ਮੈਨੂੰ ਮੇਰੀ ਸਹਿਮਤੀ ਤੋਂ ਬਿਨਾ ਜਨਮ ਕਿਉਂ ਦਿੱਤਾ , ਮਾਪਿਆਂ ਦੇ ਖਿਲਾਫ਼ ਅਦਾਲਤ ‘ਚ ਜਾਵਾਂਗਾ- ਰਾਫੇਲ ਸੈਮੂਅਲ

3237

ਮੁੰਬਈ ‘ਚ 27 ਕੁ ਸਾਲ ਦੇ ਰਾਫੇਲ ਸੈਮੂਅਲ ਨੇ ਆਪਣੇ ਮਾਪਿਆਂ ਖਿਲਾਫ਼ ਅਦਾਲਤ ‘ਚ ਜਾਣ ਦਾ ਮਨ ਬਣਾ ਲਿਆ ਕਿਉਂਕਿ ਉਹਨਾਂ ਨੇ ਇਸ ਨੂੰ ਉਸਦੀ ਸਹਿਮਤੀ ਲਏ ਬਿਨਾ ਜਨਮ ਕਿਉਂ ਦਿੱਤਾ ।
ਸੈਮੂਅਲ , ਇੱਕ ਐਂਟੀਨੇਟਲਵਾਦੀ ਹੈ। ਐਂਟੀਨੇਟਲਵਾਦੀ ਵਿਸ਼ਵਾਸ਼ ਕਰਦੇ ਹਨ ਕਿ ਲੋਕਾਂ ਨੂੰ ਜਣਨ ਪ੍ਰਕਿਰਿਆ ਹੈ ਦੂਰ ਰਹਿਣਾ ਚਾਹੀਦਾ । ਉਹ ਮੰਨਦੇ ਹਨ ਕਿ ਇਸ ਤਰ੍ਹਾਂ ਲੋਕ ਧਰਤੀ ‘ਤੇ ਫਾਲਤੂ ਬੋਝ ਪਾ ਰਹੇ ਹਨ ।
ਰਾਫੇਲ ਸੈਮੂਅਲ ਦੇ ਮਾਪਿਆਂ ਨੇ ਦੱਸਿਆ ਕਿ ਉਹਨਾਂ ਦੇ ਬੇਟੇ ਨੇ ਫੇਸਬੁੱਕ ਪੋਸਟ ਪਾਈ ਹੈ ਅਤੇ ਲਿਖਿਆ ਕਿ ਉਹ ਆਪਣੇ ਮਾਪਿਆਂ ਨੂੰ ਪਿਆਰ ਕਰਦਾ ਹੈ , ਪਰ ਮੇਰੀ ਪੈਦਾਇਸ਼ ਉਹਨਾਂ ਦੇ ‘ ਆਪਣੇ ਸੁੱਖ ਅਤੇ ਆਨੰਦ’ ਦੀ ਦੇਣ ਹੈ।

Real Estate