ਪੰਜਾਬ ‘ਚ ਸਵਾਈਨ ਫਲੂ ਨਾਲ ਮੌਤਾਂ ਜਾਰੀ

810

ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਸਵਾਈਨ ਫਲੂ ਨਾਲ ਮੌਤਾਂ ਦੀਆਂ ਖ਼ਬਰਾਂ ਹਨ ਰੋਜ ਹੀ ਆ ਰਹੀਆਂ ਹਨ । ਬਠਿੰਡਾ ਦੇ ਭੁੱਚੋ ਮੰਡੀ ਵਿਚਲੇ ਗੁਰੂ ਅਰਜਨ ਦੇਵ ਨਗਰ ਵਿੱਚ ਸਵਾਈਨ ਫਲੂ ਕਾਰਨ ਚਾਰ ਸਾਲਾ ਬੱਚੇ ਹਰਫ਼ਤਿਹ ਸਿੰਘ ਦੀ ਮੌਤ ਹੋ ਗਈ। ਸਿਹਤ ਅਧਿਕਾਰੀਆਂ ਨੇ ਸਵਾਈਨ ਫਲੂ ਦੀ ਪੁਸ਼ਟੀ ਤਿੰਨ ਦਿਨਾਂ ਬਾਅਦ ਬੀਤੀ ਸ਼ਾਮ ਪੀੜਤ ਪਰਿਵਾਰ ਕੋਲ ਕੀਤੀ ਅਤੇ ਸਵੇਰੇ ਸਿਹਤ ਵਿਭਾਗ ਦੀ ਟੀਮ ਨੇ ਘਰ ਦਾ ਦੌਰਾ ਕੀਤਾ। ਮ੍ਰਿਤਕ ਬੱਚੇ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੱਚੇ ਨੂੰ ਬੁਖਾਰ ਦੀ ਸ਼ਿਕਾਇਤ ਸੀ। ਕੁਝ ਦਿਨ ਬੁਖਾਰ ਠੀਕ ਨਾ ਹੋਣ ’ਤੇ ਉਸ ਨੂੰ ਪਹਿਲੀ ਫਰਵਰੀ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇਸ ਨੂੰ ਆਦੇਸ਼ ਹਸਪਤਾਲ ਰੈਫ਼ਰ ਕਰ ਦਿੱਤਾ। ਆਦੇਸ਼ ਹਸਪਤਾਲ ਵਿੱਚ ਦੁਪਹਿਰ ਸਮੇਂ ਉਸ ਦੀ ਮੌਤ ਹੋ ਗਈ। ਉਸ ਸਮੇਂ ਡਾਕਟਰਾਂ ਨੇ ਬੱਚੇ ਨੂੰ ਸਵਾਈਨ ਫਲੂ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।

ਗੁਰੂਗ੍ਰਾਮ ਵਿਚ ਵੀ ਮੰਗਲਵਾਰ ਨੂੰ ਛੇ ਨਵੇਂ ਮਰੀਜ਼ਾਂ ਵਿਚ ਸਵਾਈਨ ਫਲੂ ਦੀ ਪੁਸ਼ਟੀ ਕੀਤੀ ਗਈ। ਇਸ ਨਾਲ ਗੁਰੂਗ੍ਰਾਮ ਵਿਚ ਸਵਾਈਨ ਫਲੂ ਪੀੜਤ ਮਰੀਜ਼ਾਂ ਦਾ ਅੰਕੜਾ ਵਧਕੇ 45 ਤੱਕ ਪਹੁੰਚ ਗਿਆ।

Real Estate