ਫੇਸਬੁੱਕ ਦੇ ਬਾਨੀ ਜੁਕਰਬਰਗ ਨੂੰ ਬਾਪ ਨੇ ਮੈਕਡੋਨਲਡ ਦੀ ਫਰੈਂਚਾਈਜੀ ਲੈਣ ਦੀ ਸਲਾਹ ਦਿੱਤੀ ਸੀ

2780

Mark Zuckerbergਫੇਸਬੁੱਕ ਦੇ ਬਾਨੀ ਅਤੇ ਸੀਈਓ ਮਾਰਕ ਜਕਰਬਰਗ ਨੂੰ ਉਸਦੇ ਬਾਪ ਨੇ ਮੈਕਡੋਨਲਡ ਦੀ ਫਰੈਂਚਾਈਜੀ ਲੈਣ ਦੀ ਸਲਾਹ ਦਿੱਤੀ ਸੀ । ਮਾਰਕ ਦੀ ਭੈਣ ਰੈਂਡੀ ਜਕਰਬਰਗ ਨੇ ਇੱਕ ਇੰਟਰਵਿਊ ਇਹ ਗੱਲ ਦੱਸੀ । ਰੈਂਡੀ ਨੇ ਦੱਸਿਆ ਕਿ ਮਾਰਕ ਅਤੇ ਤਿੰਨਾਂ ਭੈਣਾਂ ਨੂੰ ਕਾਲਜ ਦੀ ਪੜ੍ਹਾਈ ਤੋਂ ਪਹਿਲਾ ਉਹਨਾਂ ਦੇ ਬਾਪ ਨੇ ਇਹ ਵਿਕਲਪ ਦੱਸਿਆ ਸੀ ।

ਹੋਰ ਰੌਚਿਕ ਜਾਣਕਾਰੀ ਪੜ੍ਹਨ ਲਈ ਇੱਥੇ ਕਲਿੱਕ ਕਰਕੇ ਸਾਡੇ ਫੇਸਬੁੱਕ ਪੇਜ Punjabinewsonline ਨਾਲ ਸਿੱਧਾ ਜੁੜ ਸਕਦੇ ਹੋ ।
ਮਾਰਕ ਜਕਰਬਰਗ ਹੁਣ 34 ਲੱਖ ਕਰੋੜ ਰੁਪਏ ਦੀ ਕੰਪਨੀ ਫੇਸਬੁੱਕ ਦਾ ਮਾਲਕ ਹੈ ਇਹ ਵੈਲਿਊ ਮੈਕਡਾਨਲਡ ਦੇ ਮਾਰਕੀਟ ਕੈਪ 9.71 ਲੱਖ ਕਰੋੜ ਰੁਪਏ ਤੋਂ 3.5 ਗੁਣਾ ਜਿ਼ਆਦਾ ਹੈ। ਮਾਰਕ ਨੇ ਫੇਸਬੁੱਕ ਸੁਰੂ ਕਰਨ ਦੇ ਲਈ 2004 ਵਿੱਚ ਹਾਵਰਡ ਯੂਨੀਵਰਸਿਟੀ ਦੀ ਪੜਾਈ ਛੱਡ ਦਿੱਤੀ ਸੀ । ਰੈਂਡੀ ਨੇ ਦੱਸਿਆ ਕਿ ਮੇਰੇ ਭਰਾ ਮਾਰਕ ਦੇ ਕਾਲਜ ਦੀ ਪੜ੍ਹਾਈ ਛੱਡਣ ‘ਤੇ ਮਾਂ-ਬਾਪ ਦੀ ਮਿਲਿਆ-ਜੁਲਿਆ ਪ੍ਰਤੀਕਰਮ ਸੀ । ਮਾਪੇ ਕਹਿੰਦੇ ਸਨ ਜੇ ਬਿਜਨਸ ਹੀ ਕਰਨਾ ਦਾ ਮੈਕਡਾਨਲਡ ਦੀ ਫਰੈਂਚਾਈਜੀ ਲੈ ਲੈਣੀ ਚਾਹੀਦੀ ਸੀ। Mark Zuckerberg Family
ਫੇਸਬੁੱਕ ਨੂੰ ਦੁਨੀਆਂ ਭਰ ਵਿੱਚ 232 ਕਰੋੜ ਲੋਕ ਵਰਤਣ ਰਹੇ ਹਨ। ਦਸੰਬਰ ਤਿਮਾਹੀ ਵਿੱਚ ਇਸ ਨੂੰ 48,848 ਕਰੋੜ ਰੁਪਏ ਦਾ ਰਿਕਾਰਡ ਮੁਨਾਫਾ ਹੋਇਆ ਹੈ। ਕੰਪਨੀ ਦੇ ਫਾਊਡਰ ਅਤੇ ਸੀਈਓ ਮਾਰਕ ਜਕਰਬਰਗ ਦੀ ਨੈਟਵਰਥ 4.72 ਲੱਖ ਕਰੋੜ ਰੁਪਏ ਹੈ।
ਬੀਤੇ ਸੋਮਵਾਰ ਫੇਸਬੁੱਕ 15 ਸਾਲਾਂ ਦੀ ਹੋਈ ਹੈ। 4 ਫਰਵਰੀ 2004 ੰਨੂੰ ਜਕਰਬਰਗ ਨੇ ਫੇਸਬੁੱਕ ਨੂੰ ਲਾਂਚ ਕੀਤਾ ਸੀ ।
ਉਸਦੀ ਭੈਣ ਦਾ ਕਹਿਣਾ ਕਿ ਮਾਪਿਆਂ ਨੇ ਸਾਡੇ ਭਾਈ-ਭੈਣਾਂ ਦੇ ਫੈਸਲੇ ਦਾ ਸਵਾਗਤ ਕੀਤਾ । ਰੈਂਡੀ ਖੁਦ ਜਕਰਬਰਗ ਮੀਡੀਆ ਦੀ ਸੀਈਓ ਹੈ। ਇਹ ਉਸਦੀ ਆਪਣੀ ਪ੍ਰਡੋਕਸ਼ਨ ਕੰਪਨੀ ਹੈ। ਜਕਰਬਰਗ ਮੀਡੀਆ ਸੁਰੂ ਕਰਨ ਤੋਂ ਪਹਿਲਾਂ ਉਹ ਫੇਸਬੁੱਕ ਵਿੱਚ ਨੌਕਰੀ ਕਰਦੀ ਸੀ । ਫੇਸਬੁੱਕ ਜੁਆਇਨ ਕਰਨ ਲਈ ਉਸਨੇ ਇੱਕ ਵੱਡੀ ਐਡ ਏਜੰਸੀ ਦੀ ਨੌਕਰੀ ਛੱਡੀ ਸੀ।
ਰੈਂਡੀ ਅਤੇ ਮਾਰਕ ਇੱਕ-ਦੂਜੇ ਨੂੰ ਬਹੁਤ ਸਹਿਯੋਗ ਦਿੰਦੇ ਹਨ। ਪਿਛਲੇ ਸਾਲ ਫੇਸਬੁੱਕ ਵਿੱਚੋਂ ਇੱਕ ਵਿਵਾਦਿਤ ਪੋਸਟ ਨਾ ਹਟਾਉਣ ਕਰਕੇ ਮਾਰਕ ਦੀ ਕਾਫੀ ਨਿੰਦਾ ਹੋਈ ਸੀ । ਉਦੋ ਰੈਂਡੀ ਨੇ ਉਸਦੀ ਮੱਦਦ ਕੀਤੀ ਸੀ । ਮਾਰਕ ਨੇ ਭੈਣ ਦਾ ਪਹਿਲਾ ਸ਼ੋਅ ਦੇਖਣ ਲਈ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਮੀਟਿੰਗ ਛੱਡ ਦਿੱਤੀ ਸੀ ।

Real Estate