ਬਰਗਾੜੀ ਮੋਰਚੇ ਵਾਲਿਆ ਨੇ ਵੀ ਲੋਕ ਸਭਾ ਲਈ ਐਲਾਨੇ ਚਾਰ ਉਮੀਦਵਾਰ

1241

ਬਰਗਾੜੀ ਮੋਰਚੇ ਨਾਲ ਜੁੜੀਆਂ ਧਿਰਾਂ ਨੇ ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਲੋਕ ਸਭਾ ਚੋਣਾਂ 2019 ਲਈ 4 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਜਿੰਨ੍ਹਾਂ ਵਿੱਚ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ, ਬਠਿੰਡਾ ਤੋਂ ਗੁਰਦੀਪ ਸਿੰਘ ਬਠਿੰਡਾ , ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਕਰਮਜੀਤ ਸਿੰਘ ਸੋਢੀ ਤੇ ਖਡੂਰ ਸਾਹਿਬ ਤੋਂ ਭਾਈ ਮੋਹਕਮ ਸਿੰਘ ਚੋਣ ਲੜਨਗੇ।ਇਹ ਐਲਾਨ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੇ ਕੀਤਾ। ਉਨ੍ਹਾਂ ਕਿਹਾ ਇਹ ਬਰਗਾੜੀ ਮੋਰਚੇ ਦਾ ਦੂਜਾ ਪੜਾਅ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਬਾਕੀ ਉਮੀਦਵਾਰਾਂ ਦਾ ਐਲਾਨ ਵੀ ਕੀਤਾ ਜਾਵੇਗਾ।

Real Estate