੀ, ਅਚਾਨਕ ਇੱਕ ਭਾਰੀ ਭਰਕਮ, ਉਮਰ ਕਰੀਬ 50-55 ਸਾਲ ਦੇ ਭਾਈ ਨੇ ਮੇਰਾ ਰਸਤਾ ਰੋਕ ਲਿਆ, ਤੇ ਕਹਿੰਦਾ ਮੇਰੀ ਬੱਸ ਨਿਕਲ ਗਈ ਮੈਨੂੰ ਮੰਡੀ ਖਰੜ ਛੱਡ ਦਿਓ । ਮੇਰੀ ਹਾਂ ਨਾਂ ਦਾ ਇੰਤਜ਼ਾਰ ਕੀਤੇ ਬਿਨਾਂ ਇੱਕ ਦਮ ਪਿੱਛੇ ਆ ਬੈਠਾ।

ਹੋਰ ਵੀ ਰੋਚਿਕ ਜਾਣਕਾਰੀ ਲਈ Facebook ਤੇ- ਸਾਡਾ ਪੇਜ Punjabi News Online ਹੁਣੇ ਕਲਿਕ ਨਾਲ ਲਾਈਕ ਕਰੋhttps://www.facebook.com/Punjabi-News-Online-wwwpunjabinewsonlinecom-104531116259545/
ਹਾਲਾਤ ਨੂੰ ਦੇਖਦੇ ਹੋਏ ਮੈਂ ਸਕੂਟਰ ਸਟਾਰਟ ਕੀਤਾ ਤੇ ਅੱਗੇ ਚੱਲ ਪਈ, ਤੇ ਪਿੱਛੇ ਬੈਠੇ ਭਾਈ ਨੇ ਫੋਨ ਮਿਲਾਇਆ ਤੇ ਬੋਲਿਆ , ” ਓਏ ਜੱਸੀ ਨੂੰ ਪੁੱਛੀਂ ਬੱਸ ਤਾਂ ਨਹੀਂ ਨਿਕਲ ਗਈ, ਮੈਂ ਇੱਕ ਅੰਕਲ ਨਾਲ ਸਕੂਟਰ ਤੇ ਆ ਰਿਹਾ ਹਾਂ ਇੱਥੋਂ ਬੱਸ ਨਿਕਲ ਗਈ , ਉਹਨੂੰ ਕਹਿ ਦੋ ਮਿੰਟ ਰੁਕ ਜਾਵੇ ਮੈ ਪਹੁੰਚਣ ਵਾਲਾ ਬੱਸ ” ।।
ਜਦੋਂ ਮੈਂ ਉਹਦੀ ਇਹ ਵਾਰਤਾਲਾਪ ਸੁਣੀ ਮੈਨੂੰ ਹਾਸਾ ਆ ਰਿਹਾ ਸੀ, ਇੱਕ ਤਾਂ ਧੱਕੇ ਨਾਲ ਲਿਫਟ ਲਈ ਤੇ ਦੂਜਾ ਧੱਕੇ ਨਾਲ ਆਪਣੇ ਤੋਂ ਛੋਟੀ ਉਮਰ ਦੀ ਆਂਟੀ ਨੂੰ ਅੰਕਲ ਬਣਾ ਦਿੱਤਾ —- ।

ਮੈਂ ਆਪਣਾ ਹਾਸਾ ਮੁਸ਼ਕਿਲ ਨਾਲ ਰੋਕ ਰਹੀ ਸੀ , ਫਿਰ ਉਹ ਮੈਨੂੰ ਕਹਿਣ ਲੱਗਾ ਤੁਸੀਂ ਕਿੱਥੇ ਜਾਣਾ ਏਂ ਮੈਂ ਸੰਖੇਪ ਜਿਹਾ ਉੱਤਰ ਦਿੱਤਾ ‘ਮੁਹਾਲੀ’ । ਫਿਰ ਉਹ ਆਪਣੀ ਕਹਾਣੀ ਸੁਣਾਉਣ ਲੱਗਾ ਕਿਵੇਂ ਹੋਸਪੀਟਲ ਤੋਂ ਭੱਜਿਆ ਆ ਰਿਹਾ ਹਾਂ ਜਾਂ ਬਹੁਤ ਪਿੱਛੇ ਧੱਕਾ ਹੋਇਆ ਹੈ ਪਰ ਮੇਰੀ ਬੱਸ ਆਉਂਦੇ ਨੂੰ ਨਿਕਲ ਗਈ ।

ਏਨੇ ਨੂੰ ਉਹਦਾ ਸਟੇਸ਼ਨ ਆਇਆ ਤੇ ਉਹਨੇ ਮੈਨੂੰ ਰੁਕਣ ਲਈ ਕਿਹਾ , ਮੈਂ ਸਕੂਟਰ ਰੋਕਿਆ ਉਹ ਉੱਤਰ ਕੇ ਤੇ ਥੈਕਯੂ ਕਹਿ ਕੇ ਆਪਣੇ ਆਪਣੇ ਨਾਲ ਦੀਆੰ ਸਵਾਰੀਆਂ ਵੱਲ ਨਿਕਲ ਗਿਆ ।।

ਪਰ ਸੱਚ ਜਾਣਿਓ ਮੈਂ ਸਾਰੇ ਰਾਹ ਮੁਸਕਰਾਉਂਦੀ ਆਈ ਤੇ ਲਿਖਦੇ ਹੋਏ ਹੁਣ ਵੀ ਹੱਸ ਹੀ ਰਹੀ ਆਂ ।

ਇਹ ਹਾਦਸਾ ਮੇਰੇ ਨਾਲ ਦੂਜੀ ਵਾਰ ਹੋਇਆ ਜੋ ਮੈਂ ਪਹਿਲਾਂ ਆਫਿਸ ਆ ਕੇ ਆਪਣੇ ਕੁਲੀਗਜ਼ ਨਾਲ ਸ਼ੇਅਰ ਕੀਤਾ ਤੇ ਹੁਣੇ ਆਪਣੇ ਬੇਟੇ ਨਾਲ ਸ਼ੇਅਰ ਕਰਕੇ ਹੱਟੀ ਹਾਂ ਤੇ ਸਾਰੇ ਹੱਸ ਰਹੇ–।

Real Estate